ਸੂਹੀ ਮਹਲਾ ੫ ॥
ਦਰਸਨ ਕਉ; ਲੋਚੈ ਸਭੁ ਕੋਈ ॥
Sri Guru Granth Sahib
ਸੂਹੀ ਮਹਲਾ ੫ ॥
ਸੂਹੀ ਮਹਲਾ ੫ ॥
ਦਰਸਨ ਕਉ; ਲੋਚੈ ਸਭੁ ਕੋਈ ॥
ਪੂਰੈ ਭਾਗਿ; ਪਰਾਪਤਿ ਹੋਈ ॥ ਰਹਾਉ ॥
ਸਿਆਮ ਸੁੰਦਰ ਤਜਿ; ਨੀਦ. ਕਿਉ ਆਈ ॥
ਮਹਾ ਮੋਹਨੀ; ਦੂਤਾ ਲਾਈ ॥੧॥
ਪ੍ਰੇਮ ਬਿਛੋਹਾ; ਕਰਤ ਕਸਾਈ ॥
ਨਿਰਦੈ ਜੰਤੁ; ਤਿਸੁ ਦਇਆ. ਨ ਪਾਈ ॥੨॥
ਅਨਿਕ ਜਨਮ ਬੀਤੀਅਨ; ਭਰਮਾਈ ॥
ਘਰਿ ਵਾਸੁ. ਨ ਦੇਵੈ; ਦੁਤਰ ਮਾਈ ॥੩॥
ਦਿਨੁ ਰੈਨਿ; ਅਪਨਾ ਕੀਆ ਪਾਈ ॥
ਕਿਸੁ ਦੋਸੁ. ਨ ਦੀਜੈ; ਕਿਰਤੁ ਭਵਾਈ ॥੪॥
ਸੁਣਿ ਸਾਜਨ ਸੰਤ ਜਨ ਭਾਈ ॥
ਚਰਣ ਸਰਣ; ਨਾਨਕ ਗਤਿ ਪਾਈ ॥੫॥੩੪॥੪੦॥
ਰਾਗੁ ਸੂਹੀ ਮਹਲਾ ੫ ਘਰੁ ੪ ॥
ੴ ਸਤਿਗੁਰ ਪ੍ਰਸਾਦਿ ॥
ਭਲੀ ਸੁਹਾਵੀ ਛਾਪਰੀ; ਜਾ ਮਹਿ ਗੁਨ ਗਾਏ ॥
ਕਿਤ ਹੀ ਕਾਮਿ. ਨ ਧਉਲਹਰ; ਜਿਤੁ ਹਰਿ ਬਿਸਰਾਏ ॥੧॥ ਰਹਾਉ ॥
ਅਨਦੁ ਗਰੀਬੀ ਸਾਧਸੰਗਿ; ਜਿਤੁ ਪ੍ਰਭ ਚਿਤਿ ਆਏ ॥
ਜਲਿ ਜਾਉ ਏਹੁ ਬਡਪਨਾ; ਮਾਇਆ ਲਪਟਾਏ ॥੧॥
ਪੀਸਨੁ ਪੀਸਿ. ਓਢਿ ਕਾਮਰੀ; ਸੁਖੁ ਮਨੁ ਸੰਤੋਖਾਏ ॥
ਐਸੋ ਰਾਜੁ. ਨ ਕਿਤੈ ਕਾਜਿ; ਜਿਤੁ. ਨਹ ਤ੍ਰਿਪਤਾਏ ॥੨॥
ਨਗਨ ਫਿਰਤ ਰੰਗਿ ਏਕ ਕੈ; ਓਹੁ ਸੋਭਾ ਪਾਏ ॥
ਪਾਟ ਪਟੰਬਰ ਬਿਰਥਿਆ; ਜਿਹ ਰਚਿ ਲੋਭਾਏ ॥੩॥
ਸਭੁ ਕਿਛੁ ਤੁਮੑਰੈ ਹਾਥਿ ਪ੍ਰਭ; ਆਪਿ ਕਰੇ ਕਰਾਏ ॥
ਸਾਸਿ ਸਾਸਿ ਸਿਮਰਤ ਰਹਾ; ਨਾਨਕ. ਦਾਨੁ ਪਾਏ ॥੪॥੧॥੪੧॥
ਸੂਹੀ ਮਹਲਾ ੫ ॥
ਹਰਿ ਕਾ ਸੰਤੁ. ਪਰਾਨ ਧਨ; ਤਿਸ ਕਾ ਪਨਿਹਾਰਾ ॥
ਭਾਈ ਮੀਤ ਸੁਤ ਸਗਲ ਤੇ; ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥
ਕੇਸਾ ਕਾ ਕਰਿ ਬੀਜਨਾ; ਸੰਤ. ਚਉਰੁ ਢੁਲਾਵਉ ॥
ਸੀਸੁ ਨਿਹਾਰਉ. ਚਰਣ ਤਲਿ; ਧੂਰਿ ਮੁਖਿ ਲਾਵਉ ॥੧॥
ਮਿਸਟ ਬਚਨ ਬੇਨਤੀ ਕਰਉ; ਦੀਨ ਕੀ ਨਿਆਈ ॥
ਤਜਿ ਅਭਿਮਾਨੁ. ਸਰਣੀ ਪਰਉ; ਹਰਿ ਗੁਣ ਨਿਧਿ ਪਾਈ ॥੨॥
ਅਵਲੋਕਨ ਪੁਨਹ ਪੁਨਹ ਕਰਉ; ਜਨ ਕਾ ਦਰਸਾਰੁ ॥
ਅੰਮ੍ਰਿਤ ਬਚਨ ਮਨ ਮਹਿ ਸਿੰਚਉ; ਬੰਦਉ ਬਾਰ ਬਾਰ ॥੩॥
ਚਿਤਵਉ ਮਨਿ ਆਸਾ ਕਰਉ; ਜਨ ਕਾ ਸੰਗੁ ਮਾਗਉ ॥
ਨਾਨਕ ਕਉ. ਪ੍ਰਭ ਦਇਆ ਕਰਿ; ਦਾਸ ਚਰਣੀ ਲਾਗਉ ॥੪॥੨॥੪੨॥
ਸੂਹੀ ਮਹਲਾ ੫ ॥
ਜਿਨਿ ਮੋਹੇ ਬ੍ਰਹਮੰਡ ਖੰਡ; ਤਾਹੂ ਮਹਿ ਪਾਉ ॥
ਰਾਖਿ ਲੇਹੁ. ਇਹੁ ਬਿਖਈ ਜੀਉ; ਦੇਹੁ ਅਪੁਨਾ ਨਾਉ ॥੧॥ ਰਹਾਉ ॥
ਜਾ ਤੇ. ਨਾਹੀ ਕੋ ਸੁਖੀ; ਤਾ ਕੈ ਪਾਛੈ ਜਾਉ ॥
ਛੋਡਿ ਜਾਹਿ ਜੋ ਸਗਲ ਕਉ; ਫਿਰਿ ਫਿਰਿ ਲਪਟਾਉ ॥੧॥
ਕਰਹੁ ਕ੍ਰਿਪਾ ਕਰੁਣਾਪਤੇ; ਤੇਰੇ ਹਰਿ ਗੁਣ ਗਾਉ ॥
ਨਾਨਕ ਕੀ ਪ੍ਰਭ ਬੇਨਤੀ; ਸਾਧਸੰਗਿ ਸਮਾਉ ॥੨॥੩॥੪੩॥