ਅਭੈ ਪਦੁ ਦਾਨੁ. ਸਿਮਰਨੁ ਸੁਆਮੀ ਕੋ; ਪ੍ਰਭ ਨਾਨਕ. ਬੰਧਨ ਛੋਰਿ ॥੨॥੫॥੯॥
Sri Guru Granth Sahib
Ang 702
ਜੈਤਸਰੀ ਮਹਲਾ ੫ ॥
ਚਾਤ੍ਰਿਕ ਚਿਤਵਤ. ਬਰਸਤ ਮੇਂਹ ॥
ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ; ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥
ਅਨਿਕ ਸੂਖ ਚਕਵੀ. ਨਹੀ ਚਾਹਤ; ਅਨਦ ਪੂਰਨ ਪੇਖਿ ਦੇਂਹ ॥
ਆਨ ਉਪਾਵ. ਨ ਜੀਵਤ ਮੀਨਾ; ਬਿਨੁ ਜਲ. ਮਰਨਾ ਤੇਂਹ ॥੧॥
ਹਮ ਅਨਾਥ. ਨਾਥ ਹਰਿ ਸਰਣੀ; ਅਪੁਨੀ ਕ੍ਰਿਪਾ ਕਰੇਂਹ ॥
ਚਰਣ ਕਮਲ ਨਾਨਕੁ ਆਰਾਧੈ; ਤਿਸੁ ਬਿਨੁ ਆਨ. ਨ ਕੇਂਹ ॥੨॥੬॥੧੦॥
ਜੈਤਸਰੀ ਮਹਲਾ ੫ ॥
ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥
ਕਰਿ ਕਿਰਪਾ ਸਾਧੂ ਸੰਗਿ ਭੇਟੇ; ਪੂਰਨ ਪੁਰਖ ਸੁਜਾਨ ॥੧॥ ਰਹਾਉ ॥
ਪ੍ਰੇਮ ਠਗਉਰੀ ਜਿਨ ਕਉ ਪਾਈ; ਤਿਨ ਰਸੁ ਪੀਅਉ ਭਾਰੀ ॥
ਤਾ ਕੀ ਕੀਮਤਿ. ਕਹਣੁ ਨ ਜਾਈ; ਕੁਦਰਤਿ ਕਵਨ ਹਮੑਾਰੀ ॥੧॥
ਲਾਇ ਲਏ ਲੜਿ. ਦਾਸ ਜਨ ਅਪੁਨੇ; ਉਧਰੇ ਉਧਰਨਹਾਰੇ ॥
ਪ੍ਰਭੁ ਸਿਮਰਿ ਸਿਮਰਿ. ਸਿਮਰਿ ਸੁਖੁ ਪਾਇਓ; ਨਾਨਕ ਸਰਣਿ ਦੁਆਰੇ ॥੨॥੭॥੧੧॥
ਜੈਤਸਰੀ ਮਹਲਾ ੫ ॥
ਆਏ ਅਨਿਕ ਜਨਮ ਭ੍ਰਮਿ; ਸਰਣੀ ॥
ਉਧਰੁ ਦੇਹ. ਅੰਧ ਕੂਪ ਤੇ; ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥
ਗਿਆਨੁ ਧਿਆਨੁ ਕਿਛੁ ਕਰਮੁ, ਨ ਜਾਨਾ; ਨਾਹਿਨ ਨਿਰਮਲ ਕਰਣੀ ॥
ਸਾਧਸੰਗਤਿ ਕੈ ਅੰਚਲਿ ਲਾਵਹੁ; ਬਿਖਮ ਨਦੀ ਜਾਇ ਤਰਣੀ ॥੧॥
ਸੁਖ ਸੰਪਤਿ ਮਾਇਆ ਰਸ ਮੀਠੇ; ਇਹ. ਨਹੀ ਮਨ ਮਹਿ ਧਰਣੀ ॥
ਹਰਿ ਦਰਸਨ ਤ੍ਰਿਪਤਿ. ਨਾਨਕ ਦਾਸ ਪਾਵਤ; ਹਰਿ ਨਾਮ ਰੰਗ ਆਭਰਣੀ ॥੨॥੮॥੧੨॥
ਜੈਤਸਰੀ ਮਹਲਾ ੫ ॥
ਹਰਿ ਜਨ; ਸਿਮਰਹੁ ਹਿਰਦੈ ਰਾਮ ॥
ਹਰਿ ਜਨ ਕਉ ਅਪਦਾ. ਨਿਕਟਿ ਨ ਆਵੈ; ਪੂਰਨ ਦਾਸ ਕੇ ਕਾਮ ॥੧॥ ਰਹਾਉ ॥
ਕੋਟਿ ਬਿਘਨ ਬਿਨਸਹਿ. ਹਰਿ ਸੇਵਾ; ਨਿਹਚਲੁ ਗੋਵਿਦ ਧਾਮ ॥
ਭਗਵੰਤ ਭਗਤ ਕਉ. ਭਉ ਕਿਛੁ ਨਾਹੀ; ਆਦਰੁ ਦੇਵਤ ਜਾਮ ॥੧॥
ਤਜਿ ਗੋਪਾਲ. ਆਨ ਜੋ ਕਰਣੀ; ਸੋਈ ਸੋਈ ਬਿਨਸਤ ਖਾਮ ॥
ਚਰਨ ਕਮਲ ਹਿਰਦੈ ਗਹੁ ਨਾਨਕ; ਸੁਖ ਸਮੂਹ ਬਿਸਰਾਮ ॥੨॥੯॥੧੩॥
ਜੈਤਸਰੀ ਮਹਲਾ ੯ ॥
ੴ ਸਤਿਗੁਰ ਪ੍ਰਸਾਦਿ ॥
ਭੂਲਿਓ ਮਨੁ, ਮਾਇਆ ਉਰਝਾਇਓ ॥
ਜੋ ਜੋ ਕਰਮ ਕੀਓ ਲਾਲਚ ਲਗਿ; ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥
ਸਮਝ ਨ ਪਰੀ. ਬਿਖੈ ਰਸ ਰਚਿਓ; ਜਸੁ ਹਰਿ ਕੋ ਬਿਸਰਾਇਓ ॥
ਸੰਗਿ ਸੁਆਮੀ ਸੋ ਜਾਨਿਓ ਨਾਹਿਨ; ਬਨੁ ਖੋਜਨ ਕਉ ਧਾਇਓ ॥੧॥