ਮਨਮੁਖ ਮੁਏ; ਅਪਣਾ ਜਨਮੁ ਖੋਇ ॥
Sri Guru Granth Sahib
Ang 843
ਸਤਿਗੁਰੁ ਸੇਵੇ; ਭਰਮੁ ਚੁਕਾਏ ॥
ਘਰ ਹੀ ਅੰਦਰਿ; ਸਚੁ ਮਹਲੁ ਪਾਏ ॥੯॥
ਆਪੇ ਪੂਰਾ ਕਰੇ; ਸੁ ਹੋਇ ॥
ਏਹਿ ਥਿਤੀ ਵਾਰ; ਦੂਜਾ ਦੋਇ ॥
ਸਤਿਗੁਰ ਬਾਝਹੁ; ਅੰਧੁ ਗੁਬਾਰੁ ॥
ਥਿਤੀ ਵਾਰ; ਸੇਵਹਿ ਮੁਗਧ ਗਵਾਰ ॥
ਨਾਨਕ. ਗੁਰਮੁਖਿ ਬੂਝੈ; ਸੋਝੀ ਪਾਇ ॥
ਇਕਤੁ ਨਾਮਿ; ਸਦਾ ਰਹਿਆ ਸਮਾਇ ॥੧੦॥੨॥
ਬਿਲਾਵਲੁ ਮਹਲਾ ੧ ਛੰਤ ਦਖਣੀ ॥
ੴ ਸਤਿਗੁਰ ਪ੍ਰਸਾਦਿ ॥
ਮੁੰਧ ਨਵੇਲੜੀਆ; ਗੋਇਲਿ ਆਈ ਰਾਮ ॥
ਮਟੁਕੀ ਡਾਰਿ ਧਰੀ; ਹਰਿ ਲਿਵ ਲਾਈ ਰਾਮ ॥
ਲਿਵ ਲਾਇ ਹਰਿ ਸਿਉ ਰਹੀ ਗੋਇਲਿ; ਸਹਜਿ ਸਬਦਿ ਸੀਗਾਰੀਆ ॥
ਕਰ ਜੋੜਿ. ਗੁਰ ਪਹਿ ਕਰਿ ਬਿਨੰਤੀ; ਮਿਲਹੁ ਸਾਚਿ ਪਿਆਰੀਆ ॥
ਧਨ ਭਾਇ ਭਗਤੀ ਦੇਖਿ ਪ੍ਰੀਤਮ; ਕਾਮ ਕ੍ਰੋਧੁ ਨਿਵਾਰਿਆ ॥
ਨਾਨਕ. ਮੁੰਧ ਨਵੇਲ ਸੁੰਦਰਿ; ਦੇਖਿ ਪਿਰੁ. ਸਾਧਾਰਿਆ ॥੧॥
ਸਚਿ ਨਵੇਲੜੀਏ; ਜੋਬਨਿ ਬਾਲੀ ਰਾਮ ॥
ਆਉ ਨ ਜਾਉ ਕਹੀ; ਅਪਨੇ ਸਹ ਨਾਲੀ ਰਾਮ ॥
ਨਾਹ ਅਪਨੇ ਸੰਗਿ ਦਾਸੀ; ਮੈ. ਭਗਤਿ ਹਰਿ ਕੀ ਭਾਵਏ ॥
ਅਗਾਧਿ ਬੋਧਿ ਅਕਥੁ ਕਥੀਐ; ਸਹਜਿ ਪ੍ਰਭ ਗੁਣ ਗਾਵਏ ॥
ਰਾਮ ਨਾਮ ਰਸਾਲ ਰਸੀਆ; ਰਵੈ ਸਾਚਿ ਪਿਆਰੀਆ ॥
ਗੁਰਿ. ਸਬਦੁ ਦੀਆ, ਦਾਨੁ ਕੀਆ; ਨਾਨਕਾ. ਵੀਚਾਰੀਆ ॥੨॥
ਸ੍ਰੀਧਰ ਮੋਹਿਅੜੀ; ਪਿਰ ਸੰਗਿ ਸੂਤੀ. ਰਾਮ ॥
ਗੁਰ ਕੈ ਭਾਇ ਚਲੋ; ਸਾਚਿ ਸੰਗੂਤੀ ਰਾਮ ॥
ਧਨ ਸਾਚਿ ਸੰਗੂਤੀ. ਹਰਿ ਸੰਗਿ ਸੂਤੀ; ਸੰਗਿ ਸਖੀ ਸਹੇਲੀਆ ॥
ਇਕ ਭਾਇ ਇਕ ਮਨਿ ਨਾਮੁ ਵਸਿਆ; ਸਤਿਗੁਰੂ ਹਮ ਮੇਲੀਆ ॥
ਦਿਨੁ ਰੈਣਿ ਘੜੀ ਨ ਚਸਾ ਵਿਸਰੈ; ਸਾਸਿ ਸਾਸਿ ਨਿਰੰਜਨੋ ॥
ਸਬਦਿ ਜੋਤਿ ਜਗਾਇ ਦੀਪਕੁ; ਨਾਨਕਾ. ਭਉ ਭੰਜਨੋ ॥੩॥
ਜੋਤਿ ਸਬਾਇੜੀਏ; ਤ੍ਰਿਭਵਣ ਸਾਰੇ ਰਾਮ ॥
ਘਟਿ ਘਟਿ ਰਵਿ ਰਹਿਆ; ਅਲਖ ਅਪਾਰੇ ਰਾਮ ॥
ਅਲਖ ਅਪਾਰ ਅਪਾਰੁ ਸਾਚਾ; ਆਪੁ ਮਾਰਿ ਮਿਲਾਈਐ ॥
ਹਉਮੈ ਮਮਤਾ ਲੋਭੁ ਜਾਲਹੁ; ਸਬਦਿ ਮੈਲੁ ਚੁਕਾਈਐ ॥
ਦਰਿ ਜਾਇ ਦਰਸਨੁ ਕਰੀ ਭਾਣੈ; ਤਾਰਿ ਤਾਰਣਹਾਰਿਆ ॥
ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ; ਨਾਨਕਾ. ਉਰ ਧਾਰਿਆ ॥੪॥੧॥
ਬਿਲਾਵਲੁ ਮਹਲਾ ੧ ॥
ਮੈ ਮਨਿ ਚਾਉ ਘਣਾ; ਸਾਚਿ ਵਿਗਾਸੀ ਰਾਮ ॥
ਮੋਹੀ ਪ੍ਰੇਮ ਪਿਰੇ; ਪ੍ਰਭਿ ਅਬਿਨਾਸੀ ਰਾਮ ॥
ਅਵਿਗਤੋ ਹਰਿ ਨਾਥੁ ਨਾਥਹ; ਤਿਸੈ ਭਾਵੈ ਸੋ ਥੀਐ ॥
ਕਿਰਪਾਲੁ ਸਦਾ ਦਇਆਲੁ ਦਾਤਾ; ਜੀਆ ਅੰਦਰਿ ਤੂੰ ਜੀਐ ॥