ਮਗਰ ਪਾਛੈ. ਕਛੁ, ਨ ਸੂਝੈ; ਏਹੁ ਪਦਮੁ ਅਲੋਅ ॥੨॥
Sri Guru Granth Sahib
Ang 663
ਖਤ੍ਰੀਆ ਤ ਧਰਮੁ ਛੋਡਿਆ; ਮਲੇਛ ਭਾਖਿਆ ਗਹੀ ॥
ਸ੍ਰਿਸਟਿ ਸਭ ਇਕ ਵਰਨ ਹੋਈ; ਧਰਮ ਕੀ ਗਤਿ ਰਹੀ ॥੩॥
ਅਸਟ ਸਾਜ ਸਾਜਿ ਪੁਰਾਣ ਸੋਧਹਿ; ਕਰਹਿ ਬੇਦ ਅਭਿਆਸੁ ॥
ਬਿਨੁ ਨਾਮ ਹਰਿ ਕੇ ਮੁਕਤਿ ਨਾਹੀ; ਕਹੈ ਨਾਨਕੁ ਦਾਸੁ ॥੪॥੧॥੬॥੮॥
ਧਨਾਸਰੀ ਮਹਲਾ ੧ ਆਰਤੀ ॥
ੴ ਸਤਿਗੁਰ ਪ੍ਰਸਾਦਿ ॥
ਗਗਨ ਮੈ ਥਾਲੁ. ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ. ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ॥੧॥
ਕੈਸੀ ਆਰਤੀ ਹੋਇ; ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
ਸਹਸ ਤਵ ਨੈਨ. ਨਨ ਨੈਨ ਹੈ ਤੋਹਿ ਕਉ; ਸਹਸ ਮੂਰਤਿ. ਨਨਾ ਏਕ ਤੋਹੀ ॥
ਸਹਸ ਪਦ ਬਿਮਲ. ਨਨ ਏਕ ਪਦ; ਗੰਧ ਬਿਨੁ. ਸਹਸ ਤਵ ਗੰਧ; ਇਵ ਚਲਤ ਮੋਹੀ ॥੨॥
ਸਭ ਮਹਿ ਜੋਤਿ; ਜੋਤਿ ਹੈ ਸੋਇ ॥
ਤਿਸ ਕੈ ਚਾਨਣਿ; ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ; ਜੋਤਿ ਪਰਗਟੁ ਹੋਇ ॥
ਜੋ ਤਿਸੁ ਭਾਵੈ; ਸੁ ਆਰਤੀ ਹੋਇ ॥੩॥
ਹਰਿ ਚਰਣ ਕਮਲ ਮਕਰੰਦ. ਲੋਭਿਤ ਮਨੋ; ਅਨਦਿਨੋ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ. ਨਾਨਕ ਸਾਰਿੰਗ ਕਉ; ਹੋਇ ਜਾ ਤੇ. ਤੇਰੈ ਨਾਮਿ ਵਾਸਾ ॥੪॥੧॥੭॥੯॥
ਧਨਾਸਰੀ ਮਹਲਾ ੩ ਘਰੁ ੨ ਚਉਪਦੇ ॥
ੴ ਸਤਿਗੁਰ ਪ੍ਰਸਾਦਿ ॥
ਇਹੁ ਧਨੁ ਅਖੁਟੁ; ਨ ਨਿਖੁਟੈ. ਨ ਜਾਇ ॥
ਪੂਰੈ ਸਤਿਗੁਰਿ. ਦੀਆ ਦਿਖਾਇ ॥
ਅਪੁਨੇ ਸਤਿਗੁਰ ਕਉ; ਸਦ ਬਲਿ ਜਾਈ ॥
ਗੁਰ ਕਿਰਪਾ ਤੇ; ਹਰਿ ਮੰਨਿ ਵਸਾਈ ॥੧॥
ਸੇ ਧਨਵੰਤ; ਹਰਿ ਨਾਮਿ ਲਿਵ ਲਾਇ ॥
ਗੁਰਿ ਪੂਰੈ. ਹਰਿ ਧਨੁ ਪਰਗਾਸਿਆ; ਹਰਿ ਕਿਰਪਾ ਤੇ. ਵਸੈ ਮਨਿ ਆਇ ॥ ਰਹਾਉ ॥
ਅਵਗੁਣ ਕਾਟਿ; ਗੁਣ ਰਿਦੈ ਸਮਾਇ ॥
ਪੂਰੇ ਗੁਰ ਕੈ ਸਹਜਿ ਸੁਭਾਇ ॥
ਪੂਰੇ ਗੁਰ ਕੀ; ਸਾਚੀ ਬਾਣੀ ॥
ਸੁਖ ਮਨ ਅੰਤਰਿ; ਸਹਜਿ ਸਮਾਣੀ ॥੨॥
ਏਕੁ ਅਚਰਜੁ; ਜਨ ਦੇਖਹੁ ਭਾਈ ॥
ਦੁਬਿਧਾ ਮਾਰਿ; ਹਰਿ ਮੰਨਿ ਵਸਾਈ ॥
ਨਾਮੁ ਅਮੋਲਕੁ. ਨ ਪਾਇਆ ਜਾਇ ॥
ਗੁਰ ਪਰਸਾਦਿ; ਵਸੈ ਮਨਿ ਆਇ ॥੩॥
ਸਭ ਮਹਿ ਵਸੈ; ਪ੍ਰਭੁ ਏਕੋ ਸੋਇ ॥
ਗੁਰਮਤੀ; ਘਟਿ ਪਰਗਟੁ ਹੋਇ ॥
ਸਹਜੇ; ਜਿਨਿ ਪ੍ਰਭੁ ਜਾਣਿ ਪਛਾਣਿਆ ॥