ਕਲਿਆਨ ਮਹਲਾ ੪ ॥
ਮੇਰੇ ਮਨ. ਜਪੁ ਜਪਿ ਜਗੰਨਾਥੇ ॥
Sri Guru Granth Sahib
ਕਲਿਆਨ ਮਹਲਾ ੪ ॥
ਕਲਿਆਨ ਮਹਲਾ ੪ ॥
ਮੇਰੇ ਮਨ. ਜਪੁ ਜਪਿ ਜਗੰਨਾਥੇ ॥
ਗੁਰ ਉਪਦੇਸਿ ਹਰਿ ਨਾਮੁ ਧਿਆਇਓ; ਸਭਿ ਕਿਲਬਿਖ ਦੁਖ ਲਾਥੇ ॥੧॥ ਰਹਾਉ ॥
ਰਸਨਾ ਏਕ, ਜਸੁ ਗਾਇ ਨ ਸਾਕੈ; ਬਹੁ ਕੀਜੈ, ਬਹੁ ਰਸੁਨਥੇ ॥
ਬਾਰ ਬਾਰ ਖਿਨੁ ਪਲ ਸਭਿ ਗਾਵਹਿ; ਗੁਨ ਕਹਿ. ਨ ਸਕਹਿ. ਪ੍ਰਭ ਤੁਮਨਥੇ ॥੧॥
ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ; ਹਮ ਲੋਚਹ ਪ੍ਰਭੁ ਦਿਖਨਥੇ ॥
ਤੁਮ ਬਡ ਦਾਤੇ ਜੀਅ ਜੀਅਨ ਕੇ; ਤੁਮ ਜਾਨਹੁ ਹਮ ਬਿਰਥੇ ॥੨॥
ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ; ਕਹੁ ਤਿਨ ਕਉ, ਕਿਆ ਦਿਨਥੇ ॥
ਸਭੁ ਤਨੁ ਮਨੁ ਅਰਪਉ. ਅਰਪਿ ਅਰਾਪਉ; ਕੋਈ ਮੇਲੈ ਪ੍ਰਭ ਮਿਲਥੇ ॥੩॥
ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ; ਹਮ ਤੁਛ ਕਰਿ ਕਰਿ ਬਰਨਥੇ ॥
ਹਮਰੀ ਮਤਿ ਵਸਗਤਿ ਪ੍ਰਭ ਤੁਮਰੈ; ਜਨ ਨਾਨਕ ਕੇ ਪ੍ਰਭ ਸਮਰਥੇ ॥੪॥੩॥
ਕਲਿਆਨ ਮਹਲਾ ੪ ॥
ਮੇਰੇ ਮਨ. ਜਪਿ ਹਰਿ ਗੁਨ; ਅਕਥ ਸੁਨਥਈ ॥
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ; ਜਨ ਪੀਛੈ ਲਗਿ. ਫਿਰਥਈ ॥੧॥ ਰਹਾਉ ॥
ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ; ਜਿਸੁ ਬਡਭਾਗ ਮਥਈ ॥
ਜਹ ਦਰਗਹਿ, ਪ੍ਰਭੁ ਲੇਖਾ ਮਾਗੈ; ਤਹ ਛੁਟੈ ਨਾਮੁ ਧਿਆਇਥਈ ॥੧॥
ਹਮਰੇ ਦੋਖ ਬਹੁ ਜਨਮ ਜਨਮ ਕੇ; ਦੁਖੁ ਹਉਮੈ ਮੈਲੁ, ਲਗਥਈ ॥
ਗੁਰਿ ਧਾਰਿ ਕ੍ਰਿਪਾ, ਹਰਿ ਜਲਿ ਨਾਵਾਏ; ਸਭ ਕਿਲਬਿਖ ਪਾਪ, ਗਥਈ ॥੨॥
ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ; ਜਨ ਹਰਿ ਹਰਿ ਨਾਮੁ ਭਜਥਈ ॥
ਜਹ ਅੰਤੀ ਅਉਸਰੁ ਆਇ ਬਨਤੁ ਹੈ; ਤਹ ਰਾਖੈ ਨਾਮੁ ਸਾਥਈ ॥੩॥
ਜਨ. ਤੇਰਾ ਜਸੁ ਗਾਵਹਿ ਹਰਿ ਹਰਿ ਪ੍ਰਭ; ਹਰਿ ਜਪਿਓ ਜਗੰਨਥਈ ॥
ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ; ਹਮ ਪਾਥਰ ਰਖੁ ਬੁਡਥਈ ॥੪॥੪॥
ਕਲਿਆਨ ਮਹਲਾ ੪ ॥
ਹਮਰੀ ਚਿਤਵਨੀ; ਹਰਿ ਪ੍ਰਭੁ ਜਾਨੈ ॥
ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ; ਪ੍ਰਭੁ ਤਾ ਕਾ ਕਹਿਆ ਇਕੁ ਤਿਲੁ. ਨਹੀ ਮਾਨੈ ॥੧॥ ਰਹਾਉ ॥
ਅਉਰ ਸਭ ਤਿਆਗਿ. ਸੇਵਾ ਕਰਿ ਅਚੁਤ; ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥
ਹਰਿ ਸੇਵਾ ਤੇ. ਕਾਲੁ ਜੋਹਿ, ਨ ਸਾਕੈ; ਚਰਨੀ ਆਇ ਪਵੈ ਹਰਿ ਜਾਨੈ ॥੧॥
ਜਾ ਕਉ ਰਾਖਿ ਲੇਇ, ਮੇਰਾ ਸੁਆਮੀ; ਤਾ ਕਉ ਸੁਮਤਿ ਦੇਇ, ਪੈ ਕਾਨੈ ॥
ਤਾ ਕਉ ਕੋਈ ਅਪਰਿ. ਨ ਸਾਕੈ; ਜਾ ਕੀ ਭਗਤਿ. ਮੇਰਾ ਪ੍ਰਭੁ ਮਾਨੈ ॥੨॥
ਹਰਿ ਕੇ ਚੋਜ ਵਿਡਾਨ ਦੇਖੁ ਜਨ; ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥
ਤਾ ਤੇ. ਜਨ ਕਉ ਅਨਦੁ ਭਇਆ ਹੈ; ਰਿਦ ਸੁਧ ਮਿਲੇ. ਖੋਟੇ ਪਛੁਤਾਨੈ ॥੩॥
ਤੁਮ ਹਰਿ ਦਾਤੇ ਸਮਰਥ ਸੁਆਮੀ; ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ ॥
ਜਨ ਨਾਨਕ ਕਉ. ਹਰਿ ਕ੍ਰਿਪਾ ਕਰਿ ਦੀਜੈ; ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥੪॥੫॥
PEOPLE · PLACES · HIGHER MEANING
Preparing your experience…
This is taking a little longer. You can retry or continue with the available content.