ਜਿਸੁ ਨਾਮੁ ਰਿਦੈ; ਸੋ ਸੀਤਲੁ ਹੂਆ ॥
Sri Guru Granth Sahib
Ang 1156
ਨਾਮ ਬਿਨਾ; ਧ੍ਰਿਗੁ ਜੀਵਣੁ ਮੂਆ ॥੨॥
ਜਿਸੁ ਨਾਮੁ ਰਿਦੈ; ਸੋ ਜੀਵਨ ਮੁਕਤਾ ॥
ਜਿਸੁ ਨਾਮੁ ਰਿਦੈ; ਤਿਸੁ ਸਭ ਹੀ ਜੁਗਤਾ ॥
ਜਿਸੁ ਨਾਮੁ ਰਿਦੈ; ਤਿਨਿ ਨਉ ਨਿਧਿ ਪਾਈ ॥
ਨਾਮ ਬਿਨਾ; ਭ੍ਰਮਿ ਆਵੈ ਜਾਈ ॥੩॥
ਜਿਸੁ ਨਾਮੁ ਰਿਦੈ; ਸੋ ਵੇਪਰਵਾਹਾ ॥
ਜਿਸੁ ਨਾਮੁ ਰਿਦੈ; ਤਿਸੁ ਸਦ ਹੀ ਲਾਹਾ ॥
ਜਿਸੁ ਨਾਮੁ ਰਿਦੈ; ਤਿਸੁ ਵਡ ਪਰਵਾਰਾ ॥
ਨਾਮ ਬਿਨਾ; ਮਨਮੁਖ ਗਾਵਾਰਾ ॥੪॥
ਜਿਸੁ ਨਾਮੁ ਰਿਦੈ; ਤਿਸੁ ਨਿਹਚਲ ਆਸਨੁ ॥
ਜਿਸੁ ਨਾਮੁ ਰਿਦੈ; ਤਿਸੁ ਤਖਤਿ ਨਿਵਾਸਨੁ ॥
ਜਿਸੁ ਨਾਮੁ ਰਿਦੈ; ਸੋ ਸਾਚਾ ਸਾਹੁ ॥
ਨਾਮਹੀਣ; ਨਾਹੀ ਪਤਿ ਵੇਸਾਹੁ ॥੫॥
ਜਿਸੁ ਨਾਮੁ ਰਿਦੈ; ਸੋ ਸਭ ਮਹਿ ਜਾਤਾ ॥
ਜਿਸੁ ਨਾਮੁ ਰਿਦੈ; ਸੋ ਪੁਰਖੁ ਬਿਧਾਤਾ ॥
ਜਿਸੁ ਨਾਮੁ ਰਿਦੈ; ਸੋ ਸਭ ਤੇ ਊਚਾ ॥
ਨਾਮ ਬਿਨਾ; ਭ੍ਰਮਿ ਜੋਨੀ ਮੂਚਾ ॥੬॥
ਜਿਸੁ ਨਾਮੁ ਰਿਦੈ; ਤਿਸੁ ਪ੍ਰਗਟਿ ਪਹਾਰਾ ॥
ਜਿਸੁ ਨਾਮੁ ਰਿਦੈ; ਤਿਸੁ ਮਿਟਿਆ ਅੰਧਾਰਾ ॥
ਜਿਸੁ ਨਾਮੁ ਰਿਦੈ; ਸੋ ਪੁਰਖੁ ਪਰਵਾਣੁ ॥
ਨਾਮ ਬਿਨਾ; ਫਿਰਿ ਆਵਣ ਜਾਣੁ ॥੭॥
ਤਿਨਿ ਨਾਮੁ ਪਾਇਆ; ਜਿਸੁ ਭਇਓ ਕ੍ਰਿਪਾਲ ॥
ਸਾਧਸੰਗਤਿ ਮਹਿ ਲਖੇ ਗੋੁਪਾਲ ॥
ਆਵਣ ਜਾਣ ਰਹੇ; ਸੁਖੁ ਪਾਇਆ ॥
ਕਹੁ ਨਾਨਕ; ਤਤੈ ਤਤੁ ਮਿਲਾਇਆ ॥੮॥੧॥੪॥
ਭੈਰਉ ਮਹਲਾ ੫ ॥
ਕੋਟਿ ਬਿਸਨ. ਕੀਨੇ ਅਵਤਾਰ ॥
ਕੋਟਿ ਬ੍ਰਹਮੰਡ. ਜਾ ਕੇ ਧ੍ਰਮਸਾਲ ॥
ਕੋਟਿ ਮਹੇਸ; ਉਪਾਇ ਸਮਾਏ ॥
ਕੋਟਿ ਬ੍ਰਹਮੇ; ਜਗੁ ਸਾਜਣ ਲਾਏ ॥੧॥
ਐਸੋ ਧਣੀ ਗੁਵਿੰਦੁ ਹਮਾਰਾ ॥
ਬਰਨਿ. ਨ ਸਾਕਉ; ਗੁਣ ਬਿਸਥਾਰਾ ॥੧॥ ਰਹਾਉ ॥
ਕੋਟਿ ਮਾਇਆ; ਜਾ ਕੈ ਸੇਵਕਾਇ ॥
ਕੋਟਿ ਜੀਅ; ਜਾ ਕੀ ਸਿਹਜਾਇ ॥
ਕੋਟਿ ਉਪਾਰਜਨਾ; ਤੇਰੈ ਅੰਗਿ ॥
ਕੋਟਿ ਭਗਤ, ਬਸਤ ਹਰਿ ਸੰਗਿ ॥੨॥
ਕੋਟਿ ਛਤ੍ਰਪਤਿ; ਕਰਤ ਨਮਸਕਾਰ ॥
ਕੋਟਿ ਇੰਦ੍ਰ; ਠਾਢੇ ਹੈ ਦੁਆਰ ॥
ਕੋਟਿ ਬੈਕੁੰਠ; ਜਾ ਕੀ ਦ੍ਰਿਸਟੀ ਮਾਹਿ ॥
ਕੋਟਿ ਨਾਮ; ਜਾ ਕੀ ਕੀਮਤਿ ਨਾਹਿ ॥੩॥
ਕੋਟਿ ਪੂਰੀਅਤ ਹੈ; ਜਾ ਕੈ ਨਾਦ ॥
ਕੋਟਿ ਅਖਾਰੇ ਚਲਿਤ ਬਿਸਮਾਦ ॥
ਕੋਟਿ ਸਕਤਿ ਸਿਵ; ਆਗਿਆਕਾਰ ॥
ਕੋਟਿ ਜੀਅ; ਦੇਵੈ ਆਧਾਰ ॥੪॥
ਕੋਟਿ ਤੀਰਥ; ਜਾ ਕੇ ਚਰਨ ਮਝਾਰ ॥
ਕੋਟਿ ਪਵਿਤ੍ਰ ਜਪਤ ਨਾਮ ਚਾਰ ॥
ਕੋਟਿ ਪੂਜਾਰੀ ਕਰਤੇ ਪੂਜਾ ॥
ਕੋਟਿ ਬਿਸਥਾਰਨੁ; ਅਵਰੁ. ਨ ਦੂਜਾ ॥੫॥
ਕੋਟਿ ਮਹਿਮਾ; ਜਾ ਕੀ ਨਿਰਮਲ ਹੰਸ ॥
ਕੋਟਿ ਉਸਤਤਿ ਜਾ ਕੀ; ਕਰਤ ਬ੍ਰਹਮੰਸ ॥
ਕੋਟਿ ਪਰਲਉ ਓਪਤਿ; ਨਿਮਖ ਮਾਹਿ ॥
ਕੋਟਿ ਗੁਣਾ ਤੇਰੇ; ਗਣੇ. ਨ ਜਾਹਿ ॥੬॥
ਕੋਟਿ ਗਿਆਨੀ. ਕਥਹਿ ਗਿਆਨੁ ॥
ਕੋਟਿ ਧਿਆਨੀ. ਧਰਤ ਧਿਆਨੁ ॥
ਕੋਟਿ ਤਪੀਸਰ; ਤਪ ਹੀ ਕਰਤੇ ॥