ਐਸੇ ਘਰ; ਹਮ ਬਹੁਤੁ ਬਸਾਏ ॥
Sri Guru Granth Sahib
Ang 326
ਜਬ ਹਮ ਰਾਮ; ਗਰਭ ਹੋਇ ਆਏ ॥੧॥ ਰਹਾਉ ॥
ਜੋਗੀ ਜਤੀ ਤਪੀ ਬ੍ਰਹਮਚਾਰੀ ॥
ਕਬਹੂ ਰਾਜਾ ਛਤ੍ਰਪਤਿ; ਕਬਹੂ ਭੇਖਾਰੀ ॥੨॥
ਸਾਕਤ ਮਰਹਿ; ਸੰਤ ਸਭਿ ਜੀਵਹਿ ॥
ਰਾਮ ਰਸਾਇਨੁ; ਰਸਨਾ ਪੀਵਹਿ ॥੩॥
ਕਹੁ ਕਬੀਰ; ਪ੍ਰਭ ਕਿਰਪਾ ਕੀਜੈ ॥
ਹਾਰਿ ਪਰੇ; ਅਬ ਪੂਰਾ ਦੀਜੈ ॥੪॥੧੩॥
ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥
ਐਸੋ ਅਚਰਜੁ; ਦੇਖਿਓ ਕਬੀਰ ॥
ਦਧਿ ਕੈ ਭੋਲੈ; ਬਿਰੋਲੈ ਨੀਰੁ ॥੧॥ ਰਹਾਉ ॥
ਹਰੀ ਅੰਗੂਰੀ; ਗਦਹਾ ਚਰੈ ॥
ਨਿਤ ਉਠਿ ਹਾਸੈ; ਹੀਗੈ ਮਰੈ ॥੧॥
ਮਾਤਾ ਭੈਸਾ; ਅੰਮੁਹਾ ਜਾਇ ॥
ਕੁਦਿ ਕੁਦਿ ਚਰੈ; ਰਸਾਤਲਿ ਪਾਇ ॥੨॥
ਕਹੁ ਕਬੀਰ; ਪਰਗਟੁ ਭਈ ਖੇਡ ॥
ਲੇਲੇ ਕਉ; ਚੂਘੈ ਨਿਤ ਭੇਡ ॥੩॥
ਰਾਮ ਰਮਤ; ਮਤਿ ਪਰਗਟੀ ਆਈ ॥
ਕਹੁ ਕਬੀਰ; ਗੁਰਿ. ਸੋਝੀ ਪਾਈ ॥੪॥੧॥੧੪॥
ਗਉੜੀ ਕਬੀਰ ਜੀ ਪੰਚਪਦੇ₂ ॥
ਜਿਉ ਜਲ ਛੋਡਿ; ਬਾਹਰਿ ਭਇਓ ਮੀਨਾ ॥
ਪੂਰਬ ਜਨਮ; ਹਉ ਤਪ ਕਾ ਹੀਨਾ ॥੧॥
ਅਬ ਕਹੁ ਰਾਮ; ਕਵਨ ਗਤਿ ਮੋਰੀ ॥
ਤਜੀ ਲੇ ਬਨਾਰਸ; ਮਤਿ ਭਈ ਥੋਰੀ ॥੧॥ ਰਹਾਉ ॥
ਸਗਲ ਜਨਮੁ; ਸਿਵ ਪੁਰੀ ਗਵਾਇਆ ॥
ਮਰਤੀ ਬਾਰ; ਮਗਹਰਿ ਉਠਿ ਆਇਆ ॥੨॥
ਬਹੁਤੁ ਬਰਸ; ਤਪੁ ਕੀਆ ਕਾਸੀ ॥
ਮਰਨੁ ਭਇਆ; ਮਗਹਰ ਕੀ ਬਾਸੀ ॥੩॥
ਕਾਸੀ ਮਗਹਰ; ਸਮ ਬੀਚਾਰੀ ॥
ਓਛੀ ਭਗਤਿ; ਕੈਸੇ ਉਤਰਸਿ ਪਾਰੀ ॥੪॥
ਕਹੁ ਗੁਰ ਗਜ ਸਿਵ; ਸਭੁ ਕੋ ਜਾਨੈ ॥
ਮੁਆ ਕਬੀਰੁ; ਰਮਤ ਸ੍ਰੀ ਰਾਮੈ ॥੫॥੧੫॥
ਗਉੜੀ ਕਬੀਰ ਜੀ ॥
ਚੋਆ ਚੰਦਨ; ਮਰਦਨ ਅੰਗਾ ॥
ਸੋ ਤਨੁ ਜਲੈ; ਕਾਠ ਕੈ ਸੰਗਾ ॥੧॥
ਇਸੁ ਤਨ ਧਨ ਕੀ; ਕਵਨ ਬਡਾਈ ॥
ਧਰਨਿ ਪਰੈ; ਉਰਵਾਰਿ. ਨ ਜਾਈ ॥੧॥ ਰਹਾਉ ॥
ਰਾਤਿ ਜਿ ਸੋਵਹਿ; ਦਿਨ ਕਰਹਿ ਕਾਮ ॥
ਇਕੁ ਖਿਨੁ; ਲੇਹਿ ਨ. ਹਰਿ ਕੋ ਨਾਮ ॥੨॥
ਹਾਥਿ ਤ ਡੋਰ; ਮੁਖਿ ਖਾਇਓ ਤੰਬੋਰ ॥
ਮਰਤੀ ਬਾਰ; ਕਸਿ ਬਾਧਿਓ ਚੋਰ ॥੩॥
ਗੁਰਮਤਿ ਰਸਿ ਰਸਿ; ਹਰਿ ਗੁਨ ਗਾਵੈ ॥
ਰਾਮੈ ਰਾਮ ਰਮਤ; ਸੁਖੁ ਪਾਵੈ ॥੪॥
ਕਿਰਪਾ ਕਰਿ ਕੈ; ਨਾਮੁ ਦ੍ਰਿੜਾਈ ॥
ਹਰਿ ਹਰਿ ਬਾਸੁ; ਸੁਗੰਧ ਬਸਾਈ ॥੫॥
ਕਹਤ ਕਬੀਰ; ਚੇਤਿ ਰੇ ਅੰਧਾ ॥
ਸਤਿ ਰਾਮੁ; ਝੂਠਾ ਸਭੁ ਧੰਧਾ ॥੬॥੧੬॥
ਗਉੜੀ ਕਬੀਰ ਜੀ; ਤਿਪਦੇ ਚਾਰਤੁਕੇ₂ ॥
ਜਮ ਤੇ ਉਲਟਿ; ਭਏ ਹੈ ਰਾਮ ॥
ਦੁਖ ਬਿਨਸੇ; ਸੁਖ ਕੀਓ ਬਿਸਰਾਮ ॥
ਬੈਰੀ ਉਲਟਿ; ਭਏ ਹੈ ਮੀਤਾ ॥
ਸਾਕਤ ਉਲਟਿ; ਸੁਜਨ ਭਏ ਚੀਤਾ ॥੧॥
ਅਬ ਮੋਹਿ; ਸਰਬ ਕੁਸਲ ਕਰਿ ਮਾਨਿਆ ॥
ਸਾਂਤਿ ਭਈ; ਜਬ ਗੋਬਿਦੁ ਜਾਨਿਆ ॥੧॥ ਰਹਾਉ ॥