1Gurmukhi · Sri Guru Granth Sahib Ji (Gurmukhi)ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
2Gurmukhi · Sri Guru Granth Sahib Ji (Gurmukhi)ਜੌ ਰਾਜੁ ਦੇਹਿ; ਤ ਕਵਨ ਬਡਾਈ ॥
3Gurmukhi · Sri Guru Granth Sahib Ji (Gurmukhi)ਜੌ ਭੀਖ ਮੰਗਾਵਹਿ; ਤ ਕਿਆ ਘਟਿ ਜਾਈ ॥੧॥
4Gurmukhi · Sri Guru Granth Sahib Ji (Gurmukhi)ਤੂੰ ਹਰਿ ਭਜੁ ਮਨ ਮੇਰੇ; ਪਦੁ ਨਿਰਬਾਨੁ ॥
5Gurmukhi · Sri Guru Granth Sahib Ji (Gurmukhi)ਬਹੁਰਿ ਨ ਹੋਇ; ਤੇਰਾ ਆਵਨ ਜਾਨੁ ॥੧॥ ਰਹਾਉ ॥
6Gurmukhi · Sri Guru Granth Sahib Ji (Gurmukhi)ਸਭ ਤੈ ਉਪਾਈ; ਭਰਮ ਭੁਲਾਈ ॥
7Gurmukhi · Sri Guru Granth Sahib Ji (Gurmukhi)ਜਿਸ ਤੂੰ ਦੇਵਹਿ; ਤਿਸਹਿ ਬੁਝਾਈ ॥੨॥
8Gurmukhi · Sri Guru Granth Sahib Ji (Gurmukhi)ਸਤਿਗੁਰੁ ਮਿਲੈ; ਤ ਸਹਸਾ ਜਾਈ ॥
9Gurmukhi · Sri Guru Granth Sahib Ji (Gurmukhi)ਕਿਸੁ ਹਉ ਪੂਜਉ; ਦੂਜਾ ਨਦਰਿ ਨ ਆਈ ॥੩॥
10Gurmukhi · Sri Guru Granth Sahib Ji (Gurmukhi)ਏਕੈ ਪਾਥਰ; ਕੀਜੈ ਭਾਉ ॥
11Gurmukhi · Sri Guru Granth Sahib Ji (Gurmukhi)ਦੂਜੈ ਪਾਥਰ; ਧਰੀਐ ਪਾਉ ॥
12Gurmukhi · Sri Guru Granth Sahib Ji (Gurmukhi)ਜੇ ਓਹੁ ਦੇਉ; ਤ ਓਹੁ ਭੀ ਦੇਵਾ ॥
13Gurmukhi · Sri Guru Granth Sahib Ji (Gurmukhi)ਕਹਿ ਨਾਮਦੇਉ; ਹਮ. ਹਰਿ ਕੀ ਸੇਵਾ ॥੪॥੧॥
14Gurmukhi · Sri Guru Granth Sahib Ji (Gurmukhi)ਗੂਜਰੀ ਘਰੁ ੧ ॥
ਮਲੈ ਨ ਲਾਛੈ. ਪਾਰ ਮਲੋ; ਪਰਮਲੀਓ, ਬੈਠੋ ਰੀ ਆਈ ॥
15Gurmukhi · Sri Guru Granth Sahib Ji (Gurmukhi)ਆਵਤ ਕਿਨੈ. ਨ ਪੇਖਿਓ; ਕਵਨੈ ਜਾਣੈ ਰੀ ਬਾਈ ॥੧॥
16Gurmukhi · Sri Guru Granth Sahib Ji (Gurmukhi)ਕਉਣੁ ਕਹੈ. ਕਿਣਿ ਬੂਝੀਐ; ਰਮਈਆ ਆਕੁਲੁ, ਰੀ ਬਾਈ ॥੧॥ ਰਹਾਉ ॥
17Gurmukhi · Sri Guru Granth Sahib Ji (Gurmukhi)ਜਿਉ ਆਕਾਸੈ ਪੰਖੀਅਲੋ; ਖੋਜੁ ਨਿਰਖਿਓ. ਨ ਜਾਈ ॥
18Gurmukhi · Sri Guru Granth Sahib Ji (Gurmukhi)ਜਿਉ ਜਲ ਮਾਝੈ ਮਾਛਲੋ; ਮਾਰਗੁ ਪੇਖਣੋ. ਨ ਜਾਈ ॥੨॥
19Gurmukhi · Sri Guru Granth Sahib Ji (Gurmukhi)ਜਿਉ ਆਕਾਸੈ ਘੜੂਅਲੋ; ਮ੍ਰਿਗ ਤ੍ਰਿਸਨਾ ਭਰਿਆ ॥
20Gurmukhi · Sri Guru Granth Sahib Ji (Gurmukhi)ਨਾਮੇ ਚੇ ਸੁਆਮੀ ਬੀਠਲੋ; ਜਿਨਿ ਤੀਨੈ ਜਰਿਆ ॥੩॥੨॥
21Gurmukhi · Sri Guru Granth Sahib Ji (Gurmukhi)ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ ॥
ੴ ਸਤਿਗੁਰ ਪ੍ਰਸਾਦਿ ॥
22Gurmukhi · Sri Guru Granth Sahib Ji (Gurmukhi)ਦੂਧੁ ਤ ਬਛਰੈ; ਥਨਹੁ ਬਿਟਾਰਿਓ ॥
23Gurmukhi · Sri Guru Granth Sahib Ji (Gurmukhi)ਫੂਲੁ ਭਵਰਿ; ਜਲੁ ਮੀਨਿ ਬਿਗਾਰਿਓ ॥੧॥
24Gurmukhi · Sri Guru Granth Sahib Ji (Gurmukhi)ਮਾਈ; ਗੋਬਿੰਦ ਪੂਜਾ ਕਹਾ ਲੈ ਚਰਾਵਉ ॥
25Gurmukhi · Sri Guru Granth Sahib Ji (Gurmukhi)ਅਵਰੁ ਨ ਫੂਲੁ; ਅਨੂਪੁ ਨ ਪਾਵਉ ॥੧॥ ਰਹਾਉ ॥
26Gurmukhi · Sri Guru Granth Sahib Ji (Gurmukhi)ਮੈਲਾਗਰ; ਬੇਰ੍ਹੇ ਹੈ ਭੁਇਅੰਗਾ ॥
27Gurmukhi · Sri Guru Granth Sahib Ji (Gurmukhi)ਬਿਖੁ ਅੰਮ੍ਰਿਤੁ; ਬਸਹਿ ਇਕ ਸੰਗਾ ॥੨॥
28Gurmukhi · Sri Guru Granth Sahib Ji (Gurmukhi)ਧੂਪ ਦੀਪ; ਨਈਬੇਦਹਿ ਬਾਸਾ ॥
29Gurmukhi · Sri Guru Granth Sahib Ji (Gurmukhi)ਕੈਸੇ ਪੂਜ ਕਰਹਿ; ਤੇਰੀ ਦਾਸਾ ॥੩॥
30Gurmukhi · Sri Guru Granth Sahib Ji (Gurmukhi)ਤਨੁ ਮਨੁ ਅਰਪਉ; ਪੂਜ ਚਰਾਵਉ ॥
31Gurmukhi · Sri Guru Granth Sahib Ji (Gurmukhi)ਗੁਰ ਪਰਸਾਦਿ; ਨਿਰੰਜਨੁ ਪਾਵਉ ॥੪॥
32Gurmukhi · Sri Guru Granth Sahib Ji (Gurmukhi)ਪੂਜਾ ਅਰਚਾ; ਆਹਿ ਨ ਤੋਰੀ ॥
33Gurmukhi · Sri Guru Granth Sahib Ji (Gurmukhi)ਕਹਿ ਰਵਿਦਾਸ; ਕਵਨ ਗਤਿ ਮੋਰੀ ॥੫॥੧॥
34Gurmukhi · Sri Guru Granth Sahib Ji (Gurmukhi)ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
35Gurmukhi · Sri Guru Granth Sahib Ji (Gurmukhi)ਅੰਤਰੁ ਮਲਿ. ਨਿਰਮਲੁ ਨਹੀ ਕੀਨਾ; ਬਾਹਰਿ ਭੇਖ ਉਦਾਸੀ ॥
36Gurmukhi · Sri Guru Granth Sahib Ji (Gurmukhi)ਹਿਰਦੈ ਕਮਲੁ ਘਟਿ. ਬ੍ਰਹਮੁ ਨ ਚੀਨੑਾ; ਕਾਹੇ ਭਇਆ ਸੰਨਿਆਸੀ ॥੧॥