ਮਨਮੁਖ ਦੂਜੀ ਤਰਫ ਹੈ; ਵੇਖਹੁ ਨਦਰਿ ਨਿਹਾਲਿ ॥
Sri Guru Granth Sahib
Ang 1279
ਫਾਹੀ ਫਾਥੇ. ਮਿਰਗ ਜਿਉ; ਸਿਰਿ ਦੀਸੈ ਜਮਕਾਲੁ ॥
ਖੁਧਿਆ ਤ੍ਰਿਸਨਾ ਨਿੰਦਾ ਬੁਰੀ; ਕਾਮੁ ਕ੍ਰੋਧੁ ਵਿਕਰਾਲੁ ॥
ਏਨੀ ਅਖੀ ਨਦਰਿ. ਨ ਆਵਈ; ਜਿਚਰੁ ਸਬਦਿ. ਨ ਕਰੇ ਬੀਚਾਰੁ ॥
ਤੁਧੁ ਭਾਵੈ ਸੰਤੋਖੀਆਂ; ਚੂਕੈ ਆਲ ਜੰਜਾਲੁ ॥
ਮੂਲੁ ਰਹੈ. ਗੁਰੁ ਸੇਵਿਐ; ਗੁਰ ਪਉੜੀ ਬੋਹਿਥੁ ॥
ਨਾਨਕ ਲਗੀ ਤਤੁ ਲੈ; ਤੂੰ ਸਚਾ ਮਨਿ ਸਚੁ ॥੧॥
ਮਹਲਾ ੧ ॥
ਹੇਕੋ ਪਾਧਰੁ. ਹੇਕੁ ਦਰੁ; ਗੁਰ ਪਉੜੀ ਨਿਜ ਥਾਨੁ ॥
ਰੂੜਉ ਠਾਕੁਰੁ ਨਾਨਕਾ; ਸਭਿ ਸੁਖ ਸਾਚਉ ਨਾਮੁ ॥੨॥
ਪਉੜੀ ॥
ਆਪੀਨੑੈ ਆਪੁ ਸਾਜਿ; ਆਪੁ ਪਛਾਣਿਆ ॥
ਅੰਬਰੁ ਧਰਤਿ ਵਿਛੋੜਿ; ਚੰਦੋਆ ਤਾਣਿਆ ॥
ਵਿਣੁ ਥੰਮੑਾ ਗਗਨੁ ਰਹਾਇ; ਸਬਦੁ ਨੀਸਾਣਿਆ ॥
ਸੂਰਜੁ ਚੰਦੁ ਉਪਾਇ; ਜੋਤਿ ਸਮਾਣਿਆ ॥
ਕੀਏ ਰਾਤਿ ਦਿਨੰਤੁ; ਚੋਜ ਵਿਡਾਣਿਆ ॥
ਤੀਰਥ ਧਰਮ ਵੀਚਾਰ; ਨਾਵਣ ਪੁਰਬਾਣਿਆ ॥
ਤੁਧੁ ਸਰਿ ਅਵਰੁ. ਨ ਕੋਇ; ਕਿ ਆਖਿ ਵਖਾਣਿਆ ॥
ਸਚੈ ਤਖਤਿ ਨਿਵਾਸੁ; ਹੋਰ ਆਵਣ ਜਾਣਿਆ ॥੧॥
ਸਲੋਕ ਮਃ ੧ ॥
ਨਾਨਕ. ਸਾਵਣਿ ਜੇ ਵਸੈ; ਚਹੁ ਓਮਾਹਾ ਹੋਇ ॥
ਨਾਗਾਂ ਮਿਰਗਾਂ ਮਛੀਆਂ; ਰਸੀਆਂ ਘਰਿ ਧਨੁ ਹੋਇ ॥੧॥
ਮਃ ੧ ॥
ਨਾਨਕ. ਸਾਵਣਿ ਜੇ ਵਸੈ; ਚਹੁ ਵੇਛੋੜਾ ਹੋਇ ॥
ਗਾਈ ਪੁਤਾ ਨਿਰਧਨਾ; ਪੰਥੀ ਚਾਕਰੁ ਹੋਇ ॥੨॥
ਪਉੜੀ ॥
ਤੂ ਸਚਾ ਸਚਿਆਰੁ; ਜਿਨਿ ਸਚੁ ਵਰਤਾਇਆ ॥
ਬੈਠਾ ਤਾੜੀ ਲਾਇ; ਕਵਲੁ ਛਪਾਇਆ ॥
ਬ੍ਰਹਮੈ ਵਡਾ ਕਹਾਇ; ਅੰਤੁ. ਨ ਪਾਇਆ ॥
ਨਾ ਤਿਸੁ ਬਾਪੁ. ਨ ਮਾਇ; ਕਿਨਿ ਤੂ ਜਾਇਆ ॥
ਨਾ ਤਿਸੁ ਰੂਪੁ. ਨ ਰੇਖ; ਵਰਨ ਸਬਾਇਆ ॥
ਨਾ ਤਿਸੁ ਭੁਖ ਪਿਆਸ; ਰਜਾ ਧਾਇਆ ॥
ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ॥
ਸਚੇ ਹੀ ਪਤੀਆਇ; ਸਚਿ ਸਮਾਇਆ ॥੨॥
ਸਲੋਕ ਮਃ ੧ ॥
ਵੈਦੁ ਬੁਲਾਇਆ ਵੈਦਗੀ; ਪਕੜਿ ਢੰਢੋਲੇ ਬਾਂਹ ॥
ਭੋਲਾ ਵੈਦੁ. ਨ ਜਾਣਈ; ਕਰਕ ਕਲੇਜੇ ਮਾਹਿ ॥੧॥
ਮਃ ੨ ॥
ਵੈਦਾ. ਵੈਦੁ ਸੁਵੈਦੁ ਤੂ; ਪਹਿਲਾਂ ਰੋਗੁ ਪਛਾਣੁ ॥
ਐਸਾ ਦਾਰੂ ਲੋੜਿ ਲਹੁ; ਜਿਤੁ ਵੰਞੈ ਰੋਗਾ ਘਾਣਿ ॥
ਜਿਤੁ ਦਾਰੂ. ਰੋਗ ਉਠਿਅਹਿ; ਤਨਿ ਸੁਖੁ ਵਸੈ ਆਇ ॥
ਰੋਗੁ ਗਵਾਇਹਿ ਆਪਣਾ; ਤ ਨਾਨਕ ਵੈਦੁ ਸਦਾਇ ॥੨॥
ਪਉੜੀ ॥
ਬ੍ਰਹਮਾ ਬਿਸਨੁ ਮਹੇਸੁ; ਦੇਵ ਉਪਾਇਆ ॥
ਬ੍ਰਹਮੇ ਦਿਤੇ ਬੇਦ; ਪੂਜਾ ਲਾਇਆ ॥
ਦਸ ਅਵਤਾਰੀ; ਰਾਮੁ ਰਾਜਾ ਆਇਆ ॥
ਦੈਤਾ ਮਾਰੇ ਧਾਇ; ਹੁਕਮਿ ਸਬਾਇਆ ॥
ਈਸ ਮਹੇਸੁਰੁ ਸੇਵ; ਤਿਨੑੀ ਅੰਤੁ. ਨ ਪਾਇਆ ॥
ਸਚੀ ਕੀਮਤਿ ਪਾਇ; ਤਖਤੁ ਰਚਾਇਆ ॥
ਦੁਨੀਆ ਧੰਧੈ ਲਾਇ; ਆਪੁ ਛਪਾਇਆ ॥