ਹਰਿ ਹਰਿ ਨਿਕਟਿ ਵਸੈ, ਸਭ ਜਗ ਕੈ; ਅਪਰੰਪਰ ਪੁਰਖੁ ਅਤੋਲੀ ॥
Sri Guru Granth Sahib
Ang 169
ਹਰਿ ਹਰਿ ਪ੍ਰਗਟੁ ਕੀਓ, ਗੁਰਿ ਪੂਰੈ; ਸਿਰੁ ਵੇਚਿਓ. ਗੁਰ ਪਹਿ ਮੋਲੀ ॥੩॥
ਹਰਿ ਜੀ ਅੰਤਰਿ ਬਾਹਰਿ, ਤੁਮ ਸਰਣਾਗਤਿ; ਤੁਮ ਵਡ ਪੁਰਖ ਵਡੋਲੀ ॥
ਜਨੁ ਨਾਨਕੁ. ਅਨਦਿਨੁ ਹਰਿ ਗੁਣ ਗਾਵੈ; ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥
ਗਉੜੀ ਪੂਰਬੀ ਮਹਲਾ ੪ ॥
ਜਗਜੀਵਨ ਅਪਰੰਪਰ ਸੁਆਮੀ; ਜਗਦੀਸੁਰ ਪੁਰਖ ਬਿਧਾਤੇ ॥
ਜਿਤੁ ਮਾਰਗਿ. ਤੁਮ ਪ੍ਰੇਰਹੁ ਸੁਆਮੀ; ਤਿਤੁ ਮਾਰਗਿ ਹਮ ਜਾਤੇ ॥੧॥
ਰਾਮ. ਮੇਰਾ ਮਨੁ; ਹਰਿ ਸੇਤੀ ਰਾਤੇ ॥
ਸਤਸੰਗਤਿ ਮਿਲਿ ਰਾਮ ਰਸੁ ਪਾਇਆ; ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥
ਹਰਿ ਹਰਿ ਨਾਮੁ. ਹਰਿ ਹਰਿ ਜਗਿ ਅਵਖਧੁ; ਹਰਿ ਹਰਿ ਨਾਮੁ ਹਰਿ ਸਾਤੇ ॥
ਤਿਨ ਕੇ ਪਾਪ ਦੋਖ ਸਭਿ ਬਿਨਸੇ; ਜੋ ਗੁਰਮਤਿ ਰਾਮ ਰਸੁ ਖਾਤੇ ॥੨॥
ਜਿਨ ਕਉ. ਲਿਖਤੁ ਲਿਖੇ ਧੁਰਿ ਮਸਤਕਿ; ਤੇ. ਗੁਰ ਸੰਤੋਖ ਸਰਿ ਨਾਤੇ ॥
ਦੁਰਮਤਿ ਮੈਲੁ. ਗਈ ਸਭ ਤਿਨ ਕੀ; ਜੋ ਰਾਮ ਨਾਮ ਰੰਗਿ ਰਾਤੇ ॥੩॥
ਰਾਮ ਤੁਮ ਆਪੇ ਆਪਿ. ਆਪਿ ਪ੍ਰਭੁ ਠਾਕੁਰ; ਤੁਮ ਜੇਵਡ. ਅਵਰੁ ਨ ਦਾਤੇ ॥
ਜਨੁ ਨਾਨਕੁ. ਨਾਮੁ ਲਏ ਤਾਂ ਜੀਵੈ; ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥
ਗਉੜੀ ਪੂਰਬੀ ਮਹਲਾ ੪ ॥
ਕਰਹੁ ਕ੍ਰਿਪਾ ਜਗਜੀਵਨ ਦਾਤੇ; ਮੇਰਾ ਮਨੁ. ਹਰਿ ਸੇਤੀ ਰਾਚੇ ॥
ਸਤਿਗੁਰਿ ਬਚਨੁ ਦੀਓ. ਅਤਿ ਨਿਰਮਲੁ; ਜਪਿ ਹਰਿ ਹਰਿ. ਹਰਿ ਮਨੁ ਮਾਚੇ ॥੧॥
ਰਾਮ. ਮੇਰਾ ਮਨੁ ਤਨੁ; ਬੇਧਿ ਲੀਓ ਹਰਿ ਸਾਚੇ ॥
ਜਿਹ ਕਾਲ ਕੈ ਮੁਖਿ, ਜਗਤੁ ਸਭੁ ਗ੍ਰਸਿਆ; ਗੁਰ ਸਤਿਗੁਰ ਕੈ ਬਚਨਿ, ਹਰਿ ਹਮ ਬਾਚੇ ॥੧॥ ਰਹਾਉ ॥
ਜਿਨ ਕਉ ਪ੍ਰੀਤਿ. ਨਾਹੀ ਹਰਿ ਸੇਤੀ; ਤੇ ਸਾਕਤ ਮੂੜ ਨਰ ਕਾਚੇ ॥
ਤਿਨ ਕਉ ਜਨਮੁ ਮਰਣੁ ਅਤਿ ਭਾਰੀ; ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥
ਤੁਮ ਦਇਆਲ. ਸਰਣਿ ਪ੍ਰਤਿਪਾਲਕ; ਮੋ ਕਉ ਦੀਜੈ ਦਾਨੁ. ਹਰਿ ਹਮ ਜਾਚੇ ॥
ਹਰਿ ਕੇ ਦਾਸ. ਦਾਸ ਹਮ ਕੀਜੈ; ਮਨੁ ਨਿਰਤਿ ਕਰੇ ਕਰਿ ਨਾਚੇ ॥੩॥
ਆਪੇ ਸਾਹ ਵਡੇ. ਪ੍ਰਭ ਸੁਆਮੀ; ਹਮ ਵਣਜਾਰੇ ਹਹਿ ਤਾ ਚੇ ॥
ਮੇਰਾ ਮਨੁ ਤਨੁ ਜੀਉ ਰਾਸਿ, ਸਭ ਤੇਰੀ; ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥
ਗਉੜੀ ਪੂਰਬੀ ਮਹਲਾ ੪ ॥
ਤੁਮ ਦਇਆਲ ਸਰਬ ਦੁਖ ਭੰਜਨ; ਇਕ ਬਿਨਉ ਸੁਨਹੁ ਦੇ ਕਾਨੇ ॥
ਜਿਸ ਤੇ ਤੁਮ ਹਰਿ ਜਾਨੇ ਸੁਆਮੀ; ਸੋ ਸਤਿਗੁਰੁ ਮੇਲਿ. ਮੇਰਾ ਪ੍ਰਾਨੇ ॥੧॥
ਰਾਮ; ਹਮ. ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥
ਹਮ ਮੂੜ ਮੁਗਧ. ਅਸੁਧ ਮਤਿ ਹੋਤੇ; ਗੁਰ ਸਤਿਗੁਰ ਕੈ ਬਚਨਿ. ਹਰਿ ਹਮ ਜਾਨੇ ॥੧॥ ਰਹਾਉ ॥
ਜਿਤਨੇ ਰਸ ਅਨ ਰਸ. ਹਮ ਦੇਖੇ; ਸਭ ਤਿਤਨੇ ਫੀਕ ਫੀਕਾਨੇ ॥