ਗੁਰਮੁਖਿ ਜਪਿਓ; ਹਰਿ ਕਾ ਨਾਉ ॥
Sri Guru Granth Sahib
Ang 1148
ਬਿਸਰੀ ਚਿੰਤ; ਨਾਮਿ ਰੰਗੁ ਲਾਗਾ ॥
ਜਨਮ ਜਨਮ ਕਾ ਸੋਇਆ ਜਾਗਾ ॥੧॥
ਕਰਿ ਕਿਰਪਾ; ਅਪਨੀ ਸੇਵਾ ਲਾਏ ॥
ਸਾਧੂ ਸੰਗਿ; ਸਰਬ ਸੁਖ ਪਾਏ ॥੧॥ ਰਹਾਉ ॥
ਰੋਗ ਦੋਖ; ਗੁਰ ਸਬਦਿ ਨਿਵਾਰੇ ॥
ਨਾਮ ਅਉਖਧੁ; ਮਨ ਭੀਤਰਿ ਸਾਰੇ ॥
ਗੁਰ ਭੇਟਤ; ਮਨਿ ਭਇਆ ਅਨੰਦ ॥
ਸਰਬ ਨਿਧਾਨ ਨਾਮ ਭਗਵੰਤ ॥੨॥
ਜਨਮ ਮਰਣ ਕੀ. ਮਿਟੀ ਜਮ ਤ੍ਰਾਸ ॥
ਸਾਧਸੰਗਤਿ; ਊਂਧ ਕਮਲ ਬਿਗਾਸ ॥
ਗੁਣ ਗਾਵਤ; ਨਿਹਚਲੁ ਬਿਸ੍ਰਾਮ ॥
ਪੂਰਨ ਹੋਏ ਸਗਲੇ ਕਾਮ ॥੩॥
ਦੁਲਭ ਦੇਹ. ਆਈ ਪਰਵਾਨੁ ॥
ਸਫਲ ਹੋਈ; ਜਪਿ ਹਰਿ ਹਰਿ ਨਾਮੁ ॥
ਕਹੁ ਨਾਨਕ; ਪ੍ਰਭਿ ਕਿਰਪਾ ਕਰੀ ॥
ਸਾਸਿ ਗਿਰਾਸਿ; ਜਪਉ ਹਰਿ ਹਰੀ ॥੪॥੨੯॥੪੨॥
ਭੈਰਉ ਮਹਲਾ ੫ ॥
ਸਭ ਤੇ ਊਚਾ; ਜਾ ਕਾ ਨਾਉ ॥
ਸਦਾ ਸਦਾ; ਤਾ ਕੇ ਗੁਣ ਗਾਉ ॥
ਜਿਸੁ ਸਿਮਰਤ; ਸਗਲਾ ਦੁਖੁ ਜਾਇ ॥
ਸਰਬ ਸੂਖ; ਵਸਹਿ ਮਨਿ ਆਇ ॥੧॥
ਸਿਮਰਿ ਮਨਾ ਤੂ; ਸਾਚਾ ਸੋਇ ॥
ਹਲਤਿ ਪਲਤਿ. ਤੁਮਰੀ ਗਤਿ ਹੋਇ ॥੧॥ ਰਹਾਉ ॥
ਪੁਰਖ ਨਿਰੰਜਨ ਸਿਰਜਨਹਾਰ ॥
ਜੀਅ ਜੰਤ. ਦੇਵੈ ਆਹਾਰ ॥
ਕੋਟਿ ਖਤੇ; ਖਿਨ ਬਖਸਨਹਾਰ ॥
ਭਗਤਿ ਭਾਇ; ਸਦਾ ਨਿਸਤਾਰ ॥੨॥
ਸਾਚਾ ਧਨੁ. ਸਾਚੀ ਵਡਿਆਈ ॥
ਗੁਰ ਪੂਰੇ ਤੇ; ਨਿਹਚਲ ਮਤਿ ਪਾਈ ॥
ਕਰਿ ਕਿਰਪਾ. ਜਿਸੁ ਰਾਖਨਹਾਰਾ ॥
ਤਾ ਕਾ; ਸਗਲ ਮਿਟੈ ਅੰਧਿਆਰਾ ॥੩॥
ਪਾਰਬ੍ਰਹਮ ਸਿਉ. ਲਾਗੋ ਧਿਆਨ ॥
ਪੂਰਨ ਪੂਰਿ ਰਹਿਓ. ਨਿਰਬਾਨ ॥
ਭ੍ਰਮ ਭਉ ਮੇਟਿ; ਮਿਲੇ ਗੋਪਾਲ ॥
ਨਾਨਕ ਕਉ; ਗੁਰ ਭਏ ਦਇਆਲ ॥੪॥੩੦॥੪੩॥
ਭੈਰਉ ਮਹਲਾ ੫ ॥
ਜਿਸੁ ਸਿਮਰਤ; ਮਨਿ ਹੋਇ ਪ੍ਰਗਾਸੁ ॥
ਮਿਟਹਿ ਕਲੇਸ; ਸੁਖ ਸਹਜਿ ਨਿਵਾਸੁ ॥
ਤਿਸਹਿ ਪਰਾਪਤਿ; ਜਿਸੁ ਪ੍ਰਭੁ ਦੇਇ ॥
ਪੂਰੇ ਗੁਰ ਕੀ; ਪਾਏ ਸੇਵ ॥੧॥
ਸਰਬ ਸੁਖਾ; ਪ੍ਰਭ ਤੇਰੋ ਨਾਉ ॥
ਆਠ ਪਹਰ; ਮੇਰੇ ਮਨ ਗਾਉ ॥੧॥ ਰਹਾਉ ॥
ਜੋ ਇਛੈ; ਸੋਈ ਫਲੁ ਪਾਏ ॥
ਹਰਿ ਕਾ ਨਾਮੁ; ਮੰਨਿ ਵਸਾਏ ॥
ਆਵਣ ਜਾਣ ਰਹੇ; ਹਰਿ ਧਿਆਇ ॥
ਭਗਤਿ ਭਾਇ; ਪ੍ਰਭ ਕੀ ਲਿਵ ਲਾਇ ॥੨॥
ਬਿਨਸੇ; ਕਾਮ ਕ੍ਰੋਧ ਅਹੰਕਾਰ ॥
ਤੂਟੇ ਮਾਇਆ ਮੋਹ ਪਿਆਰ ॥
ਪ੍ਰਭ ਕੀ ਟੇਕ; ਰਹੈ ਦਿਨੁ ਰਾਤਿ ॥
ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥
ਕਰਨ ਕਰਾਵਨਹਾਰ ਸੁਆਮੀ ॥
ਸਗਲ ਘਟਾ ਕੇ ਅੰਤਰਜਾਮੀ ॥
ਕਰਿ ਕਿਰਪਾ; ਅਪਨੀ ਸੇਵਾ ਲਾਇ ॥
ਨਾਨਕ ਦਾਸ. ਤੇਰੀ ਸਰਣਾਇ ॥੪॥੩੧॥੪੪॥
ਭੈਰਉ ਮਹਲਾ ੫ ॥
ਲਾਜ ਮਰੈ; ਜੋ ਨਾਮੁ. ਨ ਲੇਵੈ ॥
ਨਾਮ ਬਿਹੂਨ; ਸੁਖੀ ਕਿਉ ਸੋਵੈ ॥
ਹਰਿ ਸਿਮਰਨੁ ਛਾਡਿ; ਪਰਮ ਗਤਿ ਚਾਹੈ ॥