ਸਗਲ ਦੂਖ ਕਾ; ਹੋਇਆ ਨਾਸੁ ॥੨॥
Sri Guru Granth Sahib
Ang 197
ਆਸਾ ਮਾਣੁ ਤਾਣੁ; ਧਨੁ ਏਕ ॥
ਸਾਚੇ ਸਾਹ ਕੀ; ਮਨ ਮਹਿ ਟੇਕ ॥੩॥
ਮਹਾ ਗਰੀਬ; ਜਨ ਸਾਧ ਅਨਾਥ ॥
ਨਾਨਕ. ਪ੍ਰਭਿ ਰਾਖੇ; ਦੇ ਹਾਥ ॥੪॥੮੫॥੧੫੪॥
ਗਉੜੀ ਮਹਲਾ ੫ ॥
ਹਰਿ ਹਰਿ ਨਾਮਿ; ਮਜਨੁ ਕਰਿ ਸੂਚੇ ॥
ਕੋਟਿ ਗ੍ਰਹਣ; ਪੁੰਨ ਫਲ ਮੂਚੇ ॥੧॥ ਰਹਾਉ ॥
ਹਰਿ ਕੇ ਚਰਣ; ਰਿਦੇ ਮਹਿ ਬਸੇ ॥
ਜਨਮ ਜਨਮ ਕੇ; ਕਿਲਵਿਖ ਨਸੇ ॥੧॥
ਸਾਧਸੰਗਿ; ਕੀਰਤਨ ਫਲੁ ਪਾਇਆ ॥
ਜਮ ਕਾ ਮਾਰਗੁ; ਦ੍ਰਿਸਟਿ ਨ ਆਇਆ ॥੨॥
ਮਨ ਬਚ ਕ੍ਰਮ; ਗੋਵਿੰਦ ਅਧਾਰੁ ॥
ਤਾ ਤੇ ਛੁਟਿਓ; ਬਿਖੁ ਸੰਸਾਰੁ ॥੩॥
ਕਰਿ ਕਿਰਪਾ ਪ੍ਰਭਿ; ਕੀਨੋ ਅਪਨਾ ॥
ਨਾਨਕ. ਜਾਪੁ ਜਪੇ; ਹਰਿ ਜਪਨਾ ॥੪॥੮੬॥੧੫੫॥
ਗਉੜੀ ਮਹਲਾ ੫ ॥
ਪਉ ਸਰਣਾਈ; ਜਿਨਿ ਹਰਿ ਜਾਤੇ ॥
ਮਨੁ ਤਨੁ ਸੀਤਲੁ; ਚਰਣ ਹਰਿ ਰਾਤੇ ॥੧॥
ਭੈ ਭੰਜਨ ਪ੍ਰਭ; ਮਨਿ ਨ ਬਸਾਹੀ ॥
ਡਰਪਤ ਡਰਪਤ; ਜਨਮ ਬਹੁਤੁ ਜਾਹੀ ॥੧॥ ਰਹਾਉ ॥
ਜਾ ਕੈ ਰਿਦੈ; ਬਸਿਓ ਹਰਿ ਨਾਮ ॥
ਸਗਲ ਮਨੋਰਥ; ਤਾ ਕੇ ਪੂਰਨ ਕਾਮ ॥੨॥
ਜਨਮੁ ਜਰਾ ਮਿਰਤੁ; ਜਿਸੁ ਵਾਸਿ ॥
ਸੋ ਸਮਰਥੁ; ਸਿਮਰਿ ਸਾਸਿ ਗਿਰਾਸਿ ॥੩॥
ਮੀਤੁ ਸਾਜਨੁ ਸਖਾ; ਪ੍ਰਭੁ ਏਕ ॥
ਨਾਮੁ ਸੁਆਮੀ ਕਾ; ਨਾਨਕ ਟੇਕ ॥੪॥੮੭॥੧੫੬॥
ਗਉੜੀ ਮਹਲਾ ੫ ॥
ਬਾਹਰਿ ਰਾਖਿਓ; ਰਿਦੈ ਸਮਾਲਿ ॥
ਘਰਿ ਆਏ; ਗੋਵਿੰਦੁ ਲੈ ਨਾਲਿ ॥੧॥
ਹਰਿ ਹਰਿ ਨਾਮੁ; ਸੰਤਨ ਕੈ ਸੰਗਿ ॥
ਮਨੁ ਤਨੁ ਰਾਤਾ; ਰਾਮ ਕੈ ਰੰਗਿ ॥੧॥ ਰਹਾਉ ॥
ਗੁਰ ਪਰਸਾਦੀ; ਸਾਗਰੁ ਤਰਿਆ ॥
ਜਨਮ ਜਨਮ ਕੇ; ਕਿਲਵਿਖ ਸਭਿ ਹਿਰਿਆ ॥੨॥
ਸੋਭਾ ਸੁਰਤਿ; ਨਾਮਿ ਭਗਵੰਤੁ ॥
ਪੂਰੇ ਗੁਰ ਕਾ; ਨਿਰਮਲ ਮੰਤੁ ॥੩॥
ਚਰਣ ਕਮਲ; ਹਿਰਦੇ ਮਹਿ ਜਾਪੁ ॥
ਨਾਨਕੁ; ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥
ਗਉੜੀ ਮਹਲਾ ੫ ॥
ਧੰਨੁ ਇਹੁ ਥਾਨੁ; ਗੋਵਿੰਦ ਗੁਣ ਗਾਏ ॥
ਕੁਸਲ ਖੇਮ; ਪ੍ਰਭਿ ਆਪਿ ਬਸਾਏ ॥੧॥ ਰਹਾਉ ॥
ਬਿਪਤਿ ਤਹਾ; ਜਹਾ ਹਰਿ ਸਿਮਰਨੁ ਨਾਹੀ ॥
ਕੋਟਿ ਅਨੰਦ; ਜਹ ਹਰਿ ਗੁਨ ਗਾਹੀ ॥੧॥
ਹਰਿ ਬਿਸਰਿਐ; ਦੁਖ ਰੋਗ ਘਨੇਰੇ ॥
ਪ੍ਰਭ ਸੇਵਾ; ਜਮੁ. ਲਗੈ ਨ ਨੇਰੇ ॥੨॥
ਸੋ ਵਡਭਾਗੀ; ਨਿਹਚਲ ਥਾਨੁ ॥
ਜਹ ਜਪੀਐ; ਪ੍ਰਭ ਕੇਵਲ ਨਾਮੁ ॥੩॥
ਜਹ ਜਾਈਐ; ਤਹ ਨਾਲਿ ਮੇਰਾ ਸੁਆਮੀ ॥
ਨਾਨਕ ਕਉ ਮਿਲਿਆ; ਅੰਤਰਜਾਮੀ ॥੪॥੮੯॥੧੫੮॥
ਗਉੜੀ ਮਹਲਾ ੫ ॥
ਜੋ ਪ੍ਰਾਣੀ; ਗੋਵਿੰਦੁ ਧਿਆਵੈ ॥
ਪੜਿਆ ਅਣਪੜਿਆ; ਪਰਮ ਗਤਿ ਪਾਵੈ ॥੧॥
ਸਾਧੂ ਸੰਗਿ; ਸਿਮਰਿ ਗੋਪਾਲ ॥
ਬਿਨੁ ਨਾਵੈ; ਝੂਠਾ ਧਨੁ ਮਾਲੁ ॥੧॥ ਰਹਾਉ ॥