ਕਹੁ ਨਾਨਕ. ਤਿਨ ਖੰਨੀਐ ਵੰਞਾ ਜਿਨ; ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥
Sri Guru Granth Sahib
Ang 578
ਸਲੋਕੁ ॥
ਜੋ ਲੋੜੀਦੇ ਰਾਮ; ਸੇਵਕ ਸੇਈ ਕਾਂਢਿਆ ॥
ਨਾਨਕ ਜਾਣੇ ਸਤਿ; ਸਾਂਈ. ਸੰਤ ਨ ਬਾਹਰਾ ॥੧॥
ਛੰਤੁ ॥
ਮਿਲਿ ਜਲੁ ਜਲਹਿ ਖਟਾਨਾ ਰਾਮ ॥
ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥
ਸੰਮਾਇ ਪੂਰਨ ਪੁਰਖ ਕਰਤੇ; ਆਪਿ ਆਪਹਿ ਜਾਣੀਐ ॥
ਤਹ ਸੁੰਨਿ ਸਹਜਿ ਸਮਾਧਿ ਲਾਗੀ; ਏਕੁ ਏਕੁ ਵਖਾਣੀਐ ॥
ਆਪਿ ਗੁਪਤਾ ਆਪਿ ਮੁਕਤਾ; ਆਪਿ ਆਪੁ ਵਖਾਨਾ ॥
ਨਾਨਕ. ਭ੍ਰਮ ਭੈ ਗੁਣ ਬਿਨਾਸੇ; ਮਿਲਿ ਜਲੁ ਜਲਹਿ ਖਟਾਨਾ ॥੪॥੨॥
ਵਡਹੰਸੁ ਮਹਲਾ ੫ ॥
ਪ੍ਰਭ ਕਰਣ ਕਾਰਣ ਸਮਰਥਾ ਰਾਮ ॥
ਰਖੁ ਜਗਤੁ ਸਗਲ, ਦੇ ਹਥਾ ਰਾਮ ॥
ਸਮਰਥ ਸਰਣਾ ਜੋਗੁ ਸੁਆਮੀ; ਕ੍ਰਿਪਾ ਨਿਧਿ ਸੁਖਦਾਤਾ ॥
ਹੰਉ ਕੁਰਬਾਣੀ ਦਾਸ ਤੇਰੇ; ਜਿਨੀ ਏਕੁ ਪਛਾਤਾ ॥
ਵਰਨੁ ਚਿਹਨੁ. ਨ ਜਾਇ ਲਖਿਆ; ਕਥਨ ਤੇ ਅਕਥਾ ॥
ਬਿਨਵੰਤਿ ਨਾਨਕ. ਸੁਣਹੁ ਬਿਨਤੀ; ਪ੍ਰਭ ਕਰਣ ਕਾਰਣ ਸਮਰਥਾ ॥੧॥
ਏਹਿ ਜੀਅ ਤੇਰੇ; ਤੂ ਕਰਤਾ ਰਾਮ ॥
ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥
ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ; ਰਖਿ ਲੇਹੁ ਦੀਨ ਦੈਆਲਾ ॥
ਮਾਤ ਪਿਤਾ ਸੁਆਮਿ ਸਜਣੁ; ਸਭੁ ਜਗਤੁ ਬਾਲ ਗੋਪਾਲਾ ॥
ਜੋ ਸਰਣਿ ਆਵੈ. ਗੁਣ ਨਿਧਾਨ ਪਾਵੈ; ਸੋ ਬਹੁੜਿ. ਜਨਮਿ ਨ ਮਰਤਾ ॥
ਬਿਨਵੰਤਿ ਨਾਨਕ. ਦਾਸੁ ਤੇਰਾ; ਸਭਿ ਜੀਅ ਤੇਰੇ ਤੂ ਕਰਤਾ ॥੨॥
ਆਠ ਪਹਰ. ਹਰਿ ਧਿਆਈਐ ਰਾਮ ॥
ਮਨ ਇਛਿਅੜਾ ਫਲੁ, ਪਾਈਐ ਰਾਮ ॥
ਮਨ ਇਛ ਪਾਈਐ. ਪ੍ਰਭੁ ਧਿਆਈਐ; ਮਿਟਹਿ ਜਮ ਕੇ ਤ੍ਰਾਸਾ ॥
ਗੋਬਿਦੁ ਗਾਇਆ ਸਾਧ ਸੰਗਾਇਆ; ਭਈ ਪੂਰਨ ਆਸਾ ॥
ਤਜਿ ਮਾਨੁ ਮੋਹੁ ਵਿਕਾਰ ਸਗਲੇ; ਪ੍ਰਭੂ ਕੈ ਮਨਿ ਭਾਈਐ ॥
ਬਿਨਵੰਤਿ ਨਾਨਕ. ਦਿਨਸੁ ਰੈਣੀ; ਸਦਾ ਹਰਿ ਹਰਿ ਧਿਆਈਐ ॥੩॥
ਦਰਿ ਵਾਜਹਿ. ਅਨਹਤ ਵਾਜੇ ਰਾਮ ॥
ਘਟਿ ਘਟਿ. ਹਰਿ ਗੋਬਿੰਦੁ ਗਾਜੇ ਰਾਮ ॥
ਗੋਵਿਦ ਗਾਜੇ ਸਦਾ ਬਿਰਾਜੇ; ਅਗਮ ਅਗੋਚਰੁ ਊਚਾ ॥
ਗੁਣ ਬੇਅੰਤ ਕਿਛੁ ਕਹਣੁ. ਨ ਜਾਈ; ਕੋਇ. ਨ ਸਕੈ ਪਹੂਚਾ ॥
ਆਪਿ ਉਪਾਏ ਆਪਿ ਪ੍ਰਤਿਪਾਲੇ; ਜੀਅ ਜੰਤ ਸਭਿ ਸਾਜੇ ॥
ਬਿਨਵੰਤਿ ਨਾਨਕ. ਸੁਖੁ ਨਾਮਿ ਭਗਤੀ; ਦਰਿ ਵਜਹਿ ਅਨਹਦ ਵਾਜੇ ॥੪॥੩॥
ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ॥
ੴ ਸਤਿਗੁਰ ਪ੍ਰਸਾਦਿ ॥
ਧੰਨੁ ਸਿਰੰਦਾ ਸਚਾ ਪਾਤਿਸਾਹੁ; ਜਿਨਿ ਜਗੁ ਧੰਧੈ ਲਾਇਆ ॥
ਮੁਹਲਤਿ ਪੁਨੀ. ਪਾਈ ਭਰੀ; ਜਾਨੀਅੜਾ ਘਤਿ ਚਲਾਇਆ ॥