ਸੰਤਹੁ; ਸੁਖੁ ਹੋਆ ਸਭ ਥਾਈ ॥
Sri Guru Granth Sahib
Ang 628
ਪਾਰਬ੍ਰਹਮੁ ਪੂਰਨ ਪਰਮੇਸਰੁ; ਰਵਿ ਰਹਿਆ ਸਭਨੀ ਜਾਈ ॥ ਰਹਾਉ ॥
ਧੁਰ ਕੀ ਬਾਣੀ ਆਈ ॥
ਤਿਨਿ. ਸਗਲੀ ਚਿੰਤ ਮਿਟਾਈ ॥
ਦਇਆਲ ਪੁਰਖ ਮਿਹਰਵਾਨਾ ॥
ਹਰਿ ਨਾਨਕ. ਸਾਚੁ ਵਖਾਨਾ ॥੨॥੧੩॥੭੭॥
ਸੋਰਠਿ ਮਹਲਾ ੫ ॥
ਐਥੈ ਓਥੈ ਰਖਵਾਲਾ ॥
ਪ੍ਰਭ ਸਤਿਗੁਰ; ਦੀਨ ਦਇਆਲਾ ॥
ਦਾਸ ਅਪਨੇ ਆਪਿ ਰਾਖੇ ॥
ਘਟਿ ਘਟਿ ਸਬਦੁ ਸੁਭਾਖੇ ॥੧॥
ਗੁਰ ਕੇ ਚਰਣ ਊਪਰਿ ਬਲਿ ਜਾਈ ॥
ਦਿਨਸੁ ਰੈਨਿ ਸਾਸਿ ਸਾਸਿ ਸਮਾਲੀ; ਪੂਰਨੁ ਸਭਨੀ ਥਾਈ ॥ ਰਹਾਉ ॥
ਆਪਿ ਸਹਾਈ ਹੋਆ ॥
ਸਚੇ ਦਾ ਸਚਾ ਢੋਆ ॥
ਤੇਰੀ ਭਗਤਿ ਵਡਿਆਈ ॥
ਪਾਈ ਨਾਨਕ. ਪ੍ਰਭ ਸਰਣਾਈ ॥੨॥੧੪॥੭੮॥
ਸੋਰਠਿ ਮਹਲਾ ੫ ॥
ਸਤਿਗੁਰ ਪੂਰੇ ਭਾਣਾ ॥
ਤਾ ਜਪਿਆ. ਨਾਮੁ ਰਮਾਣਾ ॥
ਗੋਬਿੰਦ ਕਿਰਪਾ ਧਾਰੀ ॥
ਪ੍ਰਭਿ. ਰਾਖੀ ਪੈਜ ਹਮਾਰੀ ॥੧॥
ਹਰਿ ਕੇ ਚਰਨ. ਸਦਾ ਸੁਖਦਾਈ ॥
ਜੋ ਇਛਹਿ. ਸੋਈ ਫਲੁ ਪਾਵਹਿ; ਬਿਰਥੀ ਆਸ. ਨ ਜਾਈ ॥੧॥ ਰਹਾਉ ॥
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ; ਸੋਈ ਸੰਤੁ ਗੁਣ ਗਾਵੈ ॥
ਪ੍ਰੇਮ ਭਗਤਿ. ਤਾ ਕਾ ਮਨੁ ਲੀਣਾ; ਪਾਰਬ੍ਰਹਮ ਮਨਿ ਭਾਵੈ ॥੨॥
ਆਠ ਪਹਰ ਹਰਿ ਕਾ ਜਸੁ ਰਵਣਾ; ਬਿਖੈ ਠਗਉਰੀ ਲਾਥੀ ॥
ਸੰਗਿ ਮਿਲਾਇ ਲੀਆ ਮੇਰੈ ਕਰਤੈ; ਸੰਤ ਸਾਧ ਭਏ ਸਾਥੀ ॥੩॥
ਕਰੁ ਗਹਿ ਲੀਨੇ. ਸਰਬਸੁ ਦੀਨੇ; ਆਪਹਿ ਆਪੁ ਮਿਲਾਇਆ ॥
ਕਹੁ ਨਾਨਕ. ਸਰਬ ਥੋਕ ਪੂਰਨ; ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
ਸੋਰਠਿ ਮਹਲਾ ੫ ॥
ਗਰੀਬੀ; ਗਦਾ ਹਮਾਰੀ ॥
ਖੰਨਾ. ਸਗਲ ਰੇਨੁ ਛਾਰੀ ॥
ਇਸੁ ਆਗੈ; ਕੋ ਨ ਟਿਕੈ. ਵੇਕਾਰੀ ॥
ਗੁਰ ਪੂਰੇ; ਏਹ ਗਲ ਸਾਰੀ ॥੧॥
ਹਰਿ ਹਰਿ ਨਾਮੁ; ਸੰਤਨ ਕੀ ਓਟਾ ॥
ਜੋ ਸਿਮਰੈ. ਤਿਸ ਕੀ ਗਤਿ ਹੋਵੈ; ਉਧਰਹਿ ਸਗਲੇ ਕੋਟਾ ॥੧॥ ਰਹਾਉ ॥
ਸੰਤ ਸੰਗਿ ਜਸੁ ਗਾਇਆ ॥
ਇਹੁ ਪੂਰਨ ਹਰਿ ਧਨੁ ਪਾਇਆ ॥
ਕਹੁ ਨਾਨਕ; ਆਪੁ ਮਿਟਾਇਆ ॥
ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥
ਸੋਰਠਿ ਮਹਲਾ ੫ ॥
ਗੁਰਿ ਪੂਰੈ. ਪੂਰੀ ਕੀਨੀ ॥
ਬਖਸ ਅਪੁਨੀ ਕਰਿ ਦੀਨੀ ॥
ਨਿਤ ਅਨੰਦ ਸੁਖ ਪਾਇਆ ॥
ਥਾਵ ਸਗਲੇ ਸੁਖੀ ਵਸਾਇਆ ॥੧॥
ਹਰਿ ਕੀ ਭਗਤਿ; ਫਲ ਦਾਤੀ ॥
ਗੁਰਿ ਪੂਰੈ. ਕਿਰਪਾ ਕਰਿ ਦੀਨੀ; ਵਿਰਲੈ ਕਿਨ ਹੀ ਜਾਤੀ ॥ ਰਹਾਉ ॥
ਗੁਰਬਾਣੀ ਗਾਵਹ ਭਾਈ ॥
ਓਹ ਸਫਲ ਸਦਾ ਸੁਖਦਾਈ ॥
ਨਾਨਕ. ਨਾਮੁ ਧਿਆਇਆ ॥
ਪੂਰਬਿ ਲਿਖਿਆ ਪਾਇਆ ॥੨॥੧੭॥੮੧॥