ਸਲੋਕ ਮਃ ੩ ॥
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ; ਜੇ ਚਲਹਿ ਸਤਿਗੁਰ ਭਾਇ ॥
Sri Guru Granth Sahib
ਸਲੋਕ ਮਃ ੩ ॥
ਸਲੋਕ ਮਃ ੩ ॥
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ; ਜੇ ਚਲਹਿ ਸਤਿਗੁਰ ਭਾਇ ॥
ਜਿਨ ਕੈ ਹਿਰਦੈ ਹਰਿ ਵਸੈ; ਹਉਮੈ ਰੋਗੁ ਗਵਾਇ ॥
ਗੁਣ ਰਵਹਿ. ਗੁਣ ਸੰਗ੍ਰਹਹਿ; ਜੋਤੀ ਜੋਤਿ ਮਿਲਾਇ ॥
ਇਸੁ ਜੁਗ ਮਹਿ ਵਿਰਲੇ ਬ੍ਰਾਹਮਣ; ਬ੍ਰਹਮੁ ਬਿੰਦਹਿ ਚਿਤੁ ਲਾਇ ॥
ਨਾਨਕ. ਜਿਨੑ ਕਉ ਨਦਰਿ ਕਰੇ ਹਰਿ ਸਚਾ; ਸੇ ਨਾਮਿ ਰਹੇ ਲਿਵ ਲਾਇ ॥੧॥
ਮਃ ੩ ॥
ਸਤਿਗੁਰ ਕੀ ਸੇਵ. ਨ ਕੀਤੀਆ; ਸਬਦਿ. ਨ ਲਗੋ ਭਾਉ ॥
ਹਉਮੈ ਰੋਗੁ ਕਮਾਵਣਾ; ਅਤਿ ਦੀਰਘੁ ਬਹੁ ਸੁਆਉ ॥
ਮਨਹਠਿ ਕਰਮ ਕਮਾਵਣੇ; ਫਿਰਿ ਫਿਰਿ ਜੋਨੀ ਪਾਇ ॥
ਗੁਰਮੁਖਿ ਜਨਮੁ ਸਫਲੁ ਹੈ; ਜਿਸ ਨੋ ਆਪੇ ਲਏ ਮਿਲਾਇ ॥
ਨਾਨਕ. ਨਦਰੀ ਨਦਰਿ ਕਰੇ; ਤਾ ਨਾਮ ਧਨੁ ਪਲੈ ਪਾਇ ॥੨॥
ਪਉੜੀ ॥
ਸਭ ਵਡਿਆਈਆ ਹਰਿ ਨਾਮ ਵਿਚਿ; ਹਰਿ ਗੁਰਮੁਖਿ ਧਿਆਈਐ ॥
ਜਿ ਵਸਤੁ ਮੰਗੀਐ. ਸਾਈ ਪਾਈਐ; ਜੇ ਨਾਮਿ ਚਿਤੁ ਲਾਈਐ ॥
ਗੁਹਜ ਗਲ ਜੀਅ ਕੀ. ਕੀਚੈ ਸਤਿਗੁਰੂ ਪਾਸਿ; ਤਾ ਸਰਬ ਸੁਖੁ ਪਾਈਐ ॥
ਗੁਰੁ ਪੂਰਾ ਹਰਿ ਉਪਦੇਸੁ ਦੇਇ; ਸਭ ਭੁਖ ਲਹਿ ਜਾਈਐ ॥
ਜਿਸੁ ਪੂਰਬਿ ਹੋਵੈ ਲਿਖਿਆ; ਸੋ ਹਰਿ ਗੁਣ ਗਾਈਐ ॥੩॥
ਸਲੋਕ ਮਃ ੩ ॥
ਸਤਿਗੁਰ ਤੇ ਖਾਲੀ. ਕੋ ਨਹੀ; ਮੇਰੈ ਪ੍ਰਭਿ ਮੇਲਿ ਮਿਲਾਏ ॥
ਸਤਿਗੁਰ ਕਾ ਦਰਸਨੁ ਸਫਲੁ ਹੈ; ਜੇਹਾ ਕੋ ਇਛੇ. ਤੇਹਾ ਫਲੁ ਪਾਏ ॥
ਗੁਰ ਕਾ ਸਬਦੁ ਅੰਮ੍ਰਿਤੁ ਹੈ; ਸਭ ਤ੍ਰਿਸਨਾ ਭੁਖ ਗਵਾਏ ॥
ਹਰਿ ਰਸੁ ਪੀ ਸੰਤੋਖੁ ਹੋਆ; ਸਚੁ ਵਸਿਆ ਮਨਿ ਆਏ ॥
ਸਚੁ ਧਿਆਇ ਅਮਰਾ ਪਦੁ ਪਾਇਆ; ਅਨਹਦ ਸਬਦ ਵਜਾਏ ॥
ਸਚੋ ਦਹ ਦਿਸਿ ਪਸਰਿਆ; ਗੁਰ ਕੈ ਸਹਜਿ ਸੁਭਾਏ ॥
ਨਾਨਕ. ਜਿਨ ਅੰਦਰਿ ਸਚੁ ਹੈ; ਸੇ ਜਨ ਛਪਹਿ ਨ. ਕਿਸੈ ਦੇ ਛਪਾਏ ॥੧॥
ਮਃ ੩ ॥
ਗੁਰ ਸੇਵਾ ਤੇ ਹਰਿ ਪਾਈਐ; ਜਾ ਕਉ ਨਦਰਿ ਕਰੇਇ ॥
ਮਾਨਸ ਤੇ ਦੇਵਤੇ ਭਏ; ਸਚੀ ਭਗਤਿ ਜਿਸੁ ਦੇਇ ॥
ਹਉਮੈ ਮਾਰਿ ਮਿਲਾਇਅਨੁ; ਗੁਰ ਕੈ ਸਬਦਿ ਸੁਚੇਇ ॥
ਨਾਨਕ. ਸਹਜੇ ਮਿਲਿ ਰਹੇ; ਨਾਮੁ ਵਡਿਆਈ ਦੇਇ ॥੨॥
ਪਉੜੀ ॥
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ; ਹਰਿ ਕਰਤੈ ਆਪਿ ਵਧਾਈ ॥
ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨੑਿ; ਓਨੑਾ ਅੰਦਰਿ ਹਿਰਦੈ ਭਾਈ ॥
ਨਿੰਦਕ ਦੁਸਟ ਵਡਿਆਈ ਵੇਖਿ. ਨ ਸਕਨਿ; ਓਨੑਾ ਪਰਾਇਆ ਭਲਾ. ਨ ਸੁਖਾਈ ॥
ਕਿਆ ਹੋਵੈ ਕਿਸ ਹੀ ਕੀ ਝਖ ਮਾਰੀ; ਜਾ ਸਚੇ ਸਿਉ ਬਣਿ ਆਈ ॥
ਜਿ ਗਲ ਕਰਤੇ ਭਾਵੈ. ਸਾ ਨਿਤ ਨਿਤ ਚੜੈ ਸਵਾਈ; ਸਭ ਝਖਿ ਝਖਿ ਮਰੈ ਲੋਕਾਈ ॥੪॥
ਸਲੋਕ ਮਃ ੩ ॥
ਧ੍ਰਿਗੁ ਏਹ ਆਸਾ ਦੂਜੇ ਭਾਵ ਕੀ; ਜੋ ਮੋਹਿ ਮਾਇਆ ਚਿਤੁ ਲਾਏ ॥
ਹਰਿ ਸੁਖੁ ਪਲੑਰਿ ਤਿਆਗਿਆ; ਨਾਮੁ ਵਿਸਾਰਿ. ਦੁਖੁ ਪਾਏ ॥