ਬਨਿ ਤਿਨਿ; ਪਰਬਤਿ ਹੈ ਪਾਰਬ੍ਰਹਮੁ ॥
Sri Guru Granth Sahib
Ang 294
ਜੈਸੀ ਆਗਿਆ; ਤੈਸਾ ਕਰਮੁ ॥
ਪਉਣ ਪਾਣੀ; ਬੈਸੰਤਰ ਮਾਹਿ ॥
ਚਾਰਿ ਕੁੰਟ; ਦਹ ਦਿਸੇ ਸਮਾਹਿ ॥
ਤਿਸ ਤੇ ਭਿੰਨ; ਨਹੀ ਕੋ ਠਾਉ ॥
ਗੁਰ ਪ੍ਰਸਾਦਿ; ਨਾਨਕ. ਸੁਖੁ ਪਾਉ ॥੨॥
ਬੇਦ ਪੁਰਾਨ; ਸਿੰਮ੍ਰਿਤਿ ਮਹਿ ਦੇਖੁ ॥
ਸਸੀਅਰ ਸੂਰ; ਨਖੵਤ੍ਰ ਮਹਿ ਏਕੁ ॥
ਬਾਣੀ ਪ੍ਰਭ ਕੀ; ਸਭੁ ਕੋ ਬੋਲੈ ॥
ਆਪਿ ਅਡੋਲੁ; ਨ ਕਬਹੂ ਡੋਲੈ ॥
ਸਰਬ ਕਲਾ ਕਰਿ; ਖੇਲੈ ਖੇਲ ॥
ਮੋਲਿ. ਨ ਪਾਈਐ; ਗੁਣਹ ਅਮੋਲ ॥
ਸਰਬ ਜੋਤਿ ਮਹਿ; ਜਾ ਕੀ ਜੋਤਿ ॥
ਧਾਰਿ ਰਹਿਓ ਸੁਆਮੀ; ਓਤਿ ਪੋਤਿ ॥
ਗੁਰ ਪਰਸਾਦਿ; ਭਰਮ ਕਾ ਨਾਸੁ ॥
ਨਾਨਕ. ਤਿਨ ਮਹਿ; ਏਹੁ ਬਿਸਾਸੁ ॥੩॥
ਸੰਤ ਜਨਾ ਕਾ; ਪੇਖਨੁ ਸਭੁ ਬ੍ਰਹਮ ॥
ਸੰਤ ਜਨਾ ਕੈ; ਹਿਰਦੈ ਸਭਿ ਧਰਮ ॥
ਸੰਤ ਜਨਾ; ਸੁਨਹਿ ਸੁਭ ਬਚਨ ॥
ਸਰਬ ਬਿਆਪੀ ਰਾਮ ਸੰਗਿ ਰਚਨ ॥
ਜਿਨਿ ਜਾਤਾ; ਤਿਸ ਕੀ ਇਹ ਰਹਤ ॥
ਸਤਿ ਬਚਨ; ਸਾਧੂ ਸਭਿ ਕਹਤ ॥
ਜੋ ਜੋ ਹੋਇ; ਸੋਈ ਸੁਖੁ ਮਾਨੈ ॥
ਕਰਨ ਕਰਾਵਨਹਾਰੁ; ਪ੍ਰਭੁ ਜਾਨੈ ॥
ਅੰਤਰਿ ਬਸੇ; ਬਾਹਰਿ ਭੀ ਓਹੀ ॥
ਨਾਨਕ. ਦਰਸਨੁ ਦੇਖਿ; ਸਭ ਮੋਹੀ ॥੪॥
ਆਪਿ ਸਤਿ; ਕੀਆ ਸਭੁ ਸਤਿ ॥
ਤਿਸੁ ਪ੍ਰਭ ਤੇ; ਸਗਲੀ ਉਤਪਤਿ ॥
ਤਿਸੁ ਭਾਵੈ; ਤਾ ਕਰੇ ਬਿਸਥਾਰੁ ॥
ਤਿਸੁ ਭਾਵੈ; ਤਾ ਏਕੰਕਾਰੁ ॥
ਅਨਿਕ ਕਲਾ; ਲਖੀ ਨਹ ਜਾਇ ॥
ਜਿਸੁ ਭਾਵੈ; ਤਿਸੁ ਲਏ ਮਿਲਾਇ ॥
ਕਵਨ ਨਿਕਟਿ; ਕਵਨ ਕਹੀਐ ਦੂਰਿ ॥
ਆਪੇ ਆਪਿ; ਆਪ ਭਰਪੂਰਿ ॥
ਅੰਤਰਗਤਿ; ਜਿਸੁ ਆਪਿ ਜਨਾਏ ॥
ਨਾਨਕ. ਤਿਸੁ ਜਨ; ਆਪਿ ਬੁਝਾਏ ॥੫॥
ਸਰਬ ਭੂਤ; ਆਪਿ ਵਰਤਾਰਾ ॥
ਸਰਬ ਨੈਨ; ਆਪਿ ਪੇਖਨਹਾਰਾ ॥
ਸਗਲ ਸਮਗ੍ਰੀ; ਜਾ ਕਾ ਤਨਾ ॥
ਆਪਨ ਜਸੁ; ਆਪ ਹੀ ਸੁਨਾ ॥
ਆਵਨ ਜਾਨੁ; ਇਕੁ ਖੇਲੁ ਬਨਾਇਆ ॥
ਆਗਿਆਕਾਰੀ; ਕੀਨੀ ਮਾਇਆ ॥
ਸਭ ਕੈ ਮਧਿ; ਅਲਿਪਤੋ ਰਹੈ ॥
ਜੋ ਕਿਛੁ ਕਹਣਾ; ਸੁ ਆਪੇ ਕਹੈ ॥
ਆਗਿਆ ਆਵੈ; ਆਗਿਆ ਜਾਇ ॥
ਨਾਨਕ. ਜਾ ਭਾਵੈ; ਤਾ ਲਏ ਸਮਾਇ ॥੬॥
ਇਸ ਤੇ ਹੋਇ; ਸੁ. ਨਾਹੀ ਬੁਰਾ ॥
ਓਰੈ ਕਹਹੁ; ਕਿਨੈ ਕਛੁ ਕਰਾ ॥
ਆਪਿ ਭਲਾ; ਕਰਤੂਤਿ ਅਤਿ ਨੀਕੀ ॥
ਆਪੇ ਜਾਨੈ; ਅਪਨੇ ਜੀ ਕੀ ॥
ਆਪਿ ਸਾਚੁ; ਧਾਰੀ ਸਭ ਸਾਚੁ ॥
ਓਤਿ ਪੋਤਿ; ਆਪਨ ਸੰਗਿ ਰਾਚੁ ॥
ਤਾ ਕੀ ਗਤਿ ਮਿਤਿ; ਕਹੀ ਨ ਜਾਇ ॥
ਦੂਸਰ ਹੋਇ; ਤ ਸੋਝੀ ਪਾਇ ॥
ਤਿਸ ਕਾ ਕੀਆ; ਸਭੁ ਪਰਵਾਨੁ ॥
ਗੁਰ ਪ੍ਰਸਾਦਿ; ਨਾਨਕ ਇਹੁ ਜਾਨੁ ॥੭॥
ਜੋ ਜਾਨੈ; ਤਿਸੁ ਸਦਾ ਸੁਖੁ ਹੋਇ ॥
ਆਪਿ ਮਿਲਾਇ ਲਏ; ਪ੍ਰਭੁ ਸੋਇ ॥
ਓਹੁ ਧਨਵੰਤੁ; ਕੁਲਵੰਤੁ ਪਤਿਵੰਤੁ ॥
ਜੀਵਨ ਮੁਕਤਿ; ਜਿਸੁ ਰਿਦੈ ਭਗਵੰਤੁ ॥
ਧੰਨੁ ਧੰਨੁ; ਧੰਨੁ ਜਨੁ ਆਇਆ ॥