ਨਾਨਕ ਦਾਸਨਿ ਦਾਸੁ ਕਹਤੁ ਹੈ; ਹਮ ਦਾਸਨ ਕੇ ਪਨਿਹਾਰੇ ॥੮॥੧॥
Sri Guru Granth Sahib
Ang 981
ਨਟ ਮਹਲਾ ੪ ॥
ਰਾਮ; ਹਮ ਪਾਥਰ ਨਿਰਗੁਨੀਆਰੇ ॥
ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ; ਹਮ ਪਾਹਨ. ਸਬਦਿ ਗੁਰ ਤਾਰੇ ॥੧॥ ਰਹਾਉ ॥
ਸਤਿਗੁਰ ਨਾਮੁ ਦ੍ਰਿੜਾਏ. ਅਤਿ ਮੀਠਾ; ਮੈਲਾਗਰੁ ਮਲਗਾਰੇ ॥
ਨਾਮੈ ਸੁਰਤਿ ਵਜੀ ਹੈ ਦਹ ਦਿਸਿ; ਹਰਿ ਮੁਸਕੀ ਮੁਸਕ ਗੰਧਾਰੇ ॥੧॥
ਤੇਰੀ ਨਿਰਗੁਣ ਕਥਾ. ਕਥਾ ਹੈ ਮੀਠੀ; ਗੁਰਿ. ਨੀਕੇ ਬਚਨ ਸਮਾਰੇ ॥
ਗਾਵਤ ਗਾਵਤ ਹਰਿ ਗੁਨ ਗਾਏ; ਗੁਨ ਗਾਵਤ. ਗੁਰਿ ਨਿਸਤਾਰੇ ॥੨॥
ਬਿਬੇਕੁ ਗੁਰੂ ਗੁਰੂ ਸਮਦਰਸੀ; ਤਿਸੁ ਮਿਲੀਐ ਸੰਕ ਉਤਾਰੇ ॥
ਸਤਿਗੁਰ ਮਿਲਿਐ. ਪਰਮ ਪਦੁ ਪਾਇਆ; ਹਉ. ਸਤਿਗੁਰ ਕੈ ਬਲਿਹਾਰੇ ॥੩॥
ਪਾਖੰਡ ਪਾਖੰਡ ਕਰਿ ਕਰਿ ਭਰਮੇ; ਲੋਭੁ ਪਾਖੰਡੁ ਜਗਿ ਬੁਰਿਆਰੇ ॥
ਹਲਤਿ ਪਲਤਿ ਦੁਖਦਾਈ ਹੋਵਹਿ; ਜਮਕਾਲੁ ਖੜਾ ਸਿਰਿ ਮਾਰੇ ॥੪॥
ਉਗਵੈ ਦਿਨਸੁ. ਆਲੁ ਜਾਲੁ ਸਮੑਾਲੈ; ਬਿਖੁ ਮਾਇਆ ਕੇ ਬਿਸਥਾਰੇ ॥
ਆਈ ਰੈਨਿ. ਭਇਆ ਸੁਪਨੰਤਰੁ; ਬਿਖੁ ਸੁਪਨੈ ਭੀ, ਦੁਖ ਸਾਰੇ ॥੫॥
ਕਲਰੁ ਖੇਤੁ ਲੈ ਕੂੜੁ ਜਮਾਇਆ; ਸਭ ਕੂੜੈ ਕੇ ਖਲਵਾਰੇ ॥
ਸਾਕਤ ਨਰ ਸਭਿ ਭੂਖ ਭੁਖਾਨੇ; ਦਰਿ ਠਾਢੇ ਜਮ ਜੰਦਾਰੇ ॥੬॥
ਮਨਮੁਖ ਕਰਜੁ ਚੜਿਆ ਬਿਖੁ ਭਾਰੀ; ਉਤਰੈ ਸਬਦੁ ਵੀਚਾਰੇ ॥
ਜਿਤਨੇ ਕਰਜ ਕਰਜ ਕੇ ਮੰਗੀਏ; ਕਰਿ ਸੇਵਕ ਪਗਿ ਲਗਿ ਵਾਰੇ ॥੭॥
ਜਗੰਨਾਥ. ਸਭਿ ਜੰਤ੍ਰ ਉਪਾਏ; ਨਕਿ ਖੀਨੀ, ਸਭ ਨਥਹਾਰੇ ॥
ਨਾਨਕ. ਪ੍ਰਭੁ ਖਿੰਚੈ ਤਿਵ ਚਲੀਐ; ਜਿਉ ਭਾਵੈ ਰਾਮ ਪਿਆਰੇ ॥੮॥੨॥
ਨਟ ਮਹਲਾ ੪ ॥
ਰਾਮ; ਹਰਿ ਅੰਮ੍ਰਿਤ ਸਰਿ ਨਾਵਾਰੇ ॥
ਸਤਿਗੁਰਿ ਗਿਆਨੁ ਮਜਨੁ ਹੈ ਨੀਕੋ; ਮਿਲਿ. ਕਲਮਲ ਪਾਪ ਉਤਾਰੇ ॥੧॥ ਰਹਾਉ ॥
ਸੰਗਤਿ ਕਾ ਗੁਨੁ ਬਹੁਤੁ ਅਧਿਕਾਈ; ਪੜਿ ਸੂਆ. ਗਨਕ ਉਧਾਰੇ ॥
ਪਰਸਨ ਪਰਸ ਭਏ ਕੁਬਿਜਾ ਕਉ; ਲੈ ਬੈਕੁੰਠਿ ਸਿਧਾਰੇ ॥੧॥
ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ; ਕਰਿ ਨਾਰਾਇਣ ਬੋਲਾਰੇ ॥
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ; ਜਮਕੰਕਰ ਮਾਰਿ ਬਿਦਾਰੇ ॥੨॥
ਮਾਨੁਖੁ. ਕਥੈ ਕਥਿ ਲੋਕ ਸੁਨਾਵੈ; ਜੋ ਬੋਲੈ ਸੋ. ਨ ਬੀਚਾਰੇ ॥
ਸਤਸੰਗਤਿ ਮਿਲੈ ਤ ਦਿੜਤਾ ਆਵੈ; ਹਰਿ ਰਾਮ ਨਾਮਿ ਨਿਸਤਾਰੇ ॥੩॥
ਜਬ ਲਗੁ ਜੀਉ ਪਿੰਡੁ ਹੈ ਸਾਬਤੁ; ਤਬ ਲਗਿ ਕਿਛੁ. ਨ ਸਮਾਰੇ ॥
ਜਬ ਘਰ ਮੰਦਰਿ ਆਗਿ ਲਗਾਨੀ; ਕਢਿ ਕੂਪੁ. ਕਢੈ ਪਨਿਹਾਰੇ ॥੪॥
ਸਾਕਤ ਸਿਉ ਮਨ ਮੇਲੁ. ਨ ਕਰੀਅਹੁ; ਜਿਨਿ ਹਰਿ ਹਰਿ ਨਾਮੁ ਬਿਸਾਰੇ ॥
ਸਾਕਤ ਬਚਨ ਬਿਛੂਆ ਜਿਉ ਡਸੀਐ; ਤਜਿ ਸਾਕਤ ਪਰੈ ਪਰਾਰੇ ॥੫॥