ਮੂਲ ਬਿਨਾ; ਸਾਖਾ ਕਤ ਆਹੈ ॥੧॥
Sri Guru Granth Sahib
Ang 1149
ਗੁਰੁ ਗੋਵਿੰਦੁ; ਮੇਰੇ ਮਨ ਧਿਆਇ ॥
ਜਨਮ ਜਨਮ ਕੀ ਮੈਲੁ ਉਤਾਰੈ; ਬੰਧਨ ਕਾਟਿ. ਹਰਿ ਸੰਗਿ ਮਿਲਾਇ ॥੧॥ ਰਹਾਉ ॥
ਤੀਰਥਿ ਨਾਇ; ਕਹਾ ਸੁਚਿ ਸੈਲੁ ॥
ਮਨ ਕਉ ਵਿਆਪੈ; ਹਉਮੈ ਮੈਲੁ ॥
ਕੋਟਿ ਕਰਮ; ਬੰਧਨ ਕਾ ਮੂਲੁ ॥
ਹਰਿ ਕੇ ਭਜਨ ਬਿਨੁ; ਬਿਰਥਾ ਪੂਲੁ ॥੨॥
ਬਿਨੁ ਖਾਏ; ਬੂਝੈ ਨਹੀ ਭੂਖ ॥
ਰੋਗੁ ਜਾਇ; ਤਾਂ ਉਤਰਹਿ ਦੂਖ ॥
ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥
ਜਿਨਿ ਪ੍ਰਭਿ ਕੀਨਾ; ਸੋ ਪ੍ਰਭੁ. ਨਹੀ ਜਾਪਿਆ ॥੩॥
ਧਨੁ ਧਨੁ ਸਾਧ; ਧੰਨੁ ਹਰਿ ਨਾਉ ॥
ਆਠ ਪਹਰ; ਕੀਰਤਨੁ ਗੁਣ ਗਾਉ ॥
ਧਨੁ ਹਰਿ ਭਗਤਿ; ਧਨੁ ਕਰਣੈਹਾਰ ॥
ਸਰਣਿ ਨਾਨਕ; ਪ੍ਰਭ ਪੁਰਖ ਅਪਾਰ ॥੪॥੩੨॥੪੫॥
ਭੈਰਉ ਮਹਲਾ ੫ ॥
ਗੁਰ ਸੁਪ੍ਰਸੰਨ ਹੋਏ; ਭਉ ਗਏ ॥
ਨਾਮ ਨਿਰੰਜਨ; ਮਨ ਮਹਿ ਲਏ ॥
ਦੀਨ ਦਇਆਲ ਸਦਾ ਕਿਰਪਾਲ ॥
ਬਿਨਸਿ ਗਏ; ਸਗਲੇ ਜੰਜਾਲ ॥੧॥
ਸੂਖ ਸਹਜ ਆਨੰਦ ਘਨੇ ॥
ਸਾਧਸੰਗਿ. ਮਿਟੇ ਭੈ ਭਰਮਾ; ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥
ਚਰਨ ਕਮਲ ਸਿਉ ਲਾਗੋ ਹੇਤੁ ॥
ਖਿਨ ਮਹਿ ਬਿਨਸਿਓ; ਮਹਾ ਪਰੇਤੁ ॥
ਆਠ ਪਹਰ; ਹਰਿ ਹਰਿ ਜਪੁ ਜਾਪਿ ॥
ਰਾਖਨਹਾਰ ਗੋਵਿਦ ਗੁਰ ਆਪਿ ॥੨॥
ਅਪਨੇ ਸੇਵਕ ਕਉ; ਸਦਾ ਪ੍ਰਤਿਪਾਰੈ ॥
ਭਗਤ ਜਨਾ ਕੇ ਸਾਸ ਨਿਹਾਰੈ ॥
ਮਾਨਸ ਕੀ; ਕਹੁ ਕੇਤਕ ਬਾਤ ॥
ਜਮ ਤੇ ਰਾਖੈ; ਦੇ ਕਰਿ ਹਾਥ ॥੩॥
ਨਿਰਮਲ ਸੋਭਾ. ਨਿਰਮਲ ਰੀਤਿ ॥
ਪਾਰਬ੍ਰਹਮੁ ਆਇਆ ਮਨਿ ਚੀਤਿ ॥
ਕਰਿ ਕਿਰਪਾ; ਗੁਰਿ ਦੀਨੋ ਦਾਨੁ ॥
ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥
ਭੈਰਉ ਮਹਲਾ ੫ ॥
ਕਰਣ ਕਾਰਣ ਸਮਰਥੁ, ਗੁਰੁ ਮੇਰਾ ॥
ਜੀਅ ਪ੍ਰਾਣ ਸੁਖਦਾਤਾ ਨੇਰਾ ॥
ਭੈ ਭੰਜਨ ਅਬਿਨਾਸੀ ਰਾਇ ॥
ਦਰਸਨਿ ਦੇਖਿਐ; ਸਭੁ ਦੁਖੁ ਜਾਇ ॥੧॥
ਜਤ ਕਤ ਪੇਖਉ; ਤੇਰੀ ਸਰਣਾ ॥
ਬਲਿ ਬਲਿ ਜਾਈ, ਸਤਿਗੁਰ ਚਰਣਾ ॥੧॥ ਰਹਾਉ ॥
ਪੂਰਨ ਕਾਮ; ਮਿਲੇ ਗੁਰਦੇਵ ॥
ਸਭਿ ਫਲਦਾਤਾ; ਨਿਰਮਲ ਸੇਵ ॥
ਕਰੁ ਗਹਿ ਲੀਨੇ; ਅਪੁਨੇ ਦਾਸ ॥
ਰਾਮ ਨਾਮੁ; ਰਿਦ ਦੀਓ ਨਿਵਾਸ ॥੨॥
ਸਦਾ ਅਨੰਦੁ; ਨਾਹੀ ਕਿਛੁ ਸੋਗੁ ॥
ਦੂਖੁ ਦਰਦੁ ਨਹ ਬਿਆਪੈ ਰੋਗੁ ॥
ਸਭੁ ਕਿਛੁ ਤੇਰਾ; ਤੂ ਕਰਣੈਹਾਰੁ ॥
ਪਾਰਬ੍ਰਹਮ ਗੁਰ ਅਗਮ ਅਪਾਰ ॥੩॥
ਨਿਰਮਲ ਸੋਭਾ ਅਚਰਜ ਬਾਣੀ ॥
ਪਾਰਬ੍ਰਹਮ ਪੂਰਨ ਮਨਿ ਭਾਣੀ ॥
ਜਲਿ ਥਲਿ ਮਹੀਅਲਿ ਰਵਿਆ ਸੋਇ ॥
ਨਾਨਕ. ਸਭੁ ਕਿਛੁ; ਪ੍ਰਭ ਤੇ ਹੋਇ ॥੪॥੩੪॥੪੭॥
ਭੈਰਉ ਮਹਲਾ ੫ ॥
ਮਨੁ ਤਨੁ ਰਾਤਾ; ਰਾਮ ਰੰਗਿ ਚਰਣੇ ॥