ਸੰਤਸੰਗਿ; ਤਹ ਗੋਸਟਿ ਹੋਇ ॥
Sri Guru Granth Sahib
Ang 199
ਕੋਟਿ ਜਨਮ ਕੇ; ਕਿਲਵਿਖ ਖੋਇ ॥੨॥
ਸਿਮਰਹਿ ਸਾਧ; ਕਰਹਿ ਆਨੰਦੁ ॥
ਮਨਿ ਤਨਿ ਰਵਿਆ; ਪਰਮਾਨੰਦੁ ॥੩॥
ਜਿਸਹਿ ਪਰਾਪਤਿ; ਹਰਿ ਚਰਣ ਨਿਧਾਨ ॥
ਨਾਨਕ ਦਾਸ; ਤਿਸਹਿ ਕੁਰਬਾਨ ॥੪॥੯੫॥੧੬੪॥
ਗਉੜੀ ਮਹਲਾ ੫ ॥
ਸੋ ਕਿਛੁ ਕਰਿ; ਜਿਤੁ. ਮੈਲੁ ਨ ਲਾਗੈ ॥
ਹਰਿ ਕੀਰਤਨ ਮਹਿ; ਏਹੁ ਮਨੁ ਜਾਗੈ ॥੧॥ ਰਹਾਉ ॥
ਏਕੋ ਸਿਮਰਿ; ਨ ਦੂਜਾ ਭਾਉ ॥
ਸੰਤਸੰਗਿ; ਜਪਿ ਕੇਵਲ ਨਾਉ ॥੧॥
ਕਰਮ ਧਰਮ; ਨੇਮ ਬ੍ਰਤ ਪੂਜਾ ॥
ਪਾਰਬ੍ਰਹਮ ਬਿਨੁ; ਜਾਨੁ ਨ ਦੂਜਾ ॥੨॥
ਤਾ ਕੀ; ਪੂਰਨ ਹੋਈ ਘਾਲ ॥
ਜਾ ਕੀ ਪ੍ਰੀਤਿ; ਅਪੁਨੇ ਪ੍ਰਭ ਨਾਲਿ ॥੩॥
ਸੋ ਬੈਸਨੋ; ਹੈ ਅਪਰ ਅਪਾਰੁ ॥
ਕਹੁ ਨਾਨਕ; ਜਿਨਿ ਤਜੇ ਬਿਕਾਰ ॥੪॥੯੬॥੧੬੫॥
ਗਉੜੀ ਮਹਲਾ ੫ ॥
ਜੀਵਤ ਛਾਡਿ ਜਾਹਿ; ਦੇਵਾਨੇ ॥
ਮੁਇਆ; ਉਨ ਤੇ. ਕੋ ਵਰਸਾਂਨੇ ॥੧॥
ਸਿਮਰਿ ਗੋਵਿੰਦੁ; ਮਨਿ ਤਨਿ ਧੁਰਿ ਲਿਖਿਆ ॥
ਕਾਹੂ ਕਾਜ; ਨ ਆਵਤ ਬਿਖਿਆ ॥੧॥ ਰਹਾਉ ॥
ਬਿਖੈ ਠਗਉਰੀ; ਜਿਨਿ ਜਿਨਿ ਖਾਈ ॥
ਤਾ ਕੀ ਤ੍ਰਿਸਨਾ; ਕਬਹੂੰ ਨ ਜਾਈ ॥੨॥
ਦਾਰਨ ਦੁਖ; ਦੁਤਰ ਸੰਸਾਰੁ ॥
ਰਾਮ ਨਾਮ ਬਿਨੁ; ਕੈਸੇ ਉਤਰਸਿ ਪਾਰਿ ॥੩॥
ਸਾਧਸੰਗਿ ਮਿਲਿ; ਦੁਇ ਕੁਲ ਸਾਧਿ ॥
ਰਾਮ ਨਾਮ; ਨਾਨਕ ਆਰਾਧਿ ॥੪॥੯੭॥੧੬੬॥
ਗਉੜੀ ਮਹਲਾ ੫ ॥
ਗਰੀਬਾ ਉਪਰਿ; ਜਿ ਖਿੰਜੈ ਦਾੜੀ ॥
ਪਾਰਬ੍ਰਹਮਿ; ਸਾ ਅਗਨਿ ਮਹਿ ਸਾੜੀ ॥੧॥
ਪੂਰਾ ਨਿਆਉ ਕਰੇ; ਕਰਤਾਰੁ ॥
ਅਪੁਨੇ ਦਾਸ ਕਉ; ਰਾਖਨਹਾਰੁ ॥੧॥ ਰਹਾਉ ॥
ਆਦਿ ਜੁਗਾਦਿ; ਪ੍ਰਗਟਿ ਪਰਤਾਪੁ ॥
ਨਿੰਦਕੁ ਮੁਆ; ਉਪਜਿ ਵਡ ਤਾਪੁ ॥੨॥
ਤਿਨਿ ਮਾਰਿਆ; ਜਿ ਰਖੈ ਨ ਕੋਇ ॥
ਆਗੈ ਪਾਛੈ; ਮੰਦੀ ਸੋਇ ॥੩॥
ਅਪੁਨੇ ਦਾਸ; ਰਾਖੈ ਕੰਠਿ ਲਾਇ ॥
ਸਰਣਿ ਨਾਨਕ; ਹਰਿ ਨਾਮੁ ਧਿਆਇ ॥੪॥੯੮॥੧੬੭॥
ਗਉੜੀ ਮਹਲਾ ੫ ॥
ਮਹਜਰੁ; ਝੂਠਾ ਕੀਤੋਨੁ ਆਪਿ ॥
ਪਾਪੀ ਕਉ; ਲਾਗਾ ਸੰਤਾਪੁ ॥੧॥
ਜਿਸਹਿ ਸਹਾਈ; ਗੋਬਿਦੁ ਮੇਰਾ ॥
ਤਿਸੁ ਕਉ; ਜਮੁ. ਨਹੀ ਆਵੈ ਨੇਰਾ ॥੧॥ ਰਹਾਉ ॥
ਸਾਚੀ ਦਰਗਹ; ਬੋਲੈ ਕੂੜੁ ॥
ਸਿਰੁ ਹਾਥ ਪਛੋੜੈ; ਅੰਧਾ ਮੂੜੁ ॥੨॥
ਰੋਗ ਬਿਆਪੇ; ਕਰਦੇ ਪਾਪ ॥
ਅਦਲੀ ਹੋਇ ਬੈਠਾ; ਪ੍ਰਭੁ ਆਪਿ ॥੩॥
ਅਪਨ ਕਮਾਇਐ; ਆਪੇ ਬਾਧੇ ॥
ਦਰਬੁ ਗਇਆ; ਸਭੁ ਜੀਅ ਕੈ ਸਾਥੈ ॥੪॥
ਨਾਨਕ; ਸਰਨਿ ਪਰੇ ਦਰਬਾਰਿ ॥
ਰਾਖੀ ਪੈਜ; ਮੇਰੈ ਕਰਤਾਰਿ ॥੫॥੯੯॥੧੬੮॥
ਗਉੜੀ ਮਹਲਾ ੫ ॥
ਜਨ ਕੀ ਧੂਰਿ; ਮਨ ਮੀਠ ਖਟਾਨੀ ॥
ਪੂਰਬਿ ਕਰਮਿ ਲਿਖਿਆ; ਧੁਰਿ ਪ੍ਰਾਨੀ ॥੧॥ ਰਹਾਉ ॥