ਜੀਇ ਸਮਾਲੀ; ਤਾ ਸਭੁ ਦੁਖੁ ਲਥਾ ॥
Sri Guru Granth Sahib
Ang 99
ਚਿੰਤਾ ਰੋਗੁ ਗਈ ਹਉ ਪੀੜਾ; ਆਪਿ ਕਰੇ ਪ੍ਰਤਿਪਾਲਾ ਜੀਉ ॥੨॥
ਬਾਰਿਕ ਵਾਂਗੀ; ਹਉ. ਸਭ ਕਿਛੁ ਮੰਗਾ ॥
ਦੇਦੇ. ਤੋਟਿ ਨਾਹੀ; ਪ੍ਰਭ ਰੰਗਾ ॥
ਪੈਰੀ ਪੈ ਪੈ ਬਹੁਤੁ ਮਨਾਈ; ਦੀਨ ਦਇਆਲ ਗੋਪਾਲਾ ਜੀਉ ॥੩॥
ਹਉ ਬਲਿਹਾਰੀ; ਸਤਿਗੁਰ ਪੂਰੇ ॥
ਜਿਨਿ ਬੰਧਨ ਕਾਟੇ; ਸਗਲੇ ਮੇਰੇ ॥
ਹਿਰਦੈ ਨਾਮੁ ਦੇ. ਨਿਰਮਲ ਕੀਏ; ਨਾਨਕ. ਰੰਗਿ ਰਸਾਲਾ ਜੀਉ ॥੪॥੮॥੧੫॥
ਮਾਝ ਮਹਲਾ ੫ ॥
ਲਾਲ ਗੋਪਾਲ; ਦਇਆਲ ਰੰਗੀਲੇ ॥
ਗਹਿਰ ਗੰਭੀਰ; ਬੇਅੰਤ ਗੋਵਿੰਦੇ ॥
ਊਚ ਅਥਾਹ ਬੇਅੰਤ ਸੁਆਮੀ; ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥
ਦੁਖ ਭੰਜਨ; ਨਿਧਾਨ ਅਮੋਲੇ ॥
ਨਿਰਭਉ ਨਿਰਵੈਰ; ਅਥਾਹ ਅਤੋਲੇ ॥
ਅਕਾਲ ਮੂਰਤਿ ਅਜੂਨੀ ਸੰਭੌ; ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥
ਸਦਾ ਸੰਗੀ; ਹਰਿ ਰੰਗ ਗੋਪਾਲਾ ॥
ਊਚ ਨੀਚ; ਕਰੇ ਪ੍ਰਤਿਪਾਲਾ ॥
ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ; ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥
ਦੁਖਿ ਸੁਖਿ ਪਿਆਰੇ; ਤੁਧੁ ਧਿਆਈ ॥
ਏਹ ਸੁਮਤਿ; ਗੁਰੂ ਤੇ ਪਾਈ ॥
ਨਾਨਕ ਕੀ ਧਰ ਤੂੰਹੈ ਠਾਕੁਰ; ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥
ਮਾਝ ਮਹਲਾ ੫ ॥
ਧੰਨੁ ਸੁ ਵੇਲਾ; ਜਿਤੁ ਮੈ. ਸਤਿਗੁਰੁ ਮਿਲਿਆ ॥
ਸਫਲੁ ਦਰਸਨੁ; ਨੇਤ੍ਰ ਪੇਖਤ ਤਰਿਆ ॥
ਧੰਨੁ ਮੂਰਤ ਚਸੇ ਪਲ ਘੜੀਆ; ਧੰਨਿ ਸੁ ਓਇ ਸੰਜੋਗਾ ਜੀਉ ॥੧॥
ਉਦਮੁ ਕਰਤ; ਮਨੁ ਨਿਰਮਲੁ ਹੋਆ ॥
ਹਰਿ ਮਾਰਗਿ ਚਲਤ; ਭ੍ਰਮੁ ਸਗਲਾ ਖੋਇਆ ॥
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ; ਮਿਟਿ ਗਏ ਸਗਲੇ ਰੋਗਾ ਜੀਉ ॥੨॥
ਅੰਤਰਿ ਬਾਹਰਿ; ਤੇਰੀ ਬਾਣੀ ॥
ਤੁਧੁ ਆਪਿ ਕਥੀ; ਤੈ ਆਪਿ ਵਖਾਣੀ ॥
ਗੁਰਿ ਕਹਿਆ. ਸਭੁ ਏਕੋ ਏਕੋ; ਅਵਰੁ. ਨ ਕੋਈ ਹੋਇਗਾ ਜੀਉ ॥੩॥
ਅੰਮ੍ਰਿਤ ਰਸੁ ਹਰਿ; ਗੁਰ ਤੇ ਪੀਆ ॥
ਹਰਿ ਪੈਨਣੁ ਨਾਮੁ ਭੋਜਨੁ ਥੀਆ ॥
ਨਾਮਿ ਰੰਗ ਨਾਮਿ ਚੋਜ ਤਮਾਸੇ; ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥
ਮਾਝ ਮਹਲਾ ੫ ॥
ਸਗਲ ਸੰਤਨ ਪਹਿ; ਵਸਤੁ ਇਕ ਮਾਂਗਉ ॥
ਕਰਉ ਬਿਨੰਤੀ; ਮਾਨੁ ਤਿਆਗਉ ॥
ਵਾਰਿ ਵਾਰਿ ਜਾਈ ਲਖ ਵਰੀਆ; ਦੇਹੁ ਸੰਤਨ ਕੀ ਧੂਰਾ ਜੀਉ ॥੧॥
ਤੁਮ ਦਾਤੇ; ਤੁਮ ਪੁਰਖ ਬਿਧਾਤੇ ॥
ਤੁਮ ਸਮਰਥ; ਸਦਾ ਸੁਖਦਾਤੇ ॥
ਸਭ ਕੋ ਤੁਮ ਹੀ ਤੇ ਵਰਸਾਵੈ; ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥
ਦਰਸਨਿ ਤੇਰੈ; ਭਵਨ ਪੁਨੀਤਾ ॥
ਆਤਮ ਗੜੁ ਬਿਖਮੁ; ਤਿਨਾ ਹੀ ਜੀਤਾ ॥
ਤੁਮ ਦਾਤੇ ਤੁਮ ਪੁਰਖ ਬਿਧਾਤੇ; ਤੁਧੁ ਜੇਵਡੁ. ਅਵਰੁ ਨ ਸੂਰਾ ਜੀਉ ॥੩॥