ਪਾਪ ਪਥਰ; ਤਰਣੁ. ਨ ਜਾਈ ॥
Sri Guru Granth Sahib
Ang 990
ਭਉ ਬੇੜਾ. ਜੀਉ ਚੜਾਊ ॥
ਕਹੁ ਨਾਨਕ; ਦੇਵੈ ਕਾਹੂ ॥੪॥੨॥
ਮਾਰੂ ਮਹਲਾ ੧ ਘਰੁ ੧ ॥
ਕਰਣੀ ਕਾਗਦੁ. ਮਨੁ ਮਸਵਾਣੀ; ਬੁਰਾ ਭਲਾ ਦੁਇ ਲੇਖ ਪਏ ॥
ਜਿਉ ਜਿਉ ਕਿਰਤੁ ਚਲਾਏ. ਤਿਉ ਚਲੀਐ; ਤਉ ਗੁਣ. ਨਾਹੀ ਅੰਤੁ, ਹਰੇ ॥੧॥
ਚਿਤ. ਚੇਤਸਿ ਕੀ ਨਹੀ; ਬਾਵਰਿਆ ॥
ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥
ਜਾਲੀ ਰੈਨਿ. ਜਾਲੁ ਦਿਨੁ ਹੂਆ; ਜੇਤੀ ਘੜੀ. ਫਾਹੀ ਤੇਤੀ ॥
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ; ਛੂਟਸਿ ਮੂੜੇ. ਕਵਨ ਗੁਣੀ ॥੨॥
ਕਾਇਆ ਆਰਣੁ. ਮਨੁ ਵਿਚਿ ਲੋਹਾ; ਪੰਚ ਅਗਨਿ ਤਿਤੁ ਲਾਗਿ ਰਹੀ ॥
ਕੋਇਲੇ ਪਾਪ ਪੜੇ. ਤਿਸੁ ਊਪਰਿ; ਮਨੁ ਜਲਿਆ, ਸੰਨੑੀ ਚਿੰਤ ਭਈ ॥੩॥
ਭਇਆ ਮਨੂਰੁ. ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ॥
ਏਕੁ ਨਾਮੁ ਅੰਮ੍ਰਿਤੁ, ਓਹੁ ਦੇਵੈ; ਤਉ ਨਾਨਕ. ਤ੍ਰਿਸਟਸਿ ਦੇਹਾ ॥੪॥੩॥
ਮਾਰੂ ਮਹਲਾ ੧ ॥
ਬਿਮਲ ਮਝਾਰਿ. ਬਸਸਿ ਨਿਰਮਲ ਜਲ; ਪਦਮਨਿ ਜਾਵਲ ਰੇ ॥
ਪਦਮਨਿ ਜਾਵਲ. ਜਲ ਰਸ ਸੰਗਤਿ; ਸੰਗਿ ਦੋਖ. ਨਹੀ ਰੇ ॥੧॥
ਦਾਦਰ; ਤੂ ਕਬਹਿ. ਨ ਜਾਨਸਿ ਰੇ ॥
ਭਖਸਿ ਸਿਬਾਲੁ, ਬਸਸਿ ਨਿਰਮਲ ਜਲ; ਅੰਮ੍ਰਿਤੁ. ਨ ਲਖਸਿ ਰੇ ॥੧॥ ਰਹਾਉ ॥
ਬਸੁ ਜਲ ਨਿਤ. ਨ ਵਸਤ ਅਲੀਅਲ; ਮੇਰ ਚਚਾ ਗੁਨ ਰੇ ॥
ਚੰਦ ਕੁਮੁਦਨੀ. ਦੂਰਹੁ ਨਿਵਸਸਿ; ਅਨਭਉ ਕਾਰਨਿ ਰੇ ॥੨॥
ਅੰਮ੍ਰਿਤ ਖੰਡੁ, ਦੂਧਿ ਮਧੁ ਸੰਚਸਿ; ਤੂ ਬਨ. ਚਾਤੁਰ ਰੇ ॥
ਅਪਨਾ ਆਪੁ, ਤੂ ਕਬਹੁ. ਨ ਛੋਡਸਿ; ਪਿਸਨ ਪ੍ਰੀਤਿ ਜਿਉ ਰੇ ॥੩॥
ਪੰਡਿਤ ਸੰਗਿ ਵਸਹਿ ਜਨ ਮੂਰਖ; ਆਗਮ ਸਾਸ ਸੁਨੇ ॥
ਅਪਨਾ ਆਪੁ ਤੂ ਕਬਹੁ. ਨ ਛੋਡਸਿ; ਸੁਆਨ ਪੂਛਿ ਜਿਉ ਰੇ ॥੪॥
ਇਕਿ ਪਾਖੰਡੀ. ਨਾਮਿ, ਨ ਰਾਚਹਿ; ਇਕਿ ਹਰਿ ਹਰਿ ਚਰਣੀ ਰੇ ॥
ਪੂਰਬਿ ਲਿਖਿਆ ਪਾਵਸਿ ਨਾਨਕ; ਰਸਨਾ ਨਾਮੁ ਜਪਿ ਰੇ ॥੫॥੪॥
ਮਾਰੂ ਮਹਲਾ ੧ ॥
ਸਲੋਕੁ ॥
ਪਤਿਤ. ਪੁਨੀਤ ਅਸੰਖ ਹੋਹਿ; ਹਰਿ ਚਰਨੀ ਮਨੁ ਲਾਗ ॥
ਅਠਸਠਿ ਤੀਰਥ ਨਾਮੁ ਪ੍ਰਭ; ਨਾਨਕ. ਜਿਸੁ ਮਸਤਕਿ ਭਾਗ ॥੧॥
ਸਬਦੁ ॥
ਸਖੀ ਸਹੇਲੀ ਗਰਬਿ ਗਹੇਲੀ ॥
ਸੁਣਿ ਸਹ ਕੀ; ਇਕ ਬਾਤ ਸੁਹੇਲੀ ॥੧॥
ਜੋ ਮੈ ਬੇਦਨ; ਸਾ. ਕਿਸੁ ਆਖਾ ਮਾਈ ॥
ਹਰਿ ਬਿਨੁ ਜੀਉ. ਨ ਰਹੈ; ਕੈਸੇ ਰਾਖਾ ਮਾਈ ॥੧॥ ਰਹਾਉ ॥
ਹਉ ਦੋਹਾਗਣਿ. ਖਰੀ ਰੰਞਾਣੀ ॥
ਗਇਆ ਸੁ ਜੋਬਨੁ; ਧਨ ਪਛੁਤਾਣੀ ॥੨॥
ਤੂ ਦਾਨਾ; ਸਾਹਿਬੁ ਸਿਰਿ ਮੇਰਾ ॥
ਖਿਜਮਤਿ ਕਰੀ; ਜਨੁ ਬੰਦਾ ਤੇਰਾ ॥੩॥
ਭਣਤਿ ਨਾਨਕੁ; ਅੰਦੇਸਾ ਏਹੀ ॥
ਬਿਨੁ ਦਰਸਨ; ਕੈਸੇ ਰਵਉ ਸਨੇਹੀ ॥੪॥੫॥