ਚਰਨ ਕਮਲ ਸੰਗਿ. ਪ੍ਰੀਤਿ ਮਨਿ ਲਾਗੀ; ਸੁਰਿ ਜਨ ਮਿਲੇ ਪਿਆਰੇ ॥
Sri Guru Granth Sahib
Ang 715
ਨਾਨਕ ਅਨਦ ਕਰੇ ਹਰਿ ਜਪਿ ਜਪਿ; ਸਗਲੇ ਰੋਗ ਨਿਵਾਰੇ ॥੨॥੧੦॥੧੫॥
ਟੋਡੀ ਮਹਲਾ ੫ ਘਰੁ ੩ ਚਉਪਦੇ ॥
ੴ ਸਤਿਗੁਰ ਪ੍ਰਸਾਦਿ ॥
ਹਾਂ ਹਾਂ ਲਪਟਿਓ ਰੇ ਮੂੜੑੇ; ਕਛੂ ਨ ਥੋਰੀ ॥
ਤੇਰੋ ਨਹੀ; ਸੁ ਜਾਨੀ ਮੋਰੀ ॥ ਰਹਾਉ ॥
ਆਪਨ ਰਾਮੁ; ਨ ਚੀਨੋ ਖਿਨੂਆ ॥
ਜੋ ਪਰਾਈ; ਸੁ ਅਪਨੀ ਮਨੂਆ ॥੧॥
ਨਾਮੁ ਸੰਗੀ; ਸੋ. ਮਨਿ, ਨ ਬਸਾਇਓ ॥
ਛੋਡਿ ਜਾਹਿ; ਵਾਹੂ ਚਿਤੁ ਲਾਇਓ ॥੨॥
ਸੋ ਸੰਚਿਓ; ਜਿਤੁ ਭੂਖ ਤਿਸਾਇਓ ॥
ਅੰਮ੍ਰਿਤ ਨਾਮੁ ਤੋਸਾ; ਨਹੀ ਪਾਇਓ ॥੩॥
ਕਾਮ ਕ੍ਰੋਧਿ; ਮੋਹ ਕੂਪਿ ਪਰਿਆ ॥
ਗੁਰ ਪ੍ਰਸਾਦਿ; ਨਾਨਕ ਕੋ ਤਰਿਆ ॥੪॥੧॥੧੬॥
ਟੋਡੀ ਮਹਲਾ ੫ ॥
ਹਮਾਰੈ ਏਕੈ ਹਰੀ ਹਰੀ ॥
ਆਨ ਅਵਰ ਸਿਞਾਣਿ ਨ. ਕਰੀ ॥ ਰਹਾਉ ॥
ਵਡੈ ਭਾਗਿ; ਗੁਰੁ ਅਪੁਨਾ ਪਾਇਓ ॥
ਗੁਰਿ ਮੋ ਕਉ; ਹਰਿ ਨਾਮੁ ਦ੍ਰਿੜਾਇਓ ॥੧॥
ਹਰਿ ਹਰਿ; ਜਾਪ ਤਾਪ ਬ੍ਰਤ ਨੇਮਾ ॥
ਹਰਿ ਹਰਿ ਧਿਆਇ; ਕੁਸਲ ਸਭਿ ਖੇਮਾ ॥੨॥
ਆਚਾਰ ਬਿਉਹਾਰ ਜਾਤਿ; ਹਰਿ ਗੁਨੀਆ ॥
ਮਹਾ ਅਨੰਦ; ਕੀਰਤਨ ਹਰਿ ਸੁਨੀਆ ॥੩॥
ਕਹੁ ਨਾਨਕ; ਜਿਨਿ ਠਾਕੁਰੁ ਪਾਇਆ ॥
ਸਭੁ ਕਿਛੁ; ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥
ਟੋਡੀ ਮਹਲਾ ੫ ਘਰੁ ੪ ਦੁਪਦੇ ॥
ੴ ਸਤਿਗੁਰ ਪ੍ਰਸਾਦਿ ॥
ਰੂੜੋ ਮਨੁ. ਹਰਿ ਰੰਗੋ ਲੋੜੈ ॥
ਗਾਲੀ; ਹਰਿ ਨੀਹੁ. ਨ ਹੋਇ ॥ ਰਹਾਉ ॥
ਹਉ ਢੂਢੇਦੀ. ਦਰਸਨ ਕਾਰਣਿ; ਬੀਥੀ ਬੀਥੀ ਪੇਖਾ ॥
ਗੁਰ ਮਿਲਿ; ਭਰਮੁ ਗਵਾਇਆ ਹੇ ॥੧॥
ਇਹ ਬੁਧਿ ਪਾਈ ਮੈ. ਸਾਧੂ ਕੰਨਹੁ; ਲੇਖੁ ਲਿਖਿਓ ਧੁਰਿ ਮਾਥੈ ॥
ਇਹ ਬਿਧਿ ਨਾਨਕ; ਹਰਿ ਨੈਣ ਅਲੋਇ ॥੨॥੧॥੧੮॥
ਟੋਡੀ ਮਹਲਾ ੫ ॥
ਗਰਬਿ ਗਹਿਲੜੋ; ਮੂੜੜੋ ਹੀਓ ਰੇ ॥
ਹੀਓ; ਮਹਰਾਜ ਰੀ ਮਾਇਓ ॥
ਡੀਹਰ ਨਿਆਈ; ਮੋਹਿ ਫਾਕਿਓ ਰੇ ॥ ਰਹਾਉ ॥
ਘਣੋ ਘਣੋ ਘਣੋ ਸਦ ਲੋੜੈ; ਬਿਨੁ ਲਹਣੇ. ਕੈਠੈ ਪਾਇਓ ਰੇ ॥
ਮਹਰਾਜ ਰੋ ਗਾਥੁ, ਵਾਹੂ ਸਿਉ ਲੁਭੜਿਓ; ਨਿਹਭਾਗੜੋ, ਭਾਹਿ ਸੰਜੋਇਓ ਰੇ ॥੧॥
ਸੁਣਿ ਮਨ ਸੀਖ. ਸਾਧੂ ਜਨ ਸਗਲੋ; ਥਾਰੇ ਸਗਲੇ ਪ੍ਰਾਛਤ. ਮਿਟਿਓ ਰੇ ॥
ਜਾ ਕੋ ਲਹਣੋ. ਮਹਰਾਜ ਰੀ ਗਾਠੜੀਓ; ਜਨ ਨਾਨਕ. ਗਰਭਾਸਿ, ਨ ਪਉੜਿਓ ਰੇ ॥੨॥੨॥੧੯॥