ਗੁਰਮਤਿ. ਮਨੁ ਠਹਰਾਈਐ, ਮੇਰੀ ਜਿੰਦੁੜੀਏ; ਅਨਤ. ਨ ਕਾਹੂ ਡੋਲੇ ਰਾਮ ॥
Sri Guru Granth Sahib
Ang 538
ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ; ਗੁਣ ਨਾਨਕ ਬਾਣੀ ਬੋਲੇ ਰਾਮ ॥੧॥
ਗੁਰਮਤਿ ਮਨਿ ਅੰਮ੍ਰਿਤੁ ਵੁਠੜਾ, ਮੇਰੀ ਜਿੰਦੁੜੀਏ; ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥
ਅੰਮ੍ਰਿਤ ਬਾਣੀ ਭਗਤ ਜਨਾ ਕੀ, ਮੇਰੀ ਜਿੰਦੁੜੀਏ; ਮਨਿ ਸੁਣੀਐ. ਹਰਿ ਲਿਵ ਲਾਏ ਰਾਮ ॥
ਚਿਰੀ ਵਿਛੁੰਨਾ. ਹਰਿ ਪ੍ਰਭੁ ਪਾਇਆ; ਗਲਿ ਮਿਲਿਆ ਸਹਜਿ ਸੁਭਾਏ ਰਾਮ ॥
ਜਨ ਨਾਨਕ. ਮਨਿ ਅਨਦੁ ਭਇਆ ਹੈ, ਮੇਰੀ ਜਿੰਦੁੜੀਏ; ਅਨਹਤ ਸਬਦ ਵਜਾਏ ਰਾਮ ॥੨॥
ਸਖੀ ਸਹੇਲੀ ਮੇਰੀਆ, ਮੇਰੀ ਜਿੰਦੁੜੀਏ; ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥
ਹਉ ਮਨੁ ਦੇਵਉ ਤਿਸੁ ਆਪਣਾ, ਮੇਰੀ ਜਿੰਦੁੜੀਏ; ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥
ਗੁਰਮੁਖਿ ਸਦਾ ਅਰਾਧਿ ਹਰਿ, ਮੇਰੀ ਜਿੰਦੁੜੀਏ; ਮਨ ਚਿੰਦਿਅੜਾ ਫਲੁ ਪਾਵੈ ਰਾਮ ॥
ਨਾਨਕ. ਭਜੁ ਹਰਿ ਸਰਣਾਗਤੀ, ਮੇਰੀ ਜਿੰਦੁੜੀਏ; ਵਡਭਾਗੀ ਨਾਮੁ ਧਿਆਵੈ ਰਾਮ ॥੩॥
ਕਰਿ ਕਿਰਪਾ ਪ੍ਰਭ ਆਇ ਮਿਲੁ, ਮੇਰੀ ਜਿੰਦੁੜੀਏ; ਗੁਰਮਤਿ ਨਾਮੁ ਪਰਗਾਸੇ ਰਾਮ ॥
ਹਉ. ਹਰਿ ਬਾਝੁ ਉਡੀਣੀਆ, ਮੇਰੀ ਜਿੰਦੁੜੀਏ; ਜਿਉ ਜਲ ਬਿਨੁ. ਕਮਲ ਉਦਾਸੇ ਰਾਮ ॥
ਗੁਰਿ ਪੂਰੈ ਮੇਲਾਇਆ, ਮੇਰੀ ਜਿੰਦੁੜੀਏ; ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥
ਧਨੁ ਧਨੁ ਗੁਰੂ ਹਰਿ ਦਸਿਆ, ਮੇਰੀ ਜਿੰਦੁੜੀਏ; ਜਨ ਨਾਨਕ. ਨਾਮਿ ਬਿਗਾਸੇ ਰਾਮ ॥੪॥੧॥
ਰਾਗੁ ਬਿਹਾਗੜਾ ਮਹਲਾ ੪ ॥
ਅੰਮ੍ਰਿਤੁ ਹਰਿ ਹਰਿ ਨਾਮੁ ਹੈ, ਮੇਰੀ ਜਿੰਦੁੜੀਏ; ਅੰਮ੍ਰਿਤੁ ਗੁਰਮਤਿ ਪਾਏ ਰਾਮ ॥
ਹਉਮੈ ਮਾਇਆ ਬਿਖੁ ਹੈ, ਮੇਰੀ ਜਿੰਦੁੜੀਏ; ਹਰਿ ਅੰਮ੍ਰਿਤਿ. ਬਿਖੁ ਲਹਿ ਜਾਏ ਰਾਮ ॥
ਮਨੁ ਸੁਕਾ ਹਰਿਆ ਹੋਇਆ, ਮੇਰੀ ਜਿੰਦੁੜੀਏ; ਹਰਿ ਹਰਿ ਨਾਮੁ ਧਿਆਏ ਰਾਮ ॥
ਹਰਿ ਭਾਗ ਵਡੇ ਲਿਖਿ ਪਾਇਆ, ਮੇਰੀ ਜਿੰਦੁੜੀਏ; ਜਨ ਨਾਨਕ. ਨਾਮਿ ਸਮਾਏ ਰਾਮ ॥੧॥
ਹਰਿ ਸੇਤੀ ਮਨੁ ਬੇਧਿਆ, ਮੇਰੀ ਜਿੰਦੁੜੀਏ; ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥
ਹਰਿ ਬਿਨੁ. ਸਾਂਤਿ ਨ ਪਾਈਐ, ਮੇਰੀ ਜਿੰਦੁੜੀਏ; ਜਿਉ ਚਾਤ੍ਰਿਕੁ. ਜਲ ਬਿਨੁ ਟੇਰੇ ਰਾਮ ॥
ਸਤਿਗੁਰ ਸਰਣੀ ਜਾਇ ਪਉ, ਮੇਰੀ ਜਿੰਦੁੜੀਏ; ਗੁਣ ਦਸੇ ਹਰਿ ਪ੍ਰਭ ਕੇਰੇ ਰਾਮ ॥
ਜਨ ਨਾਨਕ. ਹਰਿ ਮੇਲਾਇਆ, ਮੇਰੀ ਜਿੰਦੁੜੀਏ; ਘਰਿ ਵਾਜੇ ਸਬਦ ਘਣੇਰੇ ਰਾਮ ॥੨॥
ਮਨਮੁਖਿ ਹਉਮੈ ਵਿਛੁੜੇ, ਮੇਰੀ ਜਿੰਦੁੜੀਏ; ਬਿਖੁ ਬਾਧੇ ਹਉਮੈ ਜਾਲੇ ਰਾਮ ॥
ਜਿਉ ਪੰਖੀ ਕਪੋਤਿ. ਆਪੁ ਬਨੑਾਇਆ, ਮੇਰੀ ਜਿੰਦੁੜੀਏ; ਤਿਉ ਮਨਮੁਖ ਸਭਿ. ਵਸਿ ਕਾਲੇ ਰਾਮ ॥
ਜੋ ਮੋਹਿ ਮਾਇਆ ਚਿਤੁ ਲਾਇਦੇ, ਮੇਰੀ ਜਿੰਦੁੜੀਏ; ਸੇ ਮਨਮੁਖ ਮੂੜ ਬਿਤਾਲੇ ਰਾਮ ॥