ਸਾਜਨ ਸੰਤ. ਹਮਾਰੇ ਮੀਤਾ; ਬਿਨੁ ਹਰਿ ਹਰਿ. ਆਨੀਤਾ ਰੇ ॥
Sri Guru Granth Sahib
Ang 404
ਸਾਧਸੰਗਿ ਮਿਲਿ ਹਰਿ ਗੁਣ ਗਾਏ; ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥
ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੑੀ; ਕਹਹੁ ਕਵਨ ਬਿਧਿ ਤਰੀਐ ਰੇ ॥
ਘੂਮਨ ਘੇਰ. ਅਗਾਹ ਗਾਖਰੀ; ਗੁਰਸਬਦੀ. ਪਾਰਿ ਉਤਰੀਐ ਰੇ ॥੨॥
ਖੋਜਤ ਖੋਜਤ ਖੋਜਿ ਬੀਚਾਰਿਓ; ਤਤੁ ਨਾਨਕ ਇਹੁ ਜਾਨਾ ਰੇ ॥
ਸਿਮਰਤ ਨਾਮੁ ਨਿਧਾਨੁ ਨਿਰਮੋਲਕੁ; ਮਨੁ ਮਾਣਕੁ. ਪਤੀਆਨਾ ਰੇ ॥੩॥੧॥੧੩੦॥
ਆਸਾ ਮਹਲਾ ੫ ਦੁਪਦੇ ॥
ਗੁਰ ਪਰਸਾਦਿ. ਮੇਰੈ ਮਨਿ ਵਸਿਆ; ਜੋ ਮਾਗਉ. ਸੋ ਪਾਵਉ ਰੇ ॥
ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ; ਬਹੁਰਿ. ਨ ਕਤਹੂੰ ਧਾਵਉ ਰੇ ॥੧॥
ਹਮਰਾ ਠਾਕੁਰੁ. ਸਭ ਤੇ ਊਚਾ; ਰੈਣਿ ਦਿਨਸੁ ਤਿਸੁ ਗਾਵਉ ਰੇ ॥
ਖਿਨ ਮਹਿ ਥਾਪਿ ਉਥਾਪਨਹਾਰਾ; ਤਿਸ ਤੇ. ਤੁਝਹਿ ਡਰਾਵਉ ਰੇ ॥੧॥ ਰਹਾਉ ॥
ਜਬ ਦੇਖਉ. ਪ੍ਰਭੁ ਅਪੁਨਾ ਸੁਆਮੀ; ਤਉ ਅਵਰਹਿ ਚੀਤਿ. ਨ ਪਾਵਉ ਰੇ ॥
ਨਾਨਕੁ ਦਾਸੁ. ਪ੍ਰਭਿ ਆਪਿ ਪਹਿਰਾਇਆ; ਭ੍ਰਮੁ ਭਉ ਮੇਟਿ. ਲਿਖਾਵਉ ਰੇ ॥੨॥੨॥੧੩੧॥
ਆਸਾ ਮਹਲਾ ੫ ॥
ਚਾਰਿ ਬਰਨ. ਚਉਹਾ ਕੇ ਮਰਦਨ; ਖਟੁ ਦਰਸਨ. ਕਰ ਤਲੀ ਰੇ ॥
ਸੁੰਦਰ ਸੁਘਰ ਸਰੂਪ ਸਿਆਨੇ; ਪੰਚਹੁ ਹੀ. ਮੋਹਿ ਛਲੀ ਰੇ ॥੧॥
ਜਿਨਿ ਮਿਲਿ ਮਾਰੇ ਪੰਚ ਸੂਰਬੀਰ; ਐਸੋ ਕਉਨੁ ਬਲੀ ਰੇ ॥
ਜਿਨਿ ਪੰਚ ਮਾਰਿ. ਬਿਦਾਰਿ ਗੁਦਾਰੇ; ਸੋ ਪੂਰਾ. ਇਹ ਕਲੀ ਰੇ ॥੧॥ ਰਹਾਉ ॥
ਵਡੀ ਕੋਮ. ਵਸਿ ਭਾਗਹਿ ਨਾਹੀ; ਮੁਹਕਮ ਫਉਜ. ਹਠਲੀ ਰੇ ॥
ਕਹੁ ਨਾਨਕ. ਤਿਨਿ ਜਨਿ ਨਿਰਦਲਿਆ; ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥
ਆਸਾ ਮਹਲਾ ੫ ॥
ਨੀਕੀ ਜੀਅ ਕੀ. ਹਰਿ ਕਥਾ ਊਤਮ; ਆਨ ਸਗਲ ਰਸ. ਫੀਕੀ ਰੇ ॥੧॥ ਰਹਾਉ ॥
ਬਹੁ ਗੁਨਿ ਧੁਨਿ, ਮੁਨਿ ਜਨ ਖਟੁ ਬੇਤੇ; ਅਵਰੁ ਨ ਕਿਛੁ. ਲਾਈਕੀ ਰੇ ॥੧॥
ਬਿਖਾਰੀ ਨਿਰਾਰੀ ਅਪਾਰੀ ਸਹਜਾਰੀ; ਸਾਧਸੰਗਿ ਨਾਨਕ. ਪੀਕੀ ਰੇ ॥੨॥੪॥੧੩੩॥
ਆਸਾ ਮਹਲਾ ੫ ॥
ਹਮਾਰੀ ਪਿਆਰੀ. ਅੰਮ੍ਰਿਤ ਧਾਰੀ; ਗੁਰਿ. ਨਿਮਖ, ਨ ਮਨ ਤੇ ਟਾਰੀ ਰੇ ॥੧॥ ਰਹਾਉ ॥
ਦਰਸਨ ਪਰਸਨ. ਸਰਸਨ ਹਰਸਨ; ਰੰਗਿ ਰੰਗੀ. ਕਰਤਾਰੀ ਰੇ ॥੧॥
ਖਿਨੁ ਰਮ ਗੁਰ ਗਮ, ਹਰਿ ਦਮ. ਨਹ ਜਮ; ਹਰਿ ਕੰਠਿ ਨਾਨਕ. ਉਰਿ ਹਾਰੀ ਰੇ ॥੨॥੫॥੧੩੪॥
ਆਸਾ ਮਹਲਾ ੫ ॥
ਨੀਕੀ; ਸਾਧ ਸੰਗਾਨੀ ॥ ਰਹਾਉ ॥
ਪਹਰ ਮੂਰਤ ਪਲ, ਗਾਵਤ ਗਾਵਤ; ਗੋਵਿੰਦ ਗੋਵਿੰਦ ਵਖਾਨੀ ॥੧॥
ਚਾਲਤ ਬੈਸਤ ਸੋਵਤ ਹਰਿ ਜਸੁ; ਮਨਿ ਤਨਿ ਚਰਨ ਖਟਾਨੀ ॥੨॥
ਹਂਉ ਹਉਰੋ. ਤੂ ਠਾਕੁਰੁ ਗਉਰੋ; ਨਾਨਕ. ਸਰਨਿ ਪਛਾਨੀ ॥੩॥੬॥੧੩੫॥