ਨਾਨਕ. ਵਾਹੁ ਵਾਹੁ ਗੁਰਮੁਖਿ ਪਾਈਐ; ਅਨਦਿਨੁ ਨਾਮੁ ਲਏਇ ॥੧॥
Sri Guru Granth Sahib
Ang 516
ਮਃ ੩ ॥
ਬਿਨੁ ਸਤਿਗੁਰ ਸੇਵੇ. ਸਾਤਿ ਨ ਆਵਈ; ਦੂਜੀ ਨਾਹੀ ਜਾਇ ॥
ਜੇ ਬਹੁਤੇਰਾ ਲੋਚੀਐ; ਵਿਣੁ ਕਰਮੈ. ਨ ਪਾਇਆ ਜਾਇ ॥
ਜਿਨੑਾ ਅੰਤਰਿ ਲੋਭ ਵਿਕਾਰੁ ਹੈ; ਦੂਜੈ ਭਾਇ ਖੁਆਇ ॥
ਜੰਮਣੁ ਮਰਣੁ. ਨ ਚੁਕਈ; ਹਉਮੈ ਵਿਚਿ ਦੁਖੁ ਪਾਇ ॥
ਜਿਨੑਾ ਸਤਿਗੁਰ ਸਿਉ ਚਿਤੁ ਲਾਇਆ; ਸੁ ਖਾਲੀ ਕੋਈ ਨਾਹਿ ॥
ਤਿਨ ਜਮ ਕੀ ਤਲਬ. ਨ ਹੋਵਈ; ਨਾ ਓਇ ਦੁਖ ਸਹਾਹਿ ॥
ਨਾਨਕ. ਗੁਰਮੁਖਿ ਉਬਰੇ; ਸਚੈ ਸਬਦਿ ਸਮਾਹਿ ॥੨॥
ਪਉੜੀ ॥
ਢਾਢੀ ਤਿਸ ਨੋ ਆਖੀਐ; ਜਿ ਖਸਮੈ ਧਰੇ ਪਿਆਰੁ ॥
ਦਰਿ ਖੜਾ ਸੇਵਾ ਕਰੇ; ਗੁਰਸਬਦੀ ਵੀਚਾਰੁ ॥
ਢਾਢੀ ਦਰੁ ਘਰੁ ਪਾਇਸੀ; ਸਚੁ ਰਖੈ ਉਰ ਧਾਰਿ ॥
ਢਾਢੀ ਕਾ ਮਹਲੁ ਅਗਲਾ; ਹਰਿ ਕੈ ਨਾਇ ਪਿਆਰਿ ॥
ਢਾਢੀ ਕੀ ਸੇਵਾ ਚਾਕਰੀ; ਹਰਿ ਜਪਿ ਹਰਿ ਨਿਸਤਾਰਿ ॥੧੮॥
ਸਲੋਕੁ ਮਃ ੩ ॥
ਗੂਜਰੀ ਜਾਤਿ ਗਵਾਰਿ; ਜਾ ਸਹੁ ਪਾਏ ਆਪਣਾ ॥
ਗੁਰ ਕੈ ਸਬਦਿ ਵੀਚਾਰਿ; ਅਨਦਿਨੁ ਹਰਿ ਜਪੁ ਜਾਪਣਾ ॥
ਜਿਸੁ ਸਤਿਗੁਰੁ ਮਿਲੈ. ਤਿਸੁ ਭਉ ਪਵੈ; ਸਾ ਕੁਲਵੰਤੀ ਨਾਰਿ ॥
ਸਾ ਹੁਕਮੁ ਪਛਾਣੈ. ਕੰਤ ਕਾ; ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥
ਓਹ ਕੁਚਜੀ ਕੁਲਖਣੀ; ਪਰਹਰਿ ਛੋਡੀ ਭਤਾਰਿ ॥
ਭੈ ਪਇਐ ਮਲੁ ਕਟੀਐ; ਨਿਰਮਲ ਹੋਵੈ ਸਰੀਰੁ ॥
ਅੰਤਰਿ ਪਰਗਾਸੁ ਮਤਿ ਊਤਮ ਹੋਵੈ; ਹਰਿ ਜਪਿ ਗੁਣੀ ਗਹੀਰੁ ॥
ਭੈ ਵਿਚਿ ਬੈਸੈ. ਭੈ ਰਹੈ; ਭੈ ਵਿਚਿ ਕਮਾਵੈ ਕਾਰ ॥
ਐਥੈ ਸੁਖੁ ਵਡਿਆਈਆ; ਦਰਗਹ ਮੋਖ ਦੁਆਰ ॥
ਭੈ ਤੇ. ਨਿਰਭਉ ਪਾਈਐ; ਮਿਲਿ ਜੋਤੀ ਜੋਤਿ ਅਪਾਰ ॥
ਨਾਨਕ. ਖਸਮੈ ਭਾਵੈ ਸਾ ਭਲੀ; ਜਿਸ ਨੋ ਆਪੇ ਬਖਸੇ ਕਰਤਾਰੁ ॥੧॥
ਮਃ ੩ ॥
ਸਦਾ ਸਦਾ ਸਾਲਾਹੀਐ; ਸਚੇ ਕਉ ਬਲਿ ਜਾਉ ॥
ਨਾਨਕ. ਏਕੁ ਛੋਡਿ ਦੂਜੈ ਲਗੈ; ਸਾ ਜਿਹਵਾ ਜਲਿ ਜਾਉ ॥੨॥
ਪਉੜੀ ॥
ਅੰਸਾ ਅਉਤਾਰੁ ਉਪਾਇਓਨੁ; ਭਾਉ ਦੂਜਾ ਕੀਆ ॥
ਜਿਉ ਰਾਜੇ ਰਾਜੁ ਕਮਾਵਦੇ; ਦੁਖ ਸੁਖ ਭਿੜੀਆ ॥
ਈਸਰੁ ਬ੍ਰਹਮਾ ਸੇਵਦੇ; ਅੰਤੁ ਤਿਨੑੀ. ਨ ਲਹੀਆ ॥
ਨਿਰਭਉ ਨਿਰੰਕਾਰੁ ਅਲਖੁ ਹੈ; ਗੁਰਮੁਖਿ ਪ੍ਰਗਟੀਆ ॥
ਤਿਥੈ ਸੋਗੁ ਵਿਜੋਗੁ. ਨ ਵਿਆਪਈ; ਅਸਥਿਰੁ ਜਗਿ ਥੀਆ ॥੧੯॥
ਸਲੋਕੁ ਮਃ ੩ ॥
ਏਹੁ ਸਭੁ ਕਿਛੁ ਆਵਣ ਜਾਣੁ ਹੈ; ਜੇਤਾ ਹੈ ਆਕਾਰੁ ॥
ਜਿਨਿ ਏਹੁ ਲੇਖਾ ਲਿਖਿਆ; ਸੋ ਹੋਆ ਪਰਵਾਣੁ ॥
ਨਾਨਕ. ਜੇ ਕੋ ਆਪੁ ਗਣਾਇਦਾ; ਸੋ ਮੂਰਖੁ ਗਾਵਾਰੁ ॥੧॥
ਮਃ ੩ ॥
ਮਨੁ ਕੁੰਚਰੁ. ਪੀਲਕੁ ਗੁਰੂ; ਗਿਆਨੁ ਕੁੰਡਾ. ਜਹ ਖਿੰਚੇ ਤਹ ਜਾਇ ॥
ਨਾਨਕ. ਹਸਤੀ ਕੁੰਡੇ ਬਾਹਰਾ; ਫਿਰਿ ਫਿਰਿ ਉਝੜਿ ਪਾਇ ॥੨॥
ਪਉੜੀ ॥
ਤਿਸੁ ਆਗੈ ਅਰਦਾਸਿ; ਜਿਨਿ ਉਪਾਇਆ ॥