ਕਰਨ ਕਰਾਵਨ; ਸਭੁ ਕਿਛੁ ਏਕੈ ॥
Sri Guru Granth Sahib
Ang 236
ਆਪੇ ਬੁਧਿ ਬੀਚਾਰਿ ਬਿਬੇਕੈ ॥
ਦੂਰਿ ਨ ਨੇਰੈ; ਸਭ ਕੈ ਸੰਗਾ ॥
ਸਚੁ ਸਾਲਾਹਣੁ; ਨਾਨਕ. ਹਰਿ ਰੰਗਾ ॥੮॥੧॥
ਗਉੜੀ ਮਹਲਾ ੫ ॥
ਗੁਰ ਸੇਵਾ ਤੇ ਨਾਮੇ ਲਾਗਾ ॥
ਤਿਸ ਕਉ ਮਿਲਿਆ; ਜਿਸੁ ਮਸਤਕਿ ਭਾਗਾ ॥
ਤਿਸ ਕੈ ਹਿਰਦੈ; ਰਵਿਆ ਸੋਇ ॥
ਮਨੁ ਤਨੁ ਸੀਤਲੁ; ਨਿਹਚਲੁ ਹੋਇ ॥੧॥
ਐਸਾ ਕੀਰਤਨੁ; ਕਰਿ ਮਨ ਮੇਰੇ ॥
ਈਹਾ ਊਹਾ; ਜੋ ਕਾਮਿ ਤੇਰੈ ॥੧॥ ਰਹਾਉ ॥
ਜਾਸੁ ਜਪਤ; ਭਉ ਅਪਦਾ ਜਾਇ ॥
ਧਾਵਤ ਮਨੂਆ; ਆਵੈ ਠਾਇ ॥
ਜਾਸੁ ਜਪਤ; ਫਿਰਿ. ਦੂਖੁ ਨ ਲਾਗੈ ॥
ਜਾਸੁ ਜਪਤ; ਇਹ ਹਉਮੈ ਭਾਗੈ ॥੨॥
ਜਾਸੁ ਜਪਤ; ਵਸਿ ਆਵਹਿ ਪੰਚਾ ॥
ਜਾਸੁ ਜਪਤ; ਰਿਦੈ ਅੰਮ੍ਰਿਤੁ ਸੰਚਾ ॥
ਜਾਸੁ ਜਪਤ; ਇਹ ਤ੍ਰਿਸਨਾ ਬੁਝੈ ॥
ਜਾਸੁ ਜਪਤ; ਹਰਿ ਦਰਗਹ ਸਿਝੈ ॥੩॥
ਜਾਸੁ ਜਪਤ; ਕੋਟਿ ਮਿਟਹਿ ਅਪਰਾਧ ॥
ਜਾਸੁ ਜਪਤ; ਹਰਿ ਹੋਵਹਿ ਸਾਧ ॥
ਜਾਸੁ ਜਪਤ; ਮਨੁ ਸੀਤਲੁ ਹੋਵੈ ॥
ਜਾਸੁ ਜਪਤ; ਮਲੁ ਸਗਲੀ ਖੋਵੈ ॥੪॥
ਜਾਸੁ ਜਪਤ; ਰਤਨੁ ਹਰਿ ਮਿਲੈ ॥
ਬਹੁਰਿ. ਨ ਛੋਡੈ; ਹਰਿ ਸੰਗਿ ਹਿਲੈ ॥
ਜਾਸੁ ਜਪਤ; ਕਈ ਬੈਕੁੰਠ ਵਾਸੁ ॥
ਜਾਸੁ ਜਪਤ; ਸੁਖ ਸਹਜਿ ਨਿਵਾਸੁ ॥੫॥
ਜਾਸੁ ਜਪਤ; ਇਹ ਅਗਨਿ. ਨ ਪੋਹਤ ॥
ਜਾਸੁ ਜਪਤ; ਇਹੁ ਕਾਲੁ. ਨ ਜੋਹਤ ॥
ਜਾਸੁ ਜਪਤ; ਤੇਰਾ ਨਿਰਮਲ ਮਾਥਾ ॥
ਜਾਸੁ ਜਪਤ; ਸਗਲਾ ਦੁਖੁ ਲਾਥਾ ॥੬॥
ਜਾਸੁ ਜਪਤ; ਮੁਸਕਲੁ ਕਛੂ. ਨ ਬਨੈ ॥
ਜਾਸੁ ਜਪਤ; ਸੁਣਿ ਅਨਹਤ ਧੁਨੈ ॥
ਜਾਸੁ ਜਪਤ; ਇਹ ਨਿਰਮਲ ਸੋਇ ॥
ਜਾਸੁ ਜਪਤ; ਕਮਲੁ ਸੀਧਾ ਹੋਇ ॥੭॥
ਗੁਰਿ ਸੁਭ ਦ੍ਰਿਸਟਿ; ਸਭ ਊਪਰਿ ਕਰੀ ॥
ਜਿਸ ਕੈ ਹਿਰਦੈ; ਮੰਤ੍ਰੁ ਦੇ ਹਰੀ ॥
ਅਖੰਡ ਕੀਰਤਨੁ; ਤਿਨਿ ਭੋਜਨੁ ਚੂਰਾ ॥
ਕਹੁ ਨਾਨਕ; ਜਿਸੁ ਸਤਿਗੁਰੁ ਪੂਰਾ ॥੮॥੨॥
ਗਉੜੀ ਮਹਲਾ ੫ ॥
ਗੁਰ ਕਾ ਸਬਦੁ; ਰਿਦ ਅੰਤਰਿ ਧਾਰੈ ॥
ਪੰਚ ਜਨਾ ਸਿਉ; ਸੰਗੁ ਨਿਵਾਰੈ ॥
ਦਸ ਇੰਦ੍ਰੀ; ਕਰਿ ਰਾਖੈ ਵਾਸਿ ॥
ਤਾ ਕੈ ਆਤਮੈ; ਹੋਇ ਪਰਗਾਸੁ ॥੧॥
ਐਸੀ ਦ੍ਰਿੜਤਾ; ਤਾ ਕੈ ਹੋਇ ॥
ਜਾ ਕਉ; ਦਇਆ ਮਇਆ ਪ੍ਰਭ ਸੋਇ ॥੧॥ ਰਹਾਉ ॥
ਸਾਜਨੁ ਦੁਸਟੁ; ਜਾ ਕੈ ਏਕ ਸਮਾਨੈ ॥
ਜੇਤਾ ਬੋਲਣੁ; ਤੇਤਾ ਗਿਆਨੈ ॥
ਜੇਤਾ ਸੁਨਣਾ; ਤੇਤਾ ਨਾਮੁ ॥
ਜੇਤਾ ਪੇਖਨੁ; ਤੇਤਾ ਧਿਆਨੁ ॥੨॥
ਸਹਜੇ ਜਾਗਣੁ; ਸਹਜੇ ਸੋਇ ॥
ਸਹਜੇ ਹੋਤਾ ਜਾਇ; ਸੁ ਹੋਇ ॥
ਸਹਜਿ ਬੈਰਾਗੁ; ਸਹਜੇ ਹੀ ਹਸਨਾ ॥
ਸਹਜੇ ਚੂਪ; ਸਹਜੇ ਹੀ ਜਪਨਾ ॥੩॥
ਸਹਜੇ ਭੋਜਨੁ; ਸਹਜੇ ਭਾਉ ॥
ਸਹਜੇ ਮਿਟਿਓ; ਸਗਲ ਦੁਰਾਉ ॥
ਸਹਜੇ; ਹੋਆ ਸਾਧੂ ਸੰਗੁ ॥
ਸਹਜਿ; ਮਿਲਿਓ ਪਾਰਬ੍ਰਹਮੁ ਨਿਸੰਗੁ ॥੪॥
ਸਹਜੇ ਗ੍ਰਿਹ ਮਹਿ; ਸਹਜਿ ਉਦਾਸੀ ॥