ਕਾਮ ਕ੍ਰੋਧਿ ਅਹੰਕਾਰਿ; ਫਿਰਹਿ ਦੇਵਾਨਿਆ ॥
Sri Guru Granth Sahib
Ang 708
ਸਿਰਿ ਲਗਾ ਜਮ ਡੰਡੁ; ਤਾ ਪਛੁਤਾਨਿਆ ॥
ਬਿਨੁ ਪੂਰੇ ਗੁਰਦੇਵ; ਫਿਰੈ ਸੈਤਾਨਿਆ ॥੯॥
ਸਲੋਕ ॥
ਰਾਜ ਕਪਟੰ. ਰੂਪ ਕਪਟੰ; ਧਨ ਕਪਟੰ. ਕੁਲ ਗਰਬਤਹ ॥
ਸੰਚੰਤਿ. ਬਿਖਿਆ ਛਲੰ ਛਿਦ੍ਰੰ; ਨਾਨਕ. ਬਿਨੁ ਹਰਿ. ਸੰਗਿ ਨ ਚਾਲਤੇ ॥੧॥
ਪੇਖੰਦੜੋ ਕੀ ਭੁਲੁ; ਤੁੰਮਾ ਦਿਸਮੁ ਸੋਹਣਾ ॥
ਅਢੁ. ਨ ਲਹੰਦੜੋ ਮੁਲੁ; ਨਾਨਕ. ਸਾਥਿ ਨ ਜੁਲਈ ਮਾਇਆ ॥੨॥
ਪਉੜੀ ॥
ਚਲਦਿਆ ਨਾਲਿ. ਨ ਚਲੈ; ਸੋ ਕਿਉ ਸੰਜੀਐ ॥
ਤਿਸ ਕਾ ਕਹੁ ਕਿਆ ਜਤਨੁ; ਜਿਸ ਤੇ ਵੰਜੀਐ ॥
ਹਰਿ ਬਿਸਰਿਐ. ਕਿਉ ਤ੍ਰਿਪਤਾਵੈ; ਨਾ ਮਨੁ ਰੰਜੀਐ ॥
ਪ੍ਰਭੂ ਛੋਡਿ. ਅਨ ਲਾਗੈ; ਨਰਕਿ ਸਮੰਜੀਐ ॥
ਹੋਹੁ ਕ੍ਰਿਪਾਲ ਦਇਆਲ; ਨਾਨਕ. ਭਉ ਭੰਜੀਐ ॥੧੦॥
ਸਲੋਕ ॥
ਨਚ ਰਾਜ ਸੁਖ ਮਿਸਟੰ, ਨਚ ਭੋਗ ਰਸ ਮਿਸਟੰ; ਨਚ ਮਿਸਟੰ. ਸੁਖ ਮਾਇਆ ॥
ਮਿਸਟੰ ਸਾਧਸੰਗਿ ਹਰਿ; ਨਾਨਕ ਦਾਸ. ਮਿਸਟੰ ਪ੍ਰਭ ਦਰਸਨੰ ॥੧॥
ਲਗੜਾ ਸੋ ਨੇਹੁ; ਮੰਨ ਮਝਾਹੂ ਰਤਿਆ ॥
ਵਿਧੜੋ ਸਚ ਥੋਕਿ; ਨਾਨਕ. ਮਿਠੜਾ ਸੋ ਧਣੀ ॥੨॥
ਪਉੜੀ ॥
ਹਰਿ ਬਿਨੁ. ਕਛੂ ਨ ਲਾਗਈ; ਭਗਤਨ ਕਉ ਮੀਠਾ ॥
ਆਨ ਸੁਆਦ ਸਭਿ ਫੀਕਿਆ; ਕਰਿ ਨਿਰਨਉ ਡੀਠਾ ॥
ਅਗਿਆਨੁ ਭਰਮੁ ਦੁਖੁ ਕਟਿਆ; ਗੁਰ ਭਏ ਬਸੀਠਾ ॥
ਚਰਨ ਕਮਲ ਮਨੁ ਬੇਧਿਆ; ਜਿਉ ਰੰਗੁ ਮਜੀਠਾ ॥
ਜੀਉ ਪ੍ਰਾਣ ਤਨੁ ਮਨੁ ਪ੍ਰਭੂ; ਬਿਨਸੇ ਸਭਿ ਝੂਠਾ ॥੧੧॥
ਸਲੋਕ ॥
ਤਿਅਕਤ ਜਲੰ. ਨਹ ਜੀਵ ਮੀਨੰ ਨਹ; ਤਿਆਗਿ ਚਾਤ੍ਰਿਕ. ਮੇਘ ਮੰਡਲਹ ॥
ਬਾਣ ਬੇਧੰਚ ਕੁਰੰਕ ਨਾਦੰ; ਅਲਿ ਬੰਧਨ ਕੁਸਮ ਬਾਸਨਹ ॥
ਚਰਨ ਕਮਲ. ਰਚੰਤਿ ਸੰਤਹ; ਨਾਨਕ. ਆਨ ਨ ਰੁਚਤੇ ॥੧॥
ਮੁਖੁ ਡੇਖਾਊ ਪਲਕ; ਛਡਿ. ਆਨ ਨ ਡੇਊ ਚਿਤੁ ॥
ਜੀਵਣ ਸੰਗਮੁ. ਤਿਸੁ ਧਣੀ; ਹਰਿ ਨਾਨਕ. ਸੰਤਾਂ ਮਿਤੁ ॥੨॥
ਪਉੜੀ ॥
ਜਿਉ ਮਛੁਲੀ ਬਿਨੁ ਪਾਣੀਐ; ਕਿਉ ਜੀਵਣੁ ਪਾਵੈ ॥
ਬੂੰਦ ਵਿਹੂਣਾ ਚਾਤ੍ਰਿਕੋ; ਕਿਉ ਕਰਿ ਤ੍ਰਿਪਤਾਵੈ ॥
ਨਾਦ ਕੁਰੰਕਹਿ ਬੇਧਿਆ; ਸਨਮੁਖ ਉਠਿ ਧਾਵੈ ॥
ਭਵਰੁ ਲੋਭੀ. ਕੁਸਮ ਬਾਸੁ ਕਾ; ਮਿਲਿ ਆਪੁ ਬੰਧਾਵੈ ॥
ਤਿਉ ਸੰਤ ਜਨਾ ਹਰਿ ਪ੍ਰੀਤਿ ਹੈ; ਦੇਖਿ ਦਰਸੁ ਅਘਾਵੈ ॥੧੨॥
ਸਲੋਕ ॥
ਚਿਤਵੰਤਿ ਚਰਨ ਕਮਲੰ; ਸਾਸਿ ਸਾਸਿ ਅਰਾਧਨਹ ॥
ਨਹ ਬਿਸਰੰਤਿ. ਨਾਮ ਅਚੁਤ; ਨਾਨਕ. ਆਸ ਪੂਰਨ ਪਰਮੇਸੁਰਹ ॥੧॥
ਸੀਤੜਾ ਮੰਨ ਮੰਝਾਹਿ; ਪਲਕ ਨ ਥੀਵੈ ਬਾਹਰਾ ॥
ਨਾਨਕ ਆਸੜੀ ਨਿਬਾਹਿ; ਸਦਾ ਪੇਖੰਦੋ ਸਚੁ ਧਣੀ ॥੨॥
ਪਉੜੀ ॥
ਆਸਾਵੰਤੀ ਆਸ; ਗੁਸਾਈ ਪੂਰੀਐ ॥
ਮਿਲਿ ਗੋਪਾਲ ਗੋਬਿੰਦ; ਨ ਕਬਹੂ ਝੂਰੀਐ ॥
ਦੇਹੁ ਦਰਸੁ ਮਨਿ ਚਾਉ; ਲਹਿ ਜਾਹਿ ਵਿਸੂਰੀਐ ॥