ਮਲਾਰ ਮਃ ੫ ॥
ਪ੍ਰਭ ਕੋ ਭਗਤਿ ਬਛਲੁ ਬਿਰਦਾਇਓ ॥
Sri Guru Granth Sahib
ਮਲਾਰ ਮਃ ੫ ॥
ਮਲਾਰ ਮਃ ੫ ॥
ਪ੍ਰਭ ਕੋ ਭਗਤਿ ਬਛਲੁ ਬਿਰਦਾਇਓ ॥
ਨਿੰਦਕ ਮਾਰਿ. ਚਰਨ ਤਲ ਦੀਨੇ; ਅਪੁਨੋ ਜਸੁ ਵਰਤਾਇਓ ॥੧॥ ਰਹਾਉ ॥
ਜੈ ਜੈ ਕਾਰੁ ਕੀਨੋ ਸਭ ਜਗ ਮਹਿ; ਦਇਆ ਜੀਅਨ ਮਹਿ ਪਾਇਓ ॥
ਕੰਠਿ ਲਾਇ ਅਪੁਨੋ ਦਾਸੁ ਰਾਖਿਓ; ਤਾਤੀ ਵਾਉ. ਨ ਲਾਇਓ ॥੧॥
ਅੰਗੀਕਾਰੁ ਕੀਓ ਮੇਰੇ ਸੁਆਮੀ; ਭ੍ਰਮੁ ਭਉ ਮੇਟਿ ਸੁਖਾਇਓ ॥
ਮਹਾ ਅਨੰਦ ਕਰਹੁ. ਦਾਸ ਹਰਿ ਕੇ; ਨਾਨਕ. ਬਿਸ੍ਵਾਸੁ ਮਨਿ ਆਇਓ ॥੨॥੧੪॥੧੮॥
ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੨ ॥
ੴ ਸਤਿਗੁਰ ਪ੍ਰਸਾਦਿ ॥
ਗੁਰਮੁਖਿ ਦੀਸੈ; ਬ੍ਰਹਮ ਪਸਾਰੁ ॥
ਗੁਰਮੁਖਿ; ਤ੍ਰੈ ਗੁਣੀਆਂ ਬਿਸਥਾਰੁ ॥
ਗੁਰਮੁਖਿ; ਨਾਦ ਬੇਦ ਬੀਚਾਰੁ ॥
ਬਿਨੁ ਗੁਰ ਪੂਰੇ; ਘੋਰ ਅੰਧਾਰੁ ॥੧॥
ਮੇਰੇ ਮਨ. ਗੁਰੁ ਗੁਰੁ ਕਰਤ; ਸਦਾ ਸੁਖੁ ਪਾਈਐ ॥
ਗੁਰ ਉਪਦੇਸਿ. ਹਰਿ ਹਿਰਦੈ ਵਸਿਓ; ਸਾਸਿ ਗਿਰਾਸਿ ਅਪਣਾ ਖਸਮੁ ਧਿਆਈਐ ॥੧॥ ਰਹਾਉ ॥
ਗੁਰ ਕੇ ਚਰਣ ਵਿਟਹੁ; ਬਲਿ ਜਾਉ ॥
ਗੁਰ ਕੇ ਗੁਣ; ਅਨਦਿਨੁ ਨਿਤ ਗਾਉ ॥
ਗੁਰ ਕੀ ਧੂੜਿ; ਕਰਉ ਇਸਨਾਨੁ ॥
ਸਾਚੀ ਦਰਗਹ; ਪਾਈਐ ਮਾਨੁ ॥੨॥
ਗੁਰੁ ਬੋਹਿਥੁ; ਭਵਜਲ ਤਾਰਣਹਾਰੁ ॥
ਗੁਰਿ ਭੇਟਿਐ; ਨ ਹੋਇ ਜੋਨਿ ਅਉਤਾਰੁ ॥
ਗੁਰ ਕੀ ਸੇਵਾ; ਸੋ ਜਨੁ ਪਾਏ ॥
ਜਾ ਕਉ; ਕਰਮਿ ਲਿਖਿਆ ਧੁਰਿ ਆਏ ॥੩॥
ਗੁਰੁ ਮੇਰੀ ਜੀਵਨਿ; ਗੁਰੁ ਆਧਾਰੁ ॥
ਗੁਰੁ ਮੇਰੀ ਵਰਤਣਿ; ਗੁਰੁ ਪਰਵਾਰੁ ॥
ਗੁਰੁ ਮੇਰਾ ਖਸਮੁ; ਸਤਿਗੁਰ ਸਰਣਾਈ ॥
ਨਾਨਕ ਗੁਰੁ ਪਾਰਬ੍ਰਹਮੁ; ਜਾ ਕੀ ਕੀਮ. ਨ ਪਾਈ ॥੪॥੧॥੧੯॥
ਮਲਾਰ ਮਹਲਾ ੫ ॥
ਗੁਰ ਕੇ ਚਰਨ; ਹਿਰਦੈ ਵਸਾਏ ॥
ਕਰਿ ਕਿਰਪਾ ਪ੍ਰਭਿ; ਆਪਿ ਮਿਲਾਏ ॥
ਅਪਨੇ ਸੇਵਕ ਕਉ; ਲਏ ਪ੍ਰਭੁ ਲਾਇ ॥
ਤਾ ਕੀ ਕੀਮਤਿ; ਕਹੀ. ਨ ਜਾਇ ॥੧॥
ਕਰਿ ਕਿਰਪਾ; ਪੂਰਨ ਸੁਖਦਾਤੇ ॥
ਤੁਮੑਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ; ਆਠ ਪਹਰ ਤੇਰੈ ਰੰਗਿ ਰਾਤੇ ॥੧॥ ਰਹਾਉ ॥
ਗਾਵਣੁ ਸੁਨਣੁ; ਸਭੁ ਤੇਰਾ ਭਾਣਾ ॥
ਹੁਕਮੁ ਬੂਝੈ; ਸੋ ਸਾਚਿ ਸਮਾਣਾ ॥
ਜਪਿ ਜਪਿ ਜੀਵਹਿ; ਤੇਰਾ ਨਾਂਉ ॥
ਤੁਝ ਬਿਨੁ ਦੂਜਾ; ਨਾਹੀ ਥਾਉ ॥੨॥
ਦੁਖ ਸੁਖ; ਕਰਤੇ ਹੁਕਮੁ ਰਜਾਇ ॥
ਭਾਣੈ ਬਖਸ; ਭਾਣੈ ਦੇਇ ਸਜਾਇ ॥
ਦੁਹਾਂ ਸਿਰਿਆਂ ਕਾ; ਕਰਤਾ ਆਪਿ ॥
ਕੁਰਬਾਣੁ ਜਾਂਈ; ਤੇਰੇ ਪਰਤਾਪ ॥੩॥
ਤੇਰੀ ਕੀਮਤਿ; ਤੂਹੈ ਜਾਣਹਿ ॥
ਤੂ ਆਪੇ ਬੂਝਹਿ; ਸੁਣਿ ਆਪਿ ਵਖਾਣਹਿ ॥
ਸੇਈ ਭਗਤ; ਜੋ ਤੁਧੁ ਭਾਣੇ ॥