ਤਾਣੁ ਮਾਣੁ ਦੀਬਾਣੁ ਸਾਚਾ; ਨਾਨਕ ਕੀ ਪ੍ਰਭ ਟੇਕ ॥੪॥੨॥੨੦॥
Sri Guru Granth Sahib
Ang 676
ਧਨਾਸਰੀ ਮਹਲਾ ੫ ॥
ਫਿਰਤ ਫਿਰਤ ਭੇਟੇ ਜਨ ਸਾਧੂ; ਪੂਰੈ ਗੁਰਿ ਸਮਝਾਇਆ ॥
ਆਨ ਸਗਲ ਬਿਧਿ. ਕਾਂਮਿ ਨ ਆਵੈ; ਹਰਿ ਹਰਿ ਨਾਮੁ ਧਿਆਇਆ ॥੧॥
ਤਾ ਤੇ ਮੋਹਿ; ਧਾਰੀ ਓਟ ਗੋਪਾਲ ॥
ਸਰਨਿ ਪਰਿਓ ਪੂਰਨ ਪਰਮੇਸੁਰ; ਬਿਨਸੇ ਸਗਲ ਜੰਜਾਲ ॥ ਰਹਾਉ ॥
ਸੁਰਗ ਮਿਰਤ ਪਇਆਲ ਭੂ ਮੰਡਲ; ਸਗਲ ਬਿਆਪੇ ਮਾਇ ॥
ਜੀਅ ਉਧਾਰਨ ਸਭ ਕੁਲ ਤਾਰਨ; ਹਰਿ ਹਰਿ ਨਾਮੁ ਧਿਆਇ ॥੨॥
ਨਾਨਕ ਨਾਮੁ ਨਿਰੰਜਨੁ ਗਾਈਐ; ਪਾਈਐ ਸਰਬ ਨਿਧਾਨਾ ॥
ਕਰਿ ਕਿਰਪਾ ਜਿਸੁ ਦੇਇ ਸੁਆਮੀ; ਬਿਰਲੇ ਕਾਹੂ ਜਾਨਾ ॥੩॥੩॥੨੧॥
ਧਨਾਸਰੀ ਮਹਲਾ ੫ ਘਰੁ ੨ ਚਉਪਦੇ ॥
ੴ ਸਤਿਗੁਰ ਪ੍ਰਸਾਦਿ ॥
ਛੋਡਿ ਜਾਹਿ; ਸੇ ਕਰਹਿ ਪਰਾਲ ॥
ਕਾਮਿ. ਨ ਆਵਹਿ; ਸੇ ਜੰਜਾਲ ॥
ਸੰਗਿ. ਨ ਚਾਲਹਿ; ਤਿਨ ਸਿਉ ਹੀਤ ॥
ਜੋ ਬੈਰਾਈ; ਸੇਈ ਮੀਤ ॥੧॥
ਐਸੇ ਭਰਮਿ ਭੁਲੇ ਸੰਸਾਰਾ ॥
ਜਨਮੁ ਪਦਾਰਥੁ; ਖੋਇ ਗਵਾਰਾ ॥ ਰਹਾਉ ॥
ਸਾਚੁ ਧਰਮੁ; ਨਹੀ ਭਾਵੈ ਡੀਠਾ ॥
ਝੂਠ ਧੋਹ ਸਿਉ; ਰਚਿਓ ਮੀਠਾ ॥
ਦਾਤਿ ਪਿਆਰੀ; ਵਿਸਰਿਆ ਦਾਤਾਰਾ ॥
ਜਾਣੈ ਨਾਹੀ ਮਰਣੁ, ਵਿਚਾਰਾ ॥੨॥
ਵਸਤੁ ਪਰਾਈ ਕਉ ਉਠਿ ਰੋਵੈ ॥
ਕਰਮ ਧਰਮ ਸਗਲਾ ਈ ਖੋਵੈ ॥
ਹੁਕਮੁ. ਨ ਬੂਝੈ; ਆਵਣ ਜਾਣੇ ॥
ਪਾਪ ਕਰੈ; ਤਾ ਪਛੋਤਾਣੇ ॥੩॥
ਜੋ ਤੁਧੁ ਭਾਵੈ; ਸੋ ਪਰਵਾਣੁ ॥
ਤੇਰੇ ਭਾਣੇ ਨੋ ਕੁਰਬਾਣੁ ॥
ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥
ਰਾਖਿ ਲੇਇ; ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥
ਧਨਾਸਰੀ ਮਹਲਾ ੫ ॥
ਮੋਹਿ ਮਸਕੀਨ; ਪ੍ਰਭੁ ਨਾਮੁ ਅਧਾਰੁ ॥
ਖਾਟਣ ਕਉ; ਹਰਿ ਹਰਿ ਰੋਜਗਾਰੁ ॥
ਸੰਚਣ ਕਉ; ਹਰਿ ਏਕੋ ਨਾਮੁ ॥
ਹਲਤਿ ਪਲਤਿ; ਤਾ ਕੈ ਆਵੈ ਕਾਮ ॥੧॥
ਨਾਮਿ ਰਤੇ ਪ੍ਰਭ; ਰੰਗਿ ਅਪਾਰ ॥
ਸਾਧ ਗਾਵਹਿ; ਗੁਣ ਏਕ ਨਿਰੰਕਾਰ ॥ ਰਹਾਉ ॥
ਸਾਧ ਕੀ ਸੋਭਾ; ਅਤਿ ਮਸਕੀਨੀ ॥
ਸੰਤ ਵਡਾਈ; ਹਰਿ ਜਸੁ ਚੀਨੀ ॥
ਅਨਦੁ ਸੰਤਨ ਕੈ; ਭਗਤਿ ਗੋਵਿੰਦ ॥
ਸੂਖੁ ਸੰਤਨ ਕੈ; ਬਿਨਸੀ ਚਿੰਦ ॥੨॥
ਜਹ ਸਾਧ ਸੰਤਨ; ਹੋਵਹਿ ਇਕਤ੍ਰ ॥
ਤਹ ਹਰਿ ਜਸੁ ਗਾਵਹਿ; ਨਾਦ ਕਵਿਤ ॥
ਸਾਧ ਸਭਾ ਮਹਿ; ਅਨਦ ਬਿਸ੍ਰਾਮ ॥
ਉਨ ਸੰਗੁ ਸੋ ਪਾਏ; ਜਿਸੁ ਮਸਤਕਿ ਕਰਾਮ ॥੩॥
ਦੁਇ ਕਰ ਜੋੜਿ; ਕਰੀ ਅਰਦਾਸਿ ॥
ਚਰਨ ਪਖਾਰਿ; ਕਹਾਂ ਗੁਣਤਾਸ ॥
ਪ੍ਰਭ ਦਇਆਲ ਕਿਰਪਾਲ ਹਜੂਰਿ ॥
ਨਾਨਕੁ ਜੀਵੈ; ਸੰਤਾ ਧੂਰਿ ॥੪॥੨॥੨੩॥