ਰਾਜਨ. ਕਿਉ ਸੋਇਆ ਤੂ ਨੀਦ ਭਰੇ; ਜਾਗਤ ਕਤ ਨਾਹੀ ਰਾਮ ॥
Sri Guru Granth Sahib
Ang 548
ਮਾਇਆ ਝੂਠੁ ਰੁਦਨੁ; ਕੇਤੇ ਬਿਲਲਾਹੀ ਰਾਮ ॥
ਬਿਲਲਾਹਿ ਕੇਤੇ ਮਹਾ ਮੋਹਨ; ਬਿਨੁ ਨਾਮ ਹਰਿ ਕੇ, ਸੁਖੁ ਨਹੀ ॥
ਸਹਸ ਸਿਆਣਪ ਉਪਾਵ ਥਾਕੇ; ਜਹ ਭਾਵਤ ਤਹ ਜਾਹੀ ॥
ਆਦਿ ਅੰਤੇ ਮਧਿ ਪੂਰਨ; ਸਰਬਤ੍ਰ ਘਟਿ ਘਟਿ ਆਹੀ ॥
ਬਿਨਵੰਤ ਨਾਨਕ. ਜਿਨ ਸਾਧਸੰਗਮੁ; ਸੇ ਪਤਿ ਸੇਤੀ ਘਰਿ ਜਾਹੀ ॥੨॥
ਨਰਪਤਿ ਜਾਣਿ ਗ੍ਰਹਿਓ; ਸੇਵਕ ਸਿਆਣੇ ਰਾਮ ॥
ਸਰਪਰ ਵੀਛੁੜਣਾ; ਮੋਹੇ ਪਛੁਤਾਣੇ ਰਾਮ ॥
ਹਰਿਚੰਦਉਰੀ ਦੇਖਿ ਭੂਲਾ; ਕਹਾ ਅਸਥਿਤਿ ਪਾਈਐ ॥
ਬਿਨੁ ਨਾਮ ਹਰਿ ਕੇ. ਆਨ ਰਚਨਾ; ਅਹਿਲਾ ਜਨਮੁ ਗਵਾਈਐ ॥
ਹਉ ਹਉ ਕਰਤ. ਨ ਤ੍ਰਿਸਨ ਬੂਝੈ; ਨਹ ਕਾਂਮ ਪੂਰਨ ਗਿਆਨੇ ॥
ਬਿਨਵੰਤਿ ਨਾਨਕ. ਬਿਨੁ ਨਾਮ ਹਰਿ ਕੇ; ਕੇਤਿਆ ਪਛੁਤਾਨੇ ॥੩॥
ਧਾਰਿ ਅਨੁਗ੍ਰਹੋ; ਅਪਨਾ ਕਰਿ ਲੀਨਾ ਰਾਮ ॥
ਭੁਜਾ ਗਹਿ ਕਾਢਿ ਲੀਓ; ਸਾਧੂ ਸੰਗੁ ਦੀਨਾ ਰਾਮ ॥
ਸਾਧਸੰਗਮਿ ਹਰਿ ਅਰਾਧੇ; ਸਗਲ ਕਲਮਲ ਦੁਖ ਜਲੇ ॥
ਮਹਾ ਧਰਮ. ਸੁਦਾਨ ਕਿਰਿਆ; ਸੰਗਿ ਤੇਰੈ ਸੇ ਚਲੇ ॥
ਰਸਨਾ ਅਰਾਧੈ ਏਕੁ ਸੁਆਮੀ; ਹਰਿ ਨਾਮਿ ਮਨੁ ਤਨੁ ਭੀਨਾ ॥
ਨਾਨਕ. ਜਿਸ ਨੋ ਹਰਿ ਮਿਲਾਏ; ਸੋ ਸਰਬ ਗੁਣ ਪਰਬੀਨਾ ॥੪॥੬॥੯॥
ਬਿਹਾਗੜੇ ਕੀ ਵਾਰ ਮਹਲਾ ੪ ॥
ੴ ਸਤਿਗੁਰ ਪ੍ਰਸਾਦਿ ॥
ਸਲੋਕ ਮਃ ੩ ॥
ਗੁਰ ਸੇਵਾ ਤੇ. ਸੁਖੁ ਪਾਈਐ; ਹੋਰ ਥੈ ਸੁਖੁ. ਨ ਭਾਲਿ ॥
ਗੁਰ ਕੈ ਸਬਦਿ ਮਨੁ ਭੇਦੀਐ; ਸਦਾ ਵਸੈ ਹਰਿ ਨਾਲਿ ॥
ਨਾਨਕ. ਨਾਮੁ ਤਿਨਾ ਕਉ ਮਿਲੈ; ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥
ਮਃ ੩ ॥
ਸਿਫਤਿ ਖਜਾਨਾ ਬਖਸ ਹੈ; ਜਿਸੁ ਬਖਸੈ ਸੋ ਖਰਚੈ ਖਾਇ ॥
ਸਤਿਗੁਰ ਬਿਨੁ. ਹਥਿ ਨ ਆਵਈ; ਸਭ ਥਕੇ ਕਰਮ ਕਮਾਇ ॥
ਨਾਨਕ. ਮਨਮੁਖੁ ਜਗਤੁ ਧਨਹੀਣੁ ਹੈ; ਅਗੈ ਭੁਖਾ ਕਿ ਖਾਇ ॥੨॥
ਪਉੜੀ ॥
ਸਭ ਤੇਰੀ ਤੂ ਸਭਸ ਦਾ; ਸਭ ਤੁਧੁ ਉਪਾਇਆ ॥
ਸਭਨਾ ਵਿਚਿ ਤੂ ਵਰਤਦਾ; ਤੂ ਸਭਨੀ ਧਿਆਇਆ ॥
ਤਿਸ ਦੀ ਤੂ ਭਗਤਿ ਥਾਇ ਪਾਇਹਿ; ਜੋ ਤੁਧੁ ਮਨਿ ਭਾਇਆ ॥
ਜੋ ਹਰਿ ਪ੍ਰਭ ਭਾਵੈ ਸੋ ਥੀਐ; ਸਭਿ ਕਰਨਿ ਤੇਰਾ ਕਰਾਇਆ ॥
ਸਲਾਹਿਹੁ ਹਰਿ ਸਭਨਾ ਤੇ ਵਡਾ; ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥
ਸਲੋਕ ਮਃ ੩ ॥
ਨਾਨਕ. ਗਿਆਨੀ ਜਗੁ ਜੀਤਾ; ਜਗਿ ਜੀਤਾ ਸਭੁ ਕੋਇ ॥
ਨਾਮੇ ਕਾਰਜ ਸਿਧਿ ਹੈ; ਸਹਜੇ ਹੋਇ ਸੁ ਹੋਇ ॥
ਗੁਰਮਤਿ ਮਤਿ ਅਚਲੁ ਹੈ; ਚਲਾਇ. ਨ ਸਕੈ ਕੋਇ ॥
ਭਗਤਾ ਕਾ ਹਰਿ ਅੰਗੀਕਾਰੁ ਕਰੇ; ਕਾਰਜੁ ਸੁਹਾਵਾ ਹੋਇ ॥