ਧਨਾਸਰੀ ਮਹਲਾ ੫ ਛੰਤ ॥
ੴ ਸਤਿਗੁਰ ਪ੍ਰਸਾਦਿ ॥
Sri Guru Granth Sahib
ਧਨਾਸਰੀ ਮਹਲਾ ੫ ਛੰਤ ॥
ਧਨਾਸਰੀ ਮਹਲਾ ੫ ਛੰਤ ॥
ੴ ਸਤਿਗੁਰ ਪ੍ਰਸਾਦਿ ॥
ਸਤਿਗੁਰ ਦੀਨ ਦਇਆਲ; ਜਿਸੁ ਸੰਗਿ ਹਰਿ ਗਾਵੀਐ ਜੀਉ ॥
ਅੰਮ੍ਰਿਤੁ ਹਰਿ ਕਾ ਨਾਮੁ; ਸਾਧਸੰਗਿ ਰਾਵੀਐ ਜੀਉ ॥
ਭਜੁ ਸੰਗਿ ਸਾਧੂ. ਇਕੁ ਅਰਾਧੂ; ਜਨਮ ਮਰਨ ਦੁਖ ਨਾਸਏ ॥
ਧੁਰਿ ਕਰਮੁ ਲਿਖਿਆ. ਸਾਚੁ ਸਿਖਿਆ; ਕਟੀ ਜਮ ਕੀ ਫਾਸਏ ॥
ਭੈ ਭਰਮ ਨਾਠੇ ਛੁਟੀ ਗਾਠੇ; ਜਮ ਪੰਥਿ ਮੂਲਿ. ਨ ਆਵੀਐ ॥
ਬਿਨਵੰਤਿ ਨਾਨਕ. ਧਾਰਿ ਕਿਰਪਾ; ਸਦਾ ਹਰਿ ਗੁਣ ਗਾਵੀਐ ॥੧॥
ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥
ਤੂ ਦਾਤਾ ਦਾਤਾਰੁ; ਸਰਬ ਦੁਖ ਭੰਜਨੋ ਜੀਉ ॥
ਦੁਖ ਹਰਤ. ਕਰਤਾ ਸੁਖਹ ਸੁਆਮੀ; ਸਰਣਿ ਸਾਧੂ ਆਇਆ ॥
ਸੰਸਾਰੁ ਸਾਗਰੁ ਮਹਾ ਬਿਖੜਾ; ਪਲ ਏਕ ਮਾਹਿ ਤਰਾਇਆ ॥
ਪੂਰਿ ਰਹਿਆ ਸਰਬ ਥਾਈ; ਗੁਰ ਗਿਆਨੁ ਨੇਤ੍ਰੀ ਅੰਜਨੋ ॥
ਬਿਨਵੰਤਿ ਨਾਨਕ. ਸਦਾ ਸਿਮਰੀ; ਸਰਬ ਦੁਖ ਭੈ ਭੰਜਨੋ ॥੨॥
ਆਪਿ ਲੀਏ ਲੜਿ ਲਾਇ; ਕਿਰਪਾ ਧਾਰੀਆ ਜੀਉ ॥
ਮੋਹਿ ਨਿਰਗੁਣੁ ਨੀਚੁ ਅਨਾਥੁ; ਪ੍ਰਭ ਅਗਮ ਅਪਾਰੀਆ ਜੀਉ ॥
ਦਇਆਲ ਸਦਾ ਕ੍ਰਿਪਾਲ ਸੁਆਮੀ; ਨੀਚ ਥਾਪਣਹਾਰਿਆ ॥
ਜੀਅ ਜੰਤ ਸਭਿ ਵਸਿ ਤੇਰੈ; ਸਗਲ ਤੇਰੀ ਸਾਰਿਆ ॥
ਆਪਿ ਕਰਤਾ. ਆਪਿ ਭੁਗਤਾ; ਆਪਿ ਸਗਲ ਬੀਚਾਰੀਆ ॥
ਬਿਨਵੰਤ ਨਾਨਕ. ਗੁਣ ਗਾਇ ਜੀਵਾ; ਹਰਿ ਜਪੁ ਜਪਉ ਬਨਵਾਰੀਆ ॥੩॥
ਤੇਰਾ ਦਰਸੁ ਅਪਾਰੁ; ਨਾਮੁ ਅਮੋਲਈ ਜੀਉ ॥
ਨਿਤਿ ਜਪਹਿ ਤੇਰੇ ਦਾਸ; ਪੁਰਖ ਅਤੋਲਈ ਜੀਉ ॥
ਸੰਤ ਰਸਨ ਵੂਠਾ ਆਪਿ ਤੂਠਾ; ਹਰਿ ਰਸਹਿ ਸੇਈ ਮਾਤਿਆ ॥
ਗੁਰ ਚਰਨ ਲਾਗੇ ਮਹਾ ਭਾਗੇ; ਸਦਾ ਅਨਦਿਨੁ ਜਾਗਿਆ ॥
ਸਦ ਸਦਾ ਸਿੰਮ੍ਰਤਬੵ ਸੁਆਮੀ; ਸਾਸਿ ਸਾਸਿ ਗੁਣ ਬੋਲਈ ॥
ਬਿਨਵੰਤਿ ਨਾਨਕ. ਧੂਰਿ ਸਾਧੂ; ਨਾਮੁ ਪ੍ਰਭੂ ਅਮੋਲਈ ॥੪॥੧॥
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ॥
ੴ ਸਤਿਗੁਰ ਪ੍ਰਸਾਦਿ ॥
ਸਨਕ ਸਨੰਦ. ਮਹੇਸ ਸਮਾਨਾਂ ॥
ਸੇਖਨਾਗਿ; ਤੇਰੋ ਮਰਮੁ. ਨ ਜਾਨਾਂ ॥੧॥
ਸੰਤਸੰਗਤਿ; ਰਾਮੁ ਰਿਦੈ ਬਸਾਈ ॥੧॥ ਰਹਾਉ ॥
ਹਨੂਮਾਨ ਸਰਿ; ਗਰੁੜ ਸਮਾਨਾਂ ॥
ਸੁਰਪਤਿ ਨਰਪਤਿ; ਨਹੀ ਗੁਨ ਜਾਨਾਂ ॥੨॥
ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥
ਕਮਲਾਪਤਿ ਕਵਲਾ; ਨਹੀ ਜਾਨਾਂ ॥੩॥
ਕਹਿ ਕਬੀਰ; ਸੋ ਭਰਮੈ ਨਾਹੀ ॥
ਪਗ ਲਗਿ ਰਾਮ; ਰਹੈ ਸਰਨਾਂਹੀ ॥੪॥੧॥