ਬਿਲਾਵਲੁ ਮਹਲਾ ੧ ॥
ਮਨ ਕਾ ਕਹਿਆ; ਮਨਸਾ ਕਰੈ ॥
Sri Guru Granth Sahib
ਬਿਲਾਵਲੁ ਮਹਲਾ ੧ ॥
ਬਿਲਾਵਲੁ ਮਹਲਾ ੧ ॥
ਮਨ ਕਾ ਕਹਿਆ; ਮਨਸਾ ਕਰੈ ॥
ਇਹੁ ਮਨੁ; ਪੁੰਨੁ ਪਾਪੁ ਉਚਰੈ ॥
ਮਾਇਆ ਮਦਿ ਮਾਤੇ; ਤ੍ਰਿਪਤਿ. ਨ ਆਵੈ ॥
ਤ੍ਰਿਪਤਿ ਮੁਕਤਿ; ਮਨਿ ਸਾਚਾ ਭਾਵੈ ॥੧॥
ਤਨੁ ਧਨੁ ਕਲਤੁ; ਸਭੁ ਦੇਖੁ ਅਭਿਮਾਨਾ ॥
ਬਿਨੁ ਨਾਵੈ; ਕਿਛੁ ਸੰਗਿ. ਨ ਜਾਨਾ ॥੧॥ ਰਹਾਉ ॥
ਕੀਚਹਿ ਰਸ ਭੋਗ; ਖੁਸੀਆ ਮਨ ਕੇਰੀ ॥
ਧਨੁ ਲੋਕਾਂ; ਤਨੁ ਭਸਮੈ ਢੇਰੀ ॥
ਖਾਕੂ ਖਾਕੁ ਰਲੈ; ਸਭੁ ਫੈਲੁ ॥
ਬਿਨੁ ਸਬਦੈ; ਨਹੀ ਉਤਰੈ ਮੈਲੁ ॥੨॥
ਗੀਤ ਰਾਗ ਘਨ ਤਾਲ; ਸਿ ਕੂਰੇ ॥
ਤ੍ਰਿਹੁ ਗੁਣ ਉਪਜੈ; ਬਿਨਸੈ ਦੂਰੇ ॥
ਦੂਜੀ ਦੁਰਮਤਿ; ਦਰਦੁ. ਨ ਜਾਇ ॥
ਛੂਟੈ ਗੁਰਮੁਖਿ; ਦਾਰੂ ਗੁਣ ਗਾਇ ॥੩॥
ਧੋਤੀ ਊਜਲ. ਤਿਲਕੁ ਗਲਿ ਮਾਲਾ ॥
ਅੰਤਰਿ ਕ੍ਰੋਧੁ; ਪੜਹਿ ਨਾਟ ਸਾਲਾ ॥
ਨਾਮੁ ਵਿਸਾਰਿ; ਮਾਇਆ ਮਦੁ ਪੀਆ ॥
ਬਿਨੁ ਗੁਰ ਭਗਤਿ; ਨਾਹੀ ਸੁਖੁ ਥੀਆ ॥੪॥
ਸੂਕਰ ਸੁਆਨ ਗਰਧਭ ਮੰਜਾਰਾ ॥
ਪਸੂ ਮਲੇਛ ਨੀਚ ਚੰਡਾਲਾ ॥
ਗੁਰ ਤੇ ਮੁਹੁ ਫੇਰੇ; ਤਿਨੑ ਜੋਨਿ ਭਵਾਈਐ ॥
ਬੰਧਨਿ ਬਾਧਿਆ; ਆਈਐ ਜਾਈਐ ॥੫॥
ਗੁਰ ਸੇਵਾ ਤੇ. ਲਹੈ ਪਦਾਰਥੁ ॥
ਹਿਰਦੈ ਨਾਮੁ; ਸਦਾ ਕਿਰਤਾਰਥੁ ॥
ਸਾਚੀ ਦਰਗਹ; ਪੂਛ ਨ ਹੋਇ ॥
ਮਾਨੇ ਹੁਕਮੁ; ਸੀਝੈ ਦਰਿ ਸੋਇ ॥੬॥
ਸਤਿਗੁਰੁ ਮਿਲੈ; ਤ ਤਿਸ ਕਉ ਜਾਣੈ ॥
ਰਹੈ ਰਜਾਈ; ਹੁਕਮੁ ਪਛਾਣੈ ॥
ਹੁਕਮੁ ਪਛਾਣਿ; ਸਚੈ ਦਰਿ ਵਾਸੁ ॥
ਕਾਲ ਬਿਕਾਲ; ਸਬਦਿ ਭਏ ਨਾਸੁ ॥੭॥
ਰਹੈ ਅਤੀਤੁ; ਜਾਣੈ ਸਭੁ ਤਿਸ ਕਾ ॥
ਤਨੁ ਮਨੁ ਅਰਪੈ; ਹੈ ਇਹੁ ਜਿਸ ਕਾ ॥
ਨਾ ਓਹੁ ਆਵੈ; ਨਾ ਓਹੁ ਜਾਇ ॥
ਨਾਨਕ ਸਾਚੇ ਸਾਚਿ ਸਮਾਇ ॥੮॥੨॥
ਬਿਲਾਵਲੁ ਮਹਲਾ ੩ ਅਸਟਪਦੀ ਘਰੁ ੧੦ ॥
ੴ ਸਤਿਗੁਰ ਪ੍ਰਸਾਦਿ ॥
ਜਗੁ ਕਊਆ; ਮੁਖਿ ਚੁੰਚ ਗਿਆਨੁ ॥
ਅੰਤਰਿ ਲੋਭੁ; ਝੂਠੁ ਅਭਿਮਾਨੁ ॥
ਬਿਨੁ ਨਾਵੈ; ਪਾਜੁ ਲਹਗੁ ਨਿਦਾਨਿ ॥੧॥
ਸਤਿਗੁਰ ਸੇਵਿ; ਨਾਮੁ ਵਸੈ ਮਨਿ ਚੀਤਿ ॥
ਗੁਰੁ ਭੇਟੇ ਹਰਿ ਨਾਮੁ ਚੇਤਾਵੈ; ਬਿਨੁ ਨਾਵੈ. ਹੋਰ ਝੂਠੁ ਪਰੀਤਿ ॥੧॥ ਰਹਾਉ ॥
ਗੁਰਿ ਕਹਿਆ; ਸਾ ਕਾਰ ਕਮਾਵਹੁ ॥
ਸਬਦੁ ਚੀਨੑਿ; ਸਹਜ ਘਰਿ ਆਵਹੁ ॥
ਸਾਚੈ ਨਾਇ; ਵਡਾਈ ਪਾਵਹੁ ॥੨॥
ਆਪਿ. ਨ ਬੂਝੈ; ਲੋਕ ਬੁਝਾਵੈ ॥
ਮਨ ਕਾ ਅੰਧਾ; ਅੰਧੁ ਕਮਾਵੈ ॥
ਦਰੁ ਘਰੁ ਮਹਲੁ; ਠਉਰੁ ਕੈਸੇ ਪਾਵੈ ॥੩॥
ਹਰਿ ਜੀਉ ਸੇਵੀਐ ਅੰਤਰਜਾਮੀ ॥
ਘਟ ਘਟ ਅੰਤਰਿ; ਜਿਸ ਕੀ ਜੋਤਿ ਸਮਾਨੀ ॥
ਤਿਸੁ ਨਾਲਿ; ਕਿਆ ਚਲੈ ਪਹਨਾਮੀ ॥੪॥