SikhismAng 983HOLYMAP · SACRED TEXTS
Sri Guru Granth SahibAng 983

Sri Guru Granth Sahib

Ang 983

1
Gurmukhi · Sri Guru Granth Sahib Ji (Gurmukhi)

ਮੇਰੇ ਸਤਿਗੁਰ ਕੇ ਮਨਿ ਬਚਨ. ਨ ਭਾਏ; ਸਭ ਫੋਕਟ ਚਾਰ ਸੀਗਾਰੇ ॥੩॥

2
Gurmukhi · Sri Guru Granth Sahib Ji (Gurmukhi)

ਮਟਕਿ ਮਟਕਿ ਚਲੁ ਸਖੀ ਸਹੇਲੀ; ਮੇਰੇ ਠਾਕੁਰ ਕੇ ਗੁਨ ਸਾਰੇ ॥

3
Gurmukhi · Sri Guru Granth Sahib Ji (Gurmukhi)

ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ; ਮੈ. ਸਤਿਗੁਰ ਅਲਖੁ ਲਖਾਰੇ ॥੪॥

4
Gurmukhi · Sri Guru Granth Sahib Ji (Gurmukhi)

ਨਾਰੀ ਪੁਰਖੁ. ਪੁਰਖੁ ਸਭ ਨਾਰੀ; ਸਭੁ ਏਕੋ ਪੁਰਖੁ ਮੁਰਾਰੇ ॥

5
Gurmukhi · Sri Guru Granth Sahib Ji (Gurmukhi)

ਸੰਤ ਜਨਾ ਕੀ ਰੇਨੁ ਮਨਿ ਭਾਈ; ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥

6
Gurmukhi · Sri Guru Granth Sahib Ji (Gurmukhi)

ਗ੍ਰਾਮ ਗ੍ਰਾਮ ਨਗਰ ਸਭ ਫਿਰਿਆ; ਰਿਦ ਅੰਤਰਿ ਹਰਿ ਜਨ ਭਾਰੇ ॥

7
Gurmukhi · Sri Guru Granth Sahib Ji (Gurmukhi)

ਸਰਧਾ ਸਰਧਾ ਉਪਾਇ ਮਿਲਾਏ; ਮੋ ਕਉ. ਹਰਿ ਗੁਰ ਗੁਰਿ ਨਿਸਤਾਰੇ ॥੬॥

8
Gurmukhi · Sri Guru Granth Sahib Ji (Gurmukhi)

ਪਵਨ ਸੂਤੁ ਸਭੁ ਨੀਕਾ ਕਰਿਆ; ਸਤਿਗੁਰਿ ਸਬਦੁ ਵੀਚਾਰੇ ॥

9
Gurmukhi · Sri Guru Granth Sahib Ji (Gurmukhi)

ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ; ਬਿਨੁ ਨੈਨਾ. ਜਗਤੁ ਨਿਹਾਰੇ ॥੭॥

10
Gurmukhi · Sri Guru Granth Sahib Ji (Gurmukhi)

ਤਉ ਗੁਨ ਈਸ ਬਰਨਿ. ਨਹੀ ਸਾਕਉ; ਤੁਮ ਮੰਦਰ. ਹਮ ਨਿਕ ਕੀਰੇ ॥

11
Gurmukhi · Sri Guru Granth Sahib Ji (Gurmukhi)

ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ; ਮੈ ਰਾਮੁ ਜਪਤ ਮਨੁ ਧੀਰੇ ॥੮॥੫॥

12
Gurmukhi · Sri Guru Granth Sahib Ji (Gurmukhi)

ਨਟ ਮਹਲਾ ੪ ॥

ਮੇਰੇ ਮਨ; ਭਜੁ ਠਾਕੁਰ ਅਗਮ ਅਪਾਰੇ ॥

13
Gurmukhi · Sri Guru Granth Sahib Ji (Gurmukhi)

ਹਮ ਪਾਪੀ ਬਹੁ ਨਿਰਗੁਣੀਆਰੇ; ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥

14
Gurmukhi · Sri Guru Granth Sahib Ji (Gurmukhi)

ਸਾਧੂ ਪੁਰਖ ਸਾਧ ਜਨ ਪਾਏ; ਇਕ ਬਿਨਉ ਕਰਉ ਗੁਰ ਪਿਆਰੇ ॥

15
Gurmukhi · Sri Guru Granth Sahib Ji (Gurmukhi)

ਰਾਮ ਨਾਮੁ ਧਨੁ ਪੂਜੀ ਦੇਵਹੁ; ਸਭੁ ਤਿਸਨਾ ਭੂਖ ਨਿਵਾਰੇ ॥੧॥

16
Gurmukhi · Sri Guru Granth Sahib Ji (Gurmukhi)

ਪਚੈ ਪਤੰਗੁ ਮ੍ਰਿਗ, ਭ੍ਰਿੰਗ ਕੁੰਚਰ ਮੀਨ; ਇਕ ਇੰਦ੍ਰੀ ਪਕਰਿ ਸਘਾਰੇ ॥

17
Gurmukhi · Sri Guru Granth Sahib Ji (Gurmukhi)

ਪੰਚ ਭੂਤ ਸਬਲ ਹੈ ਦੇਹੀ; ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥

18
Gurmukhi · Sri Guru Granth Sahib Ji (Gurmukhi)

ਸਾਸਤ੍ਰ ਬੇਦ ਸੋਧਿ ਸੋਧਿ ਦੇਖੇ; ਮੁਨਿ ਨਾਰਦ ਬਚਨ ਪੁਕਾਰੇ ॥

19
Gurmukhi · Sri Guru Granth Sahib Ji (Gurmukhi)

ਰਾਮ ਨਾਮੁ ਪੜਹੁ ਗਤਿ ਪਾਵਹੁ; ਸਤਸੰਗਤਿ ਗੁਰਿ ਨਿਸਤਾਰੇ ॥੩॥

20
Gurmukhi · Sri Guru Granth Sahib Ji (Gurmukhi)

ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ; ਜਿਵ ਸੂਰਜੁ ਕਮਲੁ ਨਿਹਾਰੇ ॥

21
Gurmukhi · Sri Guru Granth Sahib Ji (Gurmukhi)

ਮੇਰ ਸੁਮੇਰ. ਮੋਰੁ ਬਹੁ ਨਾਚੈ; ਜਬ ਉਨਵੈ ਘਨ ਘਨਹਾਰੇ ॥੪॥

22
Gurmukhi · Sri Guru Granth Sahib Ji (Gurmukhi)

ਸਾਕਤ ਕਉ. ਅੰਮ੍ਰਿਤ ਬਹੁ ਸਿੰਚਹੁ; ਸਭ ਡਾਲ ਫੂਲ, ਬਿਸੁਕਾਰੇ ॥

23
Gurmukhi · Sri Guru Granth Sahib Ji (Gurmukhi)

ਜਿਉ ਜਿਉ ਨਿਵਹਿ. ਸਾਕਤ ਨਰ ਸੇਤੀ; ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥

24
Gurmukhi · Sri Guru Granth Sahib Ji (Gurmukhi)

ਸੰਤਨ ਸੰਤ ਸਾਧ. ਮਿਲਿ ਰਹੀਐ; ਗੁਣ ਬੋਲਹਿ ਪਰਉਪਕਾਰੇ ॥

25
Gurmukhi · Sri Guru Granth Sahib Ji (Gurmukhi)

ਸੰਤੈ ਸੰਤੁ ਮਿਲੈ. ਮਨੁ ਬਿਗਸੈ; ਜਿਉ ਜਲ ਮਿਲਿ ਕਮਲ ਸਵਾਰੇ ॥੬॥

26
Gurmukhi · Sri Guru Granth Sahib Ji (Gurmukhi)

ਲੋਭ ਲਹਰਿ ਸਭੁ ਸੁਆਨੁ ਹਲਕੁ ਹੈ; ਹਲਕਿਓ ਸਭਹਿ ਬਿਗਾਰੇ ॥

27
Gurmukhi · Sri Guru Granth Sahib Ji (Gurmukhi)

ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋੁਈ; ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥

28
Gurmukhi · Sri Guru Granth Sahib Ji (Gurmukhi)

ਰਾਖੁ ਰਾਖੁ ਰਾਖੁ ਪ੍ਰਭ ਮੇਰੇ; ਮੈ ਰਾਖਹੁ ਕਿਰਪਾ ਧਾਰੇ ॥

29
Gurmukhi · Sri Guru Granth Sahib Ji (Gurmukhi)

ਨਾਨਕ. ਮੈ ਧਰ ਅਵਰ. ਨ ਕਾਈ; ਮੈ. ਸਤਿਗੁਰੁ ਗੁਰੁ ਨਿਸਤਾਰੇ ॥੮॥੬॥ ਛਕਾ ੧ ॥

1
Ang 983Gurmukhi
2
Ang 9830%

Sri Guru Granth Sahib

Find your chapter.

1430 chapters

Make yourself comfortable.

PAGE COLOUR

TEXT SIZE

100%

Your preferences stay with you on this device.

ORIGINALS & TRANSLATIONS

Choose your edition.

Select one edition for quiet reading, or several to compare the words.

Gurmukhi text of Sri Guru Granth Sahib Ji from the Shabad OS Database (release v5.0.0-next.0), digitised from Shabadaarth (SGPC, Sri Amritsar, 2009-2012). Identified by Shabad OS as public domain (Public Domain Mark 1.0). · Source ↗

↑
Explore the atlas
↑ ↓ to explore   ·   Enter to open   ·   Esc to close

PEOPLE · PLACES · HIGHER MEANING

Finding your place.

Preparing your experience…