ਆਪੇ ਜਾਣੈ ਕਰੇ ਆਪਿ; ਜਿਨਿ ਵਾੜੀ ਹੈ ਲਾਈ ॥੧॥
Sri Guru Granth Sahib
Ang 725
ਰਾਇਸਾ ਪਿਆਰੇ ਕਾ ਰਾਇਸਾ; ਜਿਤੁ ਸਦਾ ਸੁਖੁ ਹੋਈ ॥ ਰਹਾਉ ॥
ਜਿਨਿ ਰੰਗਿ. ਕੰਤੁ ਨ ਰਾਵਿਆ; ਸਾ ਪਛੋ ਰੇ ਤਾਣੀ ॥
ਹਾਥ ਪਛੋੜੈ ਸਿਰੁ ਧੁਣੈ; ਜਬ ਰੈਣਿ ਵਿਹਾਣੀ ॥੨॥
ਪਛੋਤਾਵਾ. ਨਾ ਮਿਲੈ; ਜਬ ਚੂਕੈਗੀ ਸਾਰੀ ॥
ਤਾ ਫਿਰਿ ਪਿਆਰਾ ਰਾਵੀਐ; ਜਬ ਆਵੈਗੀ ਵਾਰੀ ॥੩॥
ਕੰਤੁ ਲੀਆ ਸੋਹਾਗਣੀ; ਮੈ ਤੇ ਵਧਵੀ ਏਹ ॥
ਸੇ ਗੁਣ. ਮੁਝੈ ਨ ਆਵਨੀ; ਕੈ ਜੀ ਦੋਸੁ ਧਰੇਹ ॥੪॥
ਜਿਨੀ ਸਖੀ. ਸਹੁ ਰਾਵਿਆ; ਤਿਨ ਪੂਛਉਗੀ ਜਾਏ ॥
ਪਾਇ ਲਗਉ. ਬੇਨਤੀ ਕਰਉ; ਲੇਉਗੀ ਪੰਥੁ ਬਤਾਏ ॥੫॥
ਹੁਕਮੁ ਪਛਾਣੈ ਨਾਨਕਾ; ਭਉ ਚੰਦਨੁ ਲਾਵੈ ॥
ਗੁਣ ਕਾਮਣ ਕਾਮਣਿ ਕਰੈ; ਤਉ ਪਿਆਰੇ ਕਉ ਪਾਵੈ ॥੬॥
ਜੋ ਦਿਲਿ ਮਿਲਿਆ. ਸੁ ਮਿਲਿ ਰਹਿਆ; ਮਿਲਿਆ ਕਹੀਐ ਰੇ ਸੋਈ ॥
ਜੇ ਬਹੁਤੇਰਾ ਲੋਚੀਐ; ਬਾਤੀ ਮੇਲੁ. ਨ ਹੋਈ ॥੭॥
ਧਾਤੁ ਮਿਲੈ ਫੁਨਿ ਧਾਤੁ ਕਉ; ਲਿਵ ਲਿਵੈ ਕਉ ਧਾਵੈ ॥
ਗੁਰ ਪਰਸਾਦੀ ਜਾਣੀਐ; ਤਉ ਅਨਭਉ ਪਾਵੈ ॥੮॥
ਪਾਨਾ ਵਾੜੀ ਹੋਇ ਘਰਿ; ਖਰੁ ਸਾਰ. ਨ ਜਾਣੈ ॥
ਰਸੀਆ ਹੋਵੈ ਮੁਸਕ ਕਾ; ਤਬ ਫੂਲੁ ਪਛਾਣੈ ॥੯॥
ਅਪਿਉ ਪੀਵੈ ਜੋ ਨਾਨਕਾ; ਭ੍ਰਮੁ ਭ੍ਰਮਿ ਸਮਾਵੈ ॥
ਸਹਜੇ ਸਹਜੇ ਮਿਲਿ ਰਹੈ; ਅਮਰਾ ਪਦੁ ਪਾਵੈ ॥੧੦॥੧॥
ਤਿਲੰਗ ਮਹਲਾ ੪ ॥
ਹਰਿ ਕੀਆ. ਕਥਾ ਕਹਾਣੀਆ; ਗੁਰਿ. ਮੀਤਿ ਸੁਣਾਈਆ ॥
ਬਲਿਹਾਰੀ ਗੁਰ ਆਪਣੇ; ਗੁਰ ਕਉ ਬਲਿ ਜਾਈਆ ॥੧॥
ਆਇ ਮਿਲੁ ਗੁਰਸਿਖ. ਆਇ ਮਿਲੁ; ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥
ਹਰਿ ਕੇ ਗੁਣ. ਹਰਿ ਭਾਵਦੇ; ਸੇ ਗੁਰੂ ਤੇ ਪਾਏ ॥
ਜਿਨ ਗੁਰ ਕਾ ਭਾਣਾ ਮੰਨਿਆ; ਤਿਨ ਘੁਮਿ ਘੁਮਿ ਜਾਏ ॥੨॥
ਜਿਨ ਸਤਿਗੁਰੁ ਪਿਆਰਾ ਦੇਖਿਆ; ਤਿਨ ਕਉ ਹਉ ਵਾਰੀ ॥
ਜਿਨ ਗੁਰ ਕੀ ਕੀਤੀ ਚਾਕਰੀ; ਤਿਨ ਸਦ ਬਲਿਹਾਰੀ ॥੩॥
ਹਰਿ ਹਰਿ ਤੇਰਾ ਨਾਮੁ ਹੈ; ਦੁਖ ਮੇਟਣਹਾਰਾ ॥
ਗੁਰ ਸੇਵਾ ਤੇ ਪਾਈਐ; ਗੁਰਮੁਖਿ ਨਿਸਤਾਰਾ ॥੪॥
ਜੋ ਹਰਿ ਨਾਮੁ ਧਿਆਇਦੇ; ਤੇ ਜਨ ਪਰਵਾਨਾ ॥
ਤਿਨ ਵਿਟਹੁ ਨਾਨਕੁ ਵਾਰਿਆ; ਸਦਾ ਸਦਾ ਕੁਰਬਾਨਾ ॥੫॥
ਸਾ ਹਰਿ ਤੇਰੀ ਉਸਤਤਿ ਹੈ; ਜੋ ਹਰਿ ਪ੍ਰਭ ਭਾਵੈ ॥
ਜੋ ਗੁਰਮੁਖਿ ਪਿਆਰਾ ਸੇਵਦੇ; ਤਿਨ ਹਰਿ ਫਲੁ ਪਾਵੈ ॥੬॥
ਜਿਨਾ ਹਰਿ ਸੇਤੀ ਪਿਰਹੜੀ; ਤਿਨਾ ਜੀਅ ਪ੍ਰਭ ਨਾਲੇ ॥
ਓਇ ਜਪਿ ਜਪਿ ਪਿਆਰਾ ਜੀਵਦੇ; ਹਰਿ ਨਾਮੁ ਸਮਾਲੇ ॥੭॥
ਜਿਨ ਗੁਰਮੁਖਿ ਪਿਆਰਾ ਸੇਵਿਆ; ਤਿਨ ਕਉ ਘੁਮਿ ਜਾਇਆ ॥
ਓਇ ਆਪਿ ਛੁਟੇ. ਪਰਵਾਰ ਸਿਉ; ਸਭੁ ਜਗਤੁ ਛਡਾਇਆ ॥੮॥
ਗੁਰਿ ਪਿਆਰੈ. ਹਰਿ ਸੇਵਿਆ; ਗੁਰੁ ਧੰਨੁ ਗੁਰੁ ਧੰਨੋ ॥
ਗੁਰਿ. ਹਰਿ ਮਾਰਗੁ ਦਸਿਆ; ਗੁਰ ਪੁੰਨੁ ਵਡ ਪੁੰਨੋ ॥੯॥