ਜਗਤ ਉਧਾਰਨ ਸਾਧ ਪ੍ਰਭ; ਤਿਨੑ ਲਾਗਹੁ ਪਾਲ ॥
Sri Guru Granth Sahib
Ang 811
ਮੋ ਕਉ ਦੀਜੈ ਦਾਨੁ ਪ੍ਰਭ; ਸੰਤਨ ਪਗ ਰਾਲ ॥੨॥
ਉਕਤਿ ਸਿਆਨਪ ਕਛੁ ਨਹੀ; ਨਾਹੀ ਕਛੁ ਘਾਲ ॥
ਭ੍ਰਮ ਭੈ ਰਾਖਹੁ ਮੋਹ ਤੇ; ਕਾਟਹੁ ਜਮ ਜਾਲ ॥੩॥
ਬਿਨਉ ਕਰਉ ਕਰੁਣਾਪਤੇ; ਪਿਤਾ ਪ੍ਰਤਿਪਾਲ ॥
ਗੁਣ ਗਾਵਉ ਤੇਰੇ ਸਾਧਸੰਗਿ; ਨਾਨਕ ਸੁਖ ਸਾਲ ॥੪॥੧੧॥੪੧॥
ਬਿਲਾਵਲੁ ਮਹਲਾ ੫ ॥
ਕੀਤਾ ਲੋੜਹਿ. ਸੋ ਕਰਹਿ; ਤੁਝ ਬਿਨੁ. ਕਛੁ ਨਾਹਿ ॥
ਪਰਤਾਪੁ ਤੁਮੑਾਰਾ ਦੇਖਿ ਕੈ; ਜਮਦੂਤ ਛਡਿ ਜਾਹਿ ॥੧॥
ਤੁਮੑਰੀ ਕ੍ਰਿਪਾ ਤੇ ਛੂਟੀਐ; ਬਿਨਸੈ ਅਹੰਮੇਵ ॥
ਸਰਬ ਕਲਾ ਸਮਰਥ ਪ੍ਰਭ; ਪੂਰੇ ਗੁਰਦੇਵ ॥੧॥ ਰਹਾਉ ॥
ਖੋਜਤ ਖੋਜਤ ਖੋਜਿਆ; ਨਾਮੈ ਬਿਨੁ. ਕੂਰੁ ॥
ਜੀਵਨ ਸੁਖੁ ਸਭੁ ਸਾਧਸੰਗਿ; ਪ੍ਰਭ ਮਨਸਾ ਪੂਰੁ ॥੨॥
ਜਿਤੁ ਜਿਤੁ ਲਾਵਹੁ. ਤਿਤੁ ਤਿਤੁ ਲਗਹਿ; ਸਿਆਨਪ ਸਭ ਜਾਲੀ ॥
ਜਤ ਕਤ ਤੁਮੑ ਭਰਪੂਰ ਹਹੁ; ਮੇਰੇ ਦੀਨ ਦਇਆਲੀ ॥੩॥
ਸਭੁ ਕਿਛੁ ਤੁਮ ਤੇ ਮਾਗਨਾ; ਵਡਭਾਗੀ ਪਾਏ ॥
ਨਾਨਕ ਕੀ ਅਰਦਾਸਿ ਪ੍ਰਭ; ਜੀਵਾ ਗੁਨ ਗਾਏ ॥੪॥੧੨॥੪੨॥
ਬਿਲਾਵਲੁ ਮਹਲਾ ੫ ॥
ਸਾਧਸੰਗਤਿ ਕੈ ਬਾਸਬੈ; ਕਲਮਲ ਸਭਿ ਨਸਨਾ ॥
ਪ੍ਰਭ ਸੇਤੀ ਰੰਗਿ ਰਾਤਿਆ; ਤਾ ਤੇ ਗਰਭਿ. ਨ ਗ੍ਰਸਨਾ ॥੧॥
ਨਾਮੁ ਕਹਤ ਗੋਵਿੰਦ ਕਾ; ਸੂਚੀ ਭਈ ਰਸਨਾ ॥
ਮਨ ਤਨ ਨਿਰਮਲ ਹੋਈ ਹੈ; ਗੁਰ ਕਾ ਜਪੁ ਜਪਨਾ ॥੧॥ ਰਹਾਉ ॥
ਹਰਿ ਰਸੁ ਚਾਖਤ ਧ੍ਰਾਪਿਆ; ਮਨਿ ਰਸੁ ਲੈ ਹਸਨਾ ॥
ਬੁਧਿ ਪ੍ਰਗਾਸ ਪ੍ਰਗਟ ਭਈ; ਉਲਟਿ ਕਮਲੁ ਬਿਗਸਨਾ ॥੨॥
ਸੀਤਲ ਸਾਂਤਿ ਸੰਤੋਖੁ ਹੋਇ; ਸਭ ਬੂਝੀ ਤ੍ਰਿਸਨਾ ॥
ਦਹ ਦਿਸ ਧਾਵਤ ਮਿਟਿ ਗਏ; ਨਿਰਮਲ ਥਾਨਿ ਬਸਨਾ ॥੩॥
ਰਾਖਨਹਾਰੈ ਰਾਖਿਆ; ਭਏ ਭ੍ਰਮ ਭਸਨਾ ॥
ਨਾਮੁ ਨਿਧਾਨ ਨਾਨਕ ਸੁਖੀ; ਪੇਖਿ ਸਾਧ ਦਰਸਨਾ ॥੪॥੧੩॥੪੩॥
ਬਿਲਾਵਲੁ ਮਹਲਾ ੫ ॥
ਪਾਣੀ ਪਖਾ ਪੀਸੁ ਦਾਸ ਕੈ; ਤਬ ਹੋਹਿ ਨਿਹਾਲੁ ॥
ਰਾਜ ਮਿਲਖ ਸਿਕਦਾਰੀਆ; ਅਗਨੀ ਮਹਿ ਜਾਲੁ ॥੧॥
ਸੰਤ ਜਨਾ ਕਾ ਛੋਹਰਾ; ਤਿਸੁ ਚਰਣੀ ਲਾਗਿ ॥
ਮਾਇਆਧਾਰੀ ਛਤ੍ਰਪਤਿ; ਤਿਨੑ ਛੋਡਉ ਤਿਆਗਿ ॥੧॥ ਰਹਾਉ ॥
ਸੰਤਨ ਕਾ ਦਾਨਾ ਰੂਖਾ; ਸੋ ਸਰਬ ਨਿਧਾਨ ॥
ਗ੍ਰਿਹਿ ਸਾਕਤ ਛਤੀਹ ਪ੍ਰਕਾਰ; ਤੇ ਬਿਖੂ ਸਮਾਨ ॥੨॥
ਭਗਤ ਜਨਾ ਕਾ ਲੂਗਰਾ ਓਢਿ; ਨਗਨ. ਨ ਹੋਈ ॥
ਸਾਕਤ ਸਿਰਪਾਉ ਰੇਸਮੀ; ਪਹਿਰਤ ਪਤਿ ਖੋਈ ॥੩॥
ਸਾਕਤ ਸਿਉ ਮੁਖਿ ਜੋਰਿਐ; ਅਧ ਵੀਚਹੁ ਟੂਟੈ ॥
ਹਰਿ ਜਨ ਕੀ ਸੇਵਾ ਜੋ ਕਰੇ; ਇਤ ਊਤਹਿ ਛੂਟੈ ॥੪॥
ਸਭ ਕਿਛੁ ਤੁਮੑ ਹੀ ਤੇ ਹੋਆ; ਆਪਿ ਬਣਤ ਬਣਾਈ ॥
ਦਰਸਨੁ ਭੇਟਤ ਸਾਧ ਕਾ; ਨਾਨਕ ਗੁਣ ਗਾਈ ॥੫॥੧੪॥੪੪॥