ਆਇਆ ਓਹੁ ਪਰਵਾਣੁ ਹੈ; ਜਿ ਕੁਲ ਕਾ ਕਰੇ ਉਧਾਰੁ ॥
Sri Guru Granth Sahib
Ang 1094
ਅਗੈ ਜਾਤਿ. ਨ ਪੁਛੀਐ; ਕਰਣੀ ਸਬਦੁ ਹੈ ਸਾਰੁ ॥
ਹੋਰੁ ਕੂੜੁ ਪੜਣਾ. ਕੂੜੁ ਕਮਾਵਣਾ; ਬਿਖਿਆ ਨਾਲਿ ਪਿਆਰੁ ॥
ਅੰਦਰਿ ਸੁਖੁ. ਨ ਹੋਵਈ; ਮਨਮੁਖ ਜਨਮੁ ਖੁਆਰੁ ॥
ਨਾਨਕ. ਨਾਮਿ ਰਤੇ ਸੇ ਉਬਰੇ; ਗੁਰ ਕੈ ਹੇਤਿ ਅਪਾਰਿ ॥੨॥
ਪਉੜੀ ॥
ਆਪੇ ਕਰਿ ਕਰਿ ਵੇਖਦਾ; ਆਪੇ ਸਭੁ ਸਚਾ ॥
ਜੋ ਹੁਕਮੁ. ਨ ਬੂਝੈ, ਖਸਮ ਕਾ; ਸੋਈ ਨਰੁ ਕਚਾ ॥
ਜਿਤੁ ਭਾਵੈ ਤਿਤੁ ਲਾਇਦਾ; ਗੁਰਮੁਖਿ ਹਰਿ ਸਚਾ ॥
ਸਭਨਾ ਕਾ ਸਾਹਿਬੁ ਏਕੁ ਹੈ; ਗੁਰਸਬਦੀ ਰਚਾ ॥
ਗੁਰਮੁਖਿ ਸਦਾ ਸਲਾਹੀਐ; ਸਭਿ ਤਿਸ ਦੇ ਜਚਾ ॥
ਜਿਉ ਨਾਨਕ ਆਪਿ ਨਚਾਇਦਾ; ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥
ਮਾਰੂ ਵਾਰ ਮਹਲਾ ੫ ॥ ਡਖਣੇ ਮਃ ੫ ॥
ੴ ਸਤਿਗੁਰ ਪ੍ਰਸਾਦਿ ॥
ਤੂ ਚਉ. ਸਜਣ ਮੈਡਿਆ; ਡੇਈ. ਸਿਸੁ ਉਤਾਰਿ ॥
ਨੈਣ ਮਹਿੰਜੇ ਤਰਸਦੇ; ਕਦਿ. ਪਸੀ ਦੀਦਾਰੁ ॥੧॥
ਮਃ ੫ ॥
ਨੀਹੁ ਮਹਿੰਜਾ, ਤਊ ਨਾਲਿ; ਬਿਆ ਨੇਹ, ਕੂੜਾਵੇ ਡੇਖੁ ॥
ਕਪੜ ਭੋਗ ਡਰਾਵਣੇ; ਜਿਚਰੁ ਪਿਰੀ. ਨ ਡੇਖੁ ॥੨॥
ਮਃ ੫ ॥
ਉਠੀ ਝਾਲੂ ਕੰਤੜੇ; ਹਉ ਪਸੀ ਤਉ ਦੀਦਾਰੁ ॥
ਕਾਜਲੁ ਹਾਰੁ, ਤਮੋਲ ਰਸੁ; ਬਿਨੁ ਪਸੇ, ਹਭਿ ਰਸ ਛਾਰੁ ॥੩॥
ਪਉੜੀ ॥
ਤੂ ਸਚਾ ਸਾਹਿਬੁ ਸਚੁ; ਸਚੁ ਸਭੁ ਧਾਰਿਆ ॥
ਗੁਰਮੁਖਿ ਕੀਤੋ ਥਾਟੁ; ਸਿਰਜਿ ਸੰਸਾਰਿਆ ॥
ਹਰਿ ਆਗਿਆ ਹੋਏ ਬੇਦ; ਪਾਪੁ ਪੁੰਨੁ ਵੀਚਾਰਿਆ ॥
ਬ੍ਰਹਮਾ ਬਿਸਨੁ ਮਹੇਸੁ; ਤ੍ਰੈ ਗੁਣ ਬਿਸਥਾਰਿਆ ॥
ਨਵ ਖੰਡ ਪ੍ਰਿਥਮੀ ਸਾਜਿ; ਹਰਿ ਰੰਗ ਸਵਾਰਿਆ ॥
ਵੇਕੀ ਜੰਤ ਉਪਾਇ; ਅੰਤਰਿ ਕਲ ਧਾਰਿਆ ॥
ਤੇਰਾ ਅੰਤੁ. ਨ ਜਾਣੈ ਕੋਇ; ਸਚੁ ਸਿਰਜਣਹਾਰਿਆ ॥
ਤੂ ਜਾਣਹਿ ਸਭ ਬਿਧਿ ਆਪਿ; ਗੁਰਮੁਖਿ ਨਿਸਤਾਰਿਆ ॥੧॥
ਡਖਣੇ ਮਃ ੫ ॥
ਜੇ ਤੂ ਮਿਤ੍ਰੁ ਅਸਾਡੜਾ; ਹਿਕ ਭੋਰੀ. ਨਾ ਵੇਛੋੜਿ ॥
ਜੀਉ ਮਹਿੰਜਾ ਤਉ ਮੋਹਿਆ; ਕਦਿ ਪਸੀ ਜਾਨੀ ਤੋਹਿ ॥੧॥
ਮਃ ੫ ॥
ਦੁਰਜਨ ਤੂ ਜਲੁ ਭਾਹੜੀ; ਵਿਛੋੜੇ ਮਰਿ ਜਾਹਿ ॥
ਕੰਤਾ. ਤੂ ਸਉ ਸੇਜੜੀ; ਮੈਡਾ ਹਭੋ ਦੁਖੁ ਉਲਾਹਿ ॥੨॥
ਮਃ ੫ ॥
ਦੁਰਜਨੁ ਦੂਜਾ ਭਾਉ ਹੈ; ਵੇਛੋੜਾ ਹਉਮੈ ਰੋਗੁ ॥
ਸਜਣੁ ਸਚਾ ਪਾਤਿਸਾਹੁ; ਜਿਸੁ ਮਿਲਿ ਕੀਚੈ ਭੋਗੁ ॥੩॥
ਪਉੜੀ ॥
ਤੂ ਅਗਮ ਦਇਆਲੁ ਬੇਅੰਤੁ; ਤੇਰੀ ਕੀਮਤਿ. ਕਹੈ ਕਉਣੁ ॥
ਤੁਧੁ ਸਿਰਜਿਆ ਸਭੁ ਸੰਸਾਰੁ; ਤੂ ਨਾਇਕੁ ਸਗਲ ਭਉਣ ॥
ਤੇਰੀ ਕੁਦਰਤਿ. ਕੋਇ, ਨ ਜਾਣੈ; ਮੇਰੇ ਠਾਕੁਰ ਸਗਲ ਰਉਣ ॥
ਤੁਧੁ ਅਪੜਿ ਕੋਇ. ਨ ਸਕੈ; ਤੂ ਅਬਿਨਾਸੀ ਜਗ ਉਧਰਣ ॥