ਖੋਜਤ ਖੋਜਤ ਇਹੈ ਬੀਚਾਰਿਓ; ਸਰਬ ਸੁਖਾ ਹਰਿ ਨਾਮਾ ॥
Sri Guru Granth Sahib
Ang 1206
ਕਹੁ ਨਾਨਕ. ਤਿਸੁ ਭਇਓ ਪਰਾਪਤਿ; ਜਾ ਕੈ ਲੇਖੁ ਮਥਾਮਾ ॥੪॥੧੧॥
ਸਾਰਗ ਮਹਲਾ ੫ ॥
ਅਨਦਿਨੁ; ਰਾਮ ਕੇ ਗੁਣ ਕਹੀਐ ॥
ਸਗਲ ਪਦਾਰਥ. ਸਰਬ ਸੂਖ ਸਿਧਿ; ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥
ਆਵਹੁ ਸੰਤ. ਪ੍ਰਾਨ ਸੁਖਦਾਤੇ; ਸਿਮਰਹ ਪ੍ਰਭੁ ਅਬਿਨਾਸੀ ॥
ਅਨਾਥਹ ਨਾਥੁ. ਦੀਨ ਦੁਖ ਭੰਜਨ; ਪੂਰਿ ਰਹਿਓ ਘਟ ਵਾਸੀ ॥੧॥
ਗਾਵਤ ਸੁਨਤ ਸੁਨਾਵਤ ਸਰਧਾ; ਹਰਿ ਰਸੁ ਪੀ ਵਡਭਾਗੇ ॥
ਕਲਿ ਕਲੇਸ ਮਿਟੇ ਸਭਿ ਤਨ ਤੇ; ਰਾਮ ਨਾਮ ਲਿਵ ਜਾਗੇ ॥੨॥
ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ; ਹਰਿ ਸਿਮਰਨਿ. ਬੰਧਨ ਤੂਟੇ ॥
ਮੋਹ ਮਗਨ ਅਹੰ ਅੰਧ ਮਮਤਾ; ਗੁਰ ਕਿਰਪਾ ਤੇ ਛੂਟੇ ॥੩॥
ਤੂ ਸਮਰਥੁ ਪਾਰਬ੍ਰਹਮ ਸੁਆਮੀ; ਕਰਿ ਕਿਰਪਾ ਜਨੁ ਤੇਰਾ ॥
ਪੂਰਿ ਰਹਿਓ ਸਰਬ ਮਹਿ ਠਾਕੁਰੁ; ਨਾਨਕ ਸੋ ਪ੍ਰਭੁ ਨੇਰਾ ॥੪॥੧੨॥
ਸਾਰਗ ਮਹਲਾ ੫ ॥
ਬਲਿਹਾਰੀ ਗੁਰਦੇਵ ਚਰਨ ॥
ਜਾ ਕੈ ਸੰਗਿ. ਪਾਰਬ੍ਰਹਮੁ ਧਿਆਈਐ; ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥
ਦੂਖ ਰੋਗ ਭੈ ਸਗਲ ਬਿਨਾਸੇ; ਜੋ ਆਵੈ ਹਰਿ ਸੰਤ ਸਰਨ ॥
ਆਪਿ ਜਪੈ. ਅਵਰਹ ਨਾਮੁ ਜਪਾਵੈ; ਵਡ ਸਮਰਥ ਤਾਰਨ ਤਰਨ ॥੧॥
ਜਾ ਕੋ ਮੰਤ੍ਰੁ ਉਤਾਰੈ ਸਹਸਾ; ਊਣੇ ਕਉ. ਸੁਭਰ ਭਰਨ ॥
ਹਰਿ ਦਾਸਨ ਕੀ ਆਗਿਆ ਮਾਨਤ; ਤੇ. ਨਾਹੀ ਫੁਨਿ ਗਰਭ ਪਰਨ ॥੨॥
ਭਗਤਨ ਕੀ ਟਹਲ ਕਮਾਵਤ ਗਾਵਤ; ਦੁਖ ਕਾਟੇ ਤਾ ਕੇ ਜਨਮ ਮਰਨ ॥
ਜਾ ਕਉ ਭਇਓ ਕ੍ਰਿਪਾਲੁ ਬੀਠੁਲਾ; ਤਿਨਿ ਹਰਿ ਹਰਿ ਅਜਰ ਜਰਨ ॥੩॥
ਹਰਿ ਰਸਹਿ ਅਘਾਨੇ. ਸਹਜਿ ਸਮਾਨੇ; ਮੁਖ. ਤੇ ਨਾਹੀ ਜਾਤ ਬਰਨ ॥
ਗੁਰ ਪ੍ਰਸਾਦਿ ਨਾਨਕ ਸੰਤੋਖੇ; ਨਾਮੁ ਪ੍ਰਭੂ ਜਪਿ ਜਪਿ ਉਧਰਨ ॥੪॥੧੩॥
ਸਾਰਗ ਮਹਲਾ ੫ ॥
ਗਾਇਓ ਰੀ; ਮੈ ਗੁਣ ਨਿਧਿ ਮੰਗਲ ਗਾਇਓ ॥
ਭਲੇ ਸੰਜੋਗ ਭਲੇ ਦਿਨ ਅਉਸਰ; ਜਉ ਗੋਪਾਲੁ ਰੀਝਾਇਓ ॥੧॥ ਰਹਾਉ ॥
ਸੰਤਹ ਚਰਨ; ਮੋਰਲੋ ਮਾਥਾ ॥
ਹਮਰੇ ਮਸਤਕਿ; ਸੰਤ ਧਰੇ ਹਾਥਾ ॥੧॥
ਸਾਧਹ ਮੰਤ੍ਰੁ; ਮੋਰਲੋ ਮਨੂਆ ॥
ਤਾ ਤੇ. ਗਤੁ ਹੋਏ; ਤ੍ਰੈ ਗੁਨੀਆ ॥੨॥
ਭਗਤਹ ਦਰਸੁ ਦੇਖਿ; ਨੈਨ ਰੰਗਾ ॥
ਲੋਭ ਮੋਹ ਤੂਟੇ; ਭ੍ਰਮ ਸੰਗਾ ॥੩॥
ਕਹੁ ਨਾਨਕ. ਸੁਖ ਸਹਜ ਅਨੰਦਾ ॥
ਖੋਲੑਿ ਭੀਤਿ; ਮਿਲੇ ਪਰਮਾਨੰਦਾ ॥੪॥੧੪॥
ਸਾਰਗ ਮਹਲਾ ੫ ਘਰੁ ੨ ॥
ੴ ਸਤਿਗੁਰ ਪ੍ਰਸਾਦਿ ॥
ਕੈਸੇ ਕਹਉ ਮੋਹਿ; ਜੀਅ ਬੇਦਨਾਈ ॥
ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ; ਮਨੁ. ਨ ਰਹੈ, ਬਹੁ ਬਿਧਿ ਉਮਕਾਈ ॥੧॥ ਰਹਾਉ ॥