ਸਚੈ ਊਪਰਿ ਅਵਰ. ਨ ਦੀਸੈ; ਸਾਚੇ ਕੀਮਤਿ ਪਾਈ ਹੇ ॥੮॥
Sri Guru Granth Sahib
Ang 1023
ਐਥੈ ਗੋਇਲੜਾ; ਦਿਨ ਚਾਰੇ ॥
ਖੇਲੁ ਤਮਾਸਾ; ਧੁੰਧੂਕਾਰੇ ॥
ਬਾਜੀ ਖੇਲਿ ਗਏ ਬਾਜੀਗਰ; ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥
ਤਿਨ ਕਉ; ਤਖਤਿ ਮਿਲੀ ਵਡਿਆਈ ॥
ਨਿਰਭਉ ਮਨਿ ਵਸਿਆ; ਲਿਵ ਲਾਈ ॥
ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ; ਤ੍ਰਿਭਵਣ ਤਾੜੀ ਲਾਈ ਹੇ ॥੧੦॥
ਸਾਚੀ ਨਗਰੀ; ਤਖਤੁ ਸਚਾਵਾ ॥
ਗੁਰਮੁਖਿ ਸਾਚੁ ਮਿਲੈ; ਸੁਖੁ ਪਾਵਾ ॥
ਸਾਚੇ ਸਾਚੈ ਤਖਤਿ ਵਡਾਈ; ਹਉਮੈ ਗਣਤ ਗਵਾਈ ਹੇ ॥੧੧॥
ਗਣਤ ਗਣੀਐ; ਸਹਸਾ ਜੀਐ ॥
ਕਿਉ ਸੁਖੁ ਪਾਵੈ; ਦੂਐ ਤੀਐ ॥
ਨਿਰਮਲੁ ਏਕੁ ਨਿਰੰਜਨੁ ਦਾਤਾ; ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥
ਜੁਗਿ ਜੁਗਿ; ਵਿਰਲੀ ਗੁਰਮੁਖਿ ਜਾਤਾ ॥
ਸਾਚਾ ਰਵਿ ਰਹਿਆ; ਮਨੁ ਰਾਤਾ ॥
ਤਿਸ ਕੀ ਓਟ ਗਹੀ ਸੁਖੁ ਪਾਇਆ; ਮਨਿ ਤਨਿ ਮੈਲੁ. ਨ ਕਾਈ ਹੇ ॥੧੩॥
ਜੀਭ; ਰਸਾਇਣਿ ਸਾਚੈ ਰਾਤੀ ॥
ਹਰਿ ਪ੍ਰਭੁ ਸੰਗੀ; ਭਉ. ਨ ਭਰਾਤੀ ॥
ਸ੍ਰਵਣ ਸ੍ਰੋਤ ਰਜੇ, ਗੁਰਬਾਣੀ; ਜੋਤੀ ਜੋਤਿ ਮਿਲਾਈ ਹੇ ॥੧੪॥
ਰਖਿ ਰਖਿ ਪੈਰ ਧਰੇ ਪਉ ਧਰਣਾ ॥
ਜਤ ਕਤ ਦੇਖਉ; ਤੇਰੀ ਸਰਣਾ ॥
ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ; ਤੁਝ ਹੀ ਸਿਉ ਬਣਿ ਆਈ ਹੇ ॥੧੫॥
ਅੰਤ ਕਾਲਿ; ਕੋ ਬੇਲੀ ਨਾਹੀ ॥
ਗੁਰਮੁਖਿ ਜਾਤਾ; ਤੁਧੁ ਸਾਲਾਹੀ ॥
ਨਾਨਕ. ਨਾਮਿ ਰਤੇ ਬੈਰਾਗੀ; ਨਿਜ ਘਰਿ ਤਾੜੀ ਲਾਈ ਹੇ ॥੧੬॥੩॥
ਮਾਰੂ ਮਹਲਾ ੧ ॥
ਆਦਿ ਜੁਗਾਦੀ; ਅਪਰ ਅਪਾਰੇ ॥
ਆਦਿ ਨਿਰੰਜਨ; ਖਸਮ ਹਮਾਰੇ ॥
ਸਾਚੇ ਜੋਗ ਜੁਗਤਿ ਵੀਚਾਰੀ; ਸਾਚੇ ਤਾੜੀ ਲਾਈ ਹੇ ॥੧॥
ਕੇਤੜਿਆ ਜੁਗ; ਧੁੰਧੂਕਾਰੈ ॥
ਤਾੜੀ ਲਾਈ; ਸਿਰਜਣਹਾਰੈ ॥
ਸਚੁ ਨਾਮੁ ਸਚੀ ਵਡਿਆਈ; ਸਾਚੈ ਤਖਤਿ ਵਡਾਈ ਹੇ ॥੨॥
ਸਤਜੁਗਿ; ਸਤੁ ਸੰਤੋਖੁ ਸਰੀਰਾ ॥
ਸਤਿ ਸਤਿ ਵਰਤੈ; ਗਹਿਰ ਗੰਭੀਰਾ ॥
ਸਚਾ ਸਾਹਿਬੁ ਸਚੁ ਪਰਖੈ; ਸਾਚੈ ਹੁਕਮਿ ਚਲਾਈ ਹੇ ॥੩॥
ਸਤ ਸੰਤੋਖੀ ਸਤਿਗੁਰੁ ਪੂਰਾ ॥
ਗੁਰ ਕਾ ਸਬਦੁ ਮਨੇ; ਸੋ ਸੂਰਾ ॥
ਸਾਚੀ ਦਰਗਹ ਸਾਚੁ ਨਿਵਾਸਾ; ਮਾਨੈ ਹੁਕਮੁ ਰਜਾਈ ਹੇ ॥੪॥
ਸਤਜੁਗਿ; ਸਾਚੁ ਕਹੈ ਸਭੁ ਕੋਈ ॥
ਸਚਿ ਵਰਤੈ; ਸਾਚਾ ਸੋਈ ॥
ਮਨਿ ਮੁਖਿ ਸਾਚੁ, ਭਰਮ ਭਉ ਭੰਜਨੁ; ਗੁਰਮੁਖਿ ਸਾਚੁ ਸਖਾਈ ਹੇ ॥੫॥
ਤ੍ਰੇਤੈ; ਧਰਮ ਕਲਾ ਇਕ ਚੂਕੀ ॥
ਤੀਨਿ ਚਰਣ; ਇਕ ਦੁਬਿਧਾ ਸੂਕੀ ॥
ਗੁਰਮੁਖਿ. ਹੋਵੈ ਸੁ ਸਾਚੁ ਵਖਾਣੈ; ਮਨਮੁਖਿ ਪਚੈ ਅਵਾਈ ਹੇ ॥੬॥
ਮਨਮੁਖਿ ਕਦੇ; ਨ ਦਰਗਹ ਸੀਝੈ ॥
ਬਿਨੁ ਸਬਦੈ; ਕਿਉ ਅੰਤਰੁ ਰੀਝੈ ॥
ਬਾਧੇ ਆਵਹਿ ਬਾਧੇ ਜਾਵਹਿ; ਸੋਝੀ ਬੂਝ. ਨ ਕਾਈ ਹੇ ॥੭॥
ਦਇਆ ਦੁਆਪੁਰਿ; ਅਧੀ ਹੋਈ ॥