ਝੂਠਾ ਪਰਪੰਚੁ; ਜੋਰਿ ਚਲਾਇਆ ॥੨॥
Sri Guru Granth Sahib
Ang 337
ਕਿਨਹੂ; ਲਾਖ ਪਾਂਚ ਕੀ ਜੋਰੀ ॥
ਅੰਤ ਕੀ ਬਾਰ; ਗਗਰੀਆ ਫੋਰੀ ॥੩॥
ਕਹਿ ਕਬੀਰ; ਇਕ ਨੀਵ ਉਸਾਰੀ ॥
ਖਿਨ ਮਹਿ ਬਿਨਸਿ ਜਾਇ; ਅਹੰਕਾਰੀ ॥੪॥੧॥੯॥੬੦॥
ਗਉੜੀ ॥
ਰਾਮ ਜਪਉ ਜੀਅ; ਐਸੇ ਐਸੇ ॥
ਧ੍ਰੂ ਪ੍ਰਹਿਲਾਦ; ਜਪਿਓ ਹਰਿ ਜੈਸੇ ॥੧॥
ਦੀਨ ਦਇਆਲ; ਭਰੋਸੇ ਤੇਰੇ ॥
ਸਭੁ ਪਰਵਾਰੁ; ਚੜਾਇਆ ਬੇੜੇ ॥੧॥ ਰਹਾਉ ॥
ਜਾ ਤਿਸੁ ਭਾਵੈ; ਤਾ ਹੁਕਮੁ ਮਨਾਵੈ ॥
ਇਸ ਬੇੜੇ ਕਉ; ਪਾਰਿ ਲਘਾਵੈ ॥੨॥
ਗੁਰ ਪਰਸਾਦਿ; ਐਸੀ ਬੁਧਿ ਸਮਾਨੀ ॥
ਚੂਕਿ ਗਈ; ਫਿਰਿ ਆਵਨ ਜਾਨੀ ॥੩॥
ਕਹੁ ਕਬੀਰ; ਭਜੁ ਸਾਰਿਗਪਾਨੀ ॥
ਉਰਵਾਰਿ ਪਾਰਿ; ਸਭ ਏਕੋ ਦਾਨੀ ॥੪॥੨॥੧੦॥੬੧॥
ਗਉੜੀ ੯ ॥
ਜੋਨਿ ਛਾਡਿ; ਜਉ ਜਗ ਮਹਿ ਆਇਓ ॥
ਲਾਗਤ ਪਵਨ; ਖਸਮੁ ਬਿਸਰਾਇਓ ॥੧॥
ਜੀਅਰਾ; ਹਰਿ ਕੇ ਗੁਨਾ ਗਾਉ ॥੧॥ ਰਹਾਉ ॥
ਗਰਭ ਜੋਨਿ ਮਹਿ; ਉਰਧ ਤਪੁ ਕਰਤਾ ॥
ਤਉ ਜਠਰ ਅਗਨਿ ਮਹਿ; ਰਹਤਾ ॥੨॥
ਲਖ ਚਉਰਾਸੀਹ ਜੋਨਿ; ਭ੍ਰਮਿ ਆਇਓ ॥
ਅਬ ਕੇ ਛੁਟਕੇ; ਠਉਰ ਨ ਠਾਇਓ ॥੩॥
ਕਹੁ ਕਬੀਰ; ਭਜੁ ਸਾਰਿਗਪਾਨੀ ॥
ਆਵਤ ਦੀਸੈ; ਜਾਤ ਨ ਜਾਨੀ ॥੪॥੧॥੧੧॥੬੨॥
ਗਉੜੀ ਪੂਰਬੀ ॥
ਸੁਰਗ ਬਾਸੁ. ਨ ਬਾਛੀਐ; ਡਰੀਐ ਨ. ਨਰਕਿ ਨਿਵਾਸੁ ॥
ਹੋਨਾ ਹੈ. ਸੋ ਹੋਈ ਹੈ; ਮਨਹਿ. ਨ ਕੀਜੈ ਆਸ ॥੧॥
ਰਮਈਆ ਗੁਨ ਗਾਈਐ ॥
ਜਾ ਤੇ ਪਾਈਐ; ਪਰਮ ਨਿਧਾਨੁ ॥੧॥ ਰਹਾਉ ॥
ਕਿਆ ਜਪੁ ਕਿਆ ਤਪੁ ਸੰਜਮੋ; ਕਿਆ ਬਰਤੁ ਕਿਆ ਇਸਨਾਨੁ ॥
ਜਬ ਲਗੁ. ਜੁਗਤਿ ਨ ਜਾਨੀਐ; ਭਾਉ ਭਗਤਿ ਭਗਵਾਨ ॥੨॥
ਸੰਪੈ ਦੇਖਿ. ਨ ਹਰਖੀਐ; ਬਿਪਤਿ ਦੇਖਿ. ਨ ਰੋਇ ॥
ਜਿਉ ਸੰਪੈ. ਤਿਉ ਬਿਪਤਿ ਹੈ; ਬਿਧ ਨੇ ਰਚਿਆ. ਸੋ ਹੋਇ ॥੩॥
ਕਹਿ ਕਬੀਰ. ਅਬ ਜਾਨਿਆ; ਸੰਤਨ ਰਿਦੈ ਮਝਾਰਿ ॥
ਸੇਵਕ ਸੋ ਸੇਵਾ ਭਲੇ; ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥
ਗਉੜੀ ॥
ਰੇ ਮਨ. ਤੇਰੋ ਕੋਇ ਨਹੀ; ਖਿੰਚਿ ਲੇਇ ਜਿਨਿ ਭਾਰੁ ॥
ਬਿਰਖ ਬਸੇਰੋ ਪੰਖਿ ਕੋ; ਤੈਸੋ ਇਹੁ ਸੰਸਾਰੁ ॥੧॥
ਰਾਮ ਰਸੁ ਪੀਆ ਰੇ ॥
ਜਿਹ ਰਸ; ਬਿਸਰਿ ਗਏ ਰਸ ਅਉਰ ॥੧॥ ਰਹਾਉ ॥
ਅਉਰ ਮੁਏ. ਕਿਆ ਰੋਈਐ; ਜਉ ਆਪਾ. ਥਿਰੁ ਨ ਰਹਾਇ ॥
ਜੋ ਉਪਜੈ. ਸੋ ਬਿਨਸਿ ਹੈ; ਦੁਖੁ ਕਰਿ ਰੋਵੈ ਬਲਾਇ ॥੨॥
ਜਹ ਕੀ ਉਪਜੀ. ਤਹ ਰਚੀ; ਪੀਵਤ. ਮਰਦਨ ਲਾਗ ॥
ਕਹਿ ਕਬੀਰ. ਚਿਤਿ ਚੇਤਿਆ; ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥
ਰਾਗੁ ਗਉੜੀ ॥
ਪੰਥੁ ਨਿਹਾਰੈ ਕਾਮਨੀ; ਲੋਚਨ ਭਰੀ. ਲੇ ਉਸਾਸਾ ॥