SikhismAng 754HOLYMAP · SACRED TEXTS
Sri Guru Granth SahibAng 754

Sri Guru Granth Sahib

Ang 754

1
Gurmukhi · Sri Guru Granth Sahib Ji (Gurmukhi)

ਹਰਿ ਕਾ ਨਾਮੁ ਸਤਿ ਕਰਿ ਜਾਣੈ; ਗੁਰ ਕੈ ਭਾਇ ਪਿਆਰੇ ॥

2
Gurmukhi · Sri Guru Granth Sahib Ji (Gurmukhi)

ਸਚੀ ਵਡਿਆਈ. ਗੁਰ ਤੇ ਪਾਈ; ਸਚੈ ਨਾਇ ਪਿਆਰੇ ॥

3
Gurmukhi · Sri Guru Granth Sahib Ji (Gurmukhi)

ਏਕੋ ਸਚਾ ਸਭ ਮਹਿ ਵਰਤੈ; ਵਿਰਲਾ ਕੋ ਵੀਚਾਰੇ ॥

4
Gurmukhi · Sri Guru Granth Sahib Ji (Gurmukhi)

ਆਪੇ ਮੇਲਿ ਲਏ ਤਾ ਬਖਸੇ; ਸਚੀ ਭਗਤਿ ਸਵਾਰੇ ॥੭॥

5
Gurmukhi · Sri Guru Granth Sahib Ji (Gurmukhi)

ਸਭੋ ਸਚੁ ਸਚੁ ਸਚੁ ਵਰਤੈ; ਗੁਰਮੁਖਿ ਕੋਈ ਜਾਣੈ ॥

6
Gurmukhi · Sri Guru Granth Sahib Ji (Gurmukhi)

ਜੰਮਣ ਮਰਣਾ ਹੁਕਮੋ ਵਰਤੈ; ਗੁਰਮੁਖਿ ਆਪੁ ਪਛਾਣੈ ॥

7
Gurmukhi · Sri Guru Granth Sahib Ji (Gurmukhi)

ਨਾਮੁ ਧਿਆਏ. ਤਾ ਸਤਿਗੁਰੁ ਭਾਏ; ਜੋ ਇਛੈ. ਸੋ ਫਲੁ ਪਾਏ ॥

8
Gurmukhi · Sri Guru Granth Sahib Ji (Gurmukhi)

ਨਾਨਕ. ਤਿਸ ਦਾ ਸਭੁ ਕਿਛੁ ਹੋਵੈ; ਜਿ ਵਿਚਹੁ ਆਪੁ ਗਵਾਏ ॥੮॥੧॥

9
Gurmukhi · Sri Guru Granth Sahib Ji (Gurmukhi)

ਸੂਹੀ ਮਹਲਾ ੩ ॥

ਕਾਇਆ ਕਾਮਣਿ. ਅਤਿ ਸੁਆਲੑਿਉ; ਪਿਰੁ ਵਸੈ ਜਿਸੁ ਨਾਲੇ ॥

10
Gurmukhi · Sri Guru Granth Sahib Ji (Gurmukhi)

ਪਿਰ ਸਚੇ ਤੇ ਸਦਾ ਸੁਹਾਗਣਿ; ਗੁਰ ਕਾ ਸਬਦੁ ਸਮੑਾਲੇ ॥

11
Gurmukhi · Sri Guru Granth Sahib Ji (Gurmukhi)

ਹਰਿ ਕੀ ਭਗਤਿ. ਸਦਾ ਰੰਗਿ ਰਾਤਾ; ਹਉਮੈ ਵਿਚਹੁ ਜਾਲੇ ॥੧॥

12
Gurmukhi · Sri Guru Granth Sahib Ji (Gurmukhi)

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥

13
Gurmukhi · Sri Guru Granth Sahib Ji (Gurmukhi)

ਪੂਰੇ ਗੁਰ ਤੇ ਉਪਜੀ; ਸਾਚਿ ਸਮਾਣੀ ॥੧॥ ਰਹਾਉ ॥

14
Gurmukhi · Sri Guru Granth Sahib Ji (Gurmukhi)

ਕਾਇਆ ਅੰਦਰਿ ਸਭੁ ਕਿਛੁ ਵਸੈ; ਖੰਡ ਮੰਡਲ ਪਾਤਾਲਾ ॥

15
Gurmukhi · Sri Guru Granth Sahib Ji (Gurmukhi)

ਕਾਇਆ ਅੰਦਰਿ ਜਗਜੀਵਨ ਦਾਤਾ ਵਸੈ; ਸਭਨਾ ਕਰੇ ਪ੍ਰਤਿਪਾਲਾ ॥

16
Gurmukhi · Sri Guru Granth Sahib Ji (Gurmukhi)

ਕਾਇਆ ਕਾਮਣਿ ਸਦਾ ਸੁਹੇਲੀ; ਗੁਰਮੁਖਿ ਨਾਮੁ ਸਮੑਾਲਾ ॥੨॥

17
Gurmukhi · Sri Guru Granth Sahib Ji (Gurmukhi)

ਕਾਇਆ ਅੰਦਰਿ ਆਪੇ ਵਸੈ; ਅਲਖੁ. ਨ ਲਖਿਆ ਜਾਈ ॥

18
Gurmukhi · Sri Guru Granth Sahib Ji (Gurmukhi)

ਮਨਮੁਖੁ ਮੁਗਧੁ. ਬੂਝੈ ਨਾਹੀ; ਬਾਹਰਿ ਭਾਲਣਿ ਜਾਈ ॥

19
Gurmukhi · Sri Guru Granth Sahib Ji (Gurmukhi)

ਸਤਿਗੁਰੁ ਸੇਵੇ ਸਦਾ ਸੁਖੁ ਪਾਏ; ਸਤਿਗੁਰਿ. ਅਲਖੁ ਦਿਤਾ ਲਖਾਈ ॥੩॥

20
Gurmukhi · Sri Guru Granth Sahib Ji (Gurmukhi)

ਕਾਇਆ ਅੰਦਰਿ ਰਤਨ ਪਦਾਰਥ; ਭਗਤਿ ਭਰੇ ਭੰਡਾਰਾ ॥

21
Gurmukhi · Sri Guru Granth Sahib Ji (Gurmukhi)

ਇਸੁ ਕਾਇਆ ਅੰਦਰਿ. ਨਉਖੰਡ ਪ੍ਰਿਥਮੀ; ਹਾਟ ਪਟਣ ਬਾਜਾਰਾ ॥

22
Gurmukhi · Sri Guru Granth Sahib Ji (Gurmukhi)

ਇਸੁ ਕਾਇਆ ਅੰਦਰਿ. ਨਾਮੁ ਨਉ ਨਿਧਿ; ਪਾਈਐ. ਗੁਰ ਕੈ ਸਬਦਿ ਵੀਚਾਰਾ ॥੪॥

23
Gurmukhi · Sri Guru Granth Sahib Ji (Gurmukhi)

ਕਾਇਆ ਅੰਦਰਿ ਤੋਲਿ ਤੁਲਾਵੈ; ਆਪੇ ਤੋਲਣਹਾਰਾ ॥

24
Gurmukhi · Sri Guru Granth Sahib Ji (Gurmukhi)

ਇਹੁ ਮਨੁ ਰਤਨੁ ਜਵਾਹਰ ਮਾਣਕੁ; ਤਿਸ ਕਾ ਮੋਲੁ ਅਫਾਰਾ ॥

25
Gurmukhi · Sri Guru Granth Sahib Ji (Gurmukhi)

ਮੋਲਿ ਕਿਤ ਹੀ, ਨਾਮੁ ਪਾਈਐ ਨਾਹੀ; ਨਾਮੁ ਪਾਈਐ. ਗੁਰ ਬੀਚਾਰਾ ॥੫॥

26
Gurmukhi · Sri Guru Granth Sahib Ji (Gurmukhi)

ਗੁਰਮੁਖਿ ਹੋਵੈ. ਸੁ ਕਾਇਆ ਖੋਜੈ; ਹੋਰ ਸਭ ਭਰਮਿ ਭੁਲਾਈ ॥

27
Gurmukhi · Sri Guru Granth Sahib Ji (Gurmukhi)

ਜਿਸ ਨੋ ਦੇਇ ਸੋਈ ਜਨੁ ਪਾਵੈ; ਹੋਰ ਕਿਆ ਕੋ ਕਰੇ ਚਤੁਰਾਈ ॥

28
Gurmukhi · Sri Guru Granth Sahib Ji (Gurmukhi)

ਕਾਇਆ ਅੰਦਰਿ ਭਉ ਭਾਉ ਵਸੈ; ਗੁਰ ਪਰਸਾਦੀ ਪਾਈ ॥੬॥

29
Gurmukhi · Sri Guru Granth Sahib Ji (Gurmukhi)

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ; ਸਭ ਓਪਤਿ ਜਿਤੁ ਸੰਸਾਰਾ ॥

30
Gurmukhi · Sri Guru Granth Sahib Ji (Gurmukhi)

ਸਚੈ ਆਪਣਾ ਖੇਲੁ ਰਚਾਇਆ; ਆਵਾ ਗਉਣੁ ਪਾਸਾਰਾ ॥

31
Gurmukhi · Sri Guru Granth Sahib Ji (Gurmukhi)

ਪੂਰੈ ਸਤਿਗੁਰਿ ਆਪਿ ਦਿਖਾਇਆ; ਸਚਿ ਨਾਮਿ ਨਿਸਤਾਰਾ ॥੭॥

32
Gurmukhi · Sri Guru Granth Sahib Ji (Gurmukhi)

ਸਾ ਕਾਇਆ ਜੋ ਸਤਿਗੁਰੁ ਸੇਵੈ; ਸਚੈ ਆਪਿ ਸਵਾਰੀ ॥

33
Gurmukhi · Sri Guru Granth Sahib Ji (Gurmukhi)

ਵਿਣੁ ਨਾਵੈ. ਦਰਿ ਢੋਈ ਨਾਹੀ; ਤਾ ਜਮੁ ਕਰੇ ਖੁਆਰੀ ॥

34
Gurmukhi · Sri Guru Granth Sahib Ji (Gurmukhi)

ਨਾਨਕ. ਸਚੁ ਵਡਿਆਈ ਪਾਏ; ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥

1
Ang 754Gurmukhi
2
Ang 7540%

Sri Guru Granth Sahib

Find your chapter.

1430 chapters

Make yourself comfortable.

PAGE COLOUR

TEXT SIZE

100%

Your preferences stay with you on this device.

ORIGINALS & TRANSLATIONS

Choose your edition.

Select one edition for quiet reading, or several to compare the words.

Gurmukhi text of Sri Guru Granth Sahib Ji from the Shabad OS Database (release v5.0.0-next.0), digitised from Shabadaarth (SGPC, Sri Amritsar, 2009-2012). Identified by Shabad OS as public domain (Public Domain Mark 1.0). · Source ↗

↑
Explore the atlas
↑ ↓ to explore   ·   Enter to open   ·   Esc to close