ਬਿਲਾਵਲ ਕੀ ਵਾਰ ਮਹਲਾ ੪ ॥
ੴ ਸਤਿਗੁਰ ਪ੍ਰਸਾਦਿ ॥
Sri Guru Granth Sahib
ਬਿਲਾਵਲ ਕੀ ਵਾਰ ਮਹਲਾ ੪ ॥
ਬਿਲਾਵਲ ਕੀ ਵਾਰ ਮਹਲਾ ੪ ॥
ੴ ਸਤਿਗੁਰ ਪ੍ਰਸਾਦਿ ॥
ਸਲੋਕ ਮਃ ੪ ॥
ਹਰਿ ਉਤਮੁ ਹਰਿ ਪ੍ਰਭੁ ਗਾਵਿਆ; ਕਰਿ ਨਾਦੁ ਬਿਲਾਵਲੁ ਰਾਗੁ ॥
ਉਪਦੇਸੁ ਗੁਰੂ ਸੁਣਿ ਮੰਨਿਆ; ਧੁਰਿ ਮਸਤਕਿ ਪੂਰਾ ਭਾਗੁ ॥
ਸਭ ਦਿਨਸੁ ਰੈਣਿ ਗੁਣ ਉਚਰੈ; ਹਰਿ ਹਰਿ ਹਰਿ ਉਰਿ ਲਿਵ ਲਾਗੁ ॥
ਸਭੁ ਤਨੁ ਮਨੁ ਹਰਿਆ ਹੋਇਆ; ਮਨੁ ਖਿੜਿਆ ਹਰਿਆ ਬਾਗੁ ॥
ਅਗਿਆਨੁ ਅੰਧੇਰਾ ਮਿਟਿ ਗਇਆ; ਗੁਰ ਚਾਨਣੁ ਗਿਆਨੁ ਚਰਾਗੁ ॥
ਜਨੁ ਨਾਨਕੁ. ਜੀਵੈ ਦੇਖਿ ਹਰਿ; ਇਕ ਨਿਮਖ ਘੜੀ ਮੁਖਿ ਲਾਗੁ ॥੧॥
ਮਃ ੩ ॥
ਬਿਲਾਵਲੁ ਤਬ ਹੀ ਕੀਜੀਐ; ਜਬ ਮੁਖਿ ਹੋਵੈ ਨਾਮੁ ॥
ਰਾਗ ਨਾਦ ਸਬਦਿ ਸੋਹਣੇ; ਜਾ ਲਾਗੈ ਸਹਜਿ ਧਿਆਨੁ ॥
ਰਾਗ ਨਾਦ ਛੋਡਿ. ਹਰਿ ਸੇਵੀਐ; ਤਾ ਦਰਗਹ ਪਾਈਐ ਮਾਨੁ ॥
ਨਾਨਕ. ਗੁਰਮੁਖਿ ਬ੍ਰਹਮੁ ਬੀਚਾਰੀਐ; ਚੂਕੈ ਮਨਿ ਅਭਿਮਾਨੁ ॥੨॥
ਪਉੜੀ ॥
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ; ਸਭਿ ਤੁਧੁ ਉਪਾਇਆ ॥
ਤੂ ਆਪੇ ਆਪਿ ਵਰਤਦਾ; ਸਭੁ ਜਗਤੁ ਸਬਾਇਆ ॥
ਤੁਧੁ ਆਪੇ ਤਾੜੀ ਲਾਈਐ; ਆਪੇ ਗੁਣ ਗਾਇਆ ॥
ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ; ਅੰਤਿ ਲਏ ਛਡਾਇਆ ॥
ਜਿਨਿ ਸੇਵਿਆ ਤਿਨਿ ਸੁਖੁ ਪਾਇਆ; ਹਰਿ ਨਾਮਿ ਸਮਾਇਆ ॥੧॥
ਸਲੋਕ ਮਃ ੩ ॥
ਦੂਜੈ ਭਾਇ ਬਿਲਾਵਲੁ. ਨ ਹੋਵਈ; ਮਨਮੁਖਿ ਥਾਇ. ਨ ਪਾਇ ॥
ਪਾਖੰਡਿ. ਭਗਤਿ, ਨ ਹੋਵਈ; ਪਾਰਬ੍ਰਹਮੁ. ਨ ਪਾਇਆ ਜਾਇ ॥
ਮਨਹਠਿ ਕਰਮ ਕਮਾਵਣੇ; ਥਾਇ, ਨ ਕੋਈ ਪਾਇ ॥
ਨਾਨਕ ਗੁਰਮੁਖਿ. ਆਪੁ ਬੀਚਾਰੀਐ; ਵਿਚਹੁ ਆਪੁ ਗਵਾਇ ॥
ਆਪੇ ਆਪਿ ਪਾਰਬ੍ਰਹਮੁ ਹੈ; ਪਾਰਬ੍ਰਹਮੁ ਵਸਿਆ ਮਨਿ ਆਇ ॥
ਜੰਮਣੁ ਮਰਣਾ ਕਟਿਆ; ਜੋਤੀ ਜੋਤਿ ਮਿਲਾਇ ॥੧॥
ਮਃ ੩ ॥
ਬਿਲਾਵਲੁ ਕਰਿਹੁ ਤੁਮੑ ਪਿਆਰਿਹੋ; ਏਕਸੁ ਸਿਉ ਲਿਵ ਲਾਇ ॥
ਜਨਮ ਮਰਣ ਦੁਖੁ ਕਟੀਐ; ਸਚੇ ਰਹੈ ਸਮਾਇ ॥
ਸਦਾ ਬਿਲਾਵਲੁ ਅਨੰਦੁ ਹੈ; ਜੇ ਚਲਹਿ ਸਤਿਗੁਰ ਭਾਇ ॥
ਸਤਸੰਗਤੀ ਬਹਿ ਭਾਉ ਕਰਿ; ਸਦਾ ਹਰਿ ਕੇ ਗੁਣ ਗਾਇ ॥
ਨਾਨਕ. ਸੇ ਜਨ ਸੋਹਣੇ; ਜਿ ਗੁਰਮੁਖਿ ਮੇਲਿ ਮਿਲਾਇ ॥੨॥
ਪਉੜੀ ॥
ਸਭਨਾ ਜੀਆ ਵਿਚਿ ਹਰਿ ਆਪਿ; ਸੋ ਭਗਤਾ ਕਾ ਮਿਤੁ ਹਰਿ ॥
ਸਭੁ ਕੋਈ ਹਰਿ ਕੈ ਵਸਿ; ਭਗਤਾ ਕੈ ਅਨੰਦੁ ਘਰਿ ॥
ਹਰਿ ਭਗਤਾ ਕਾ ਮੇਲੀ ਸਰਬਤ; ਸਉ ਨਿਸੁਲ ਜਨ. ਟੰਗ ਧਰਿ ॥
ਹਰਿ ਸਭਨਾ ਕਾ ਹੈ ਖਸਮੁ; ਸੋ ਭਗਤ ਜਨ ਚਿਤਿ ਕਰਿ ॥
ਤੁਧੁ ਅਪੜਿ ਕੋਇ. ਨ ਸਕੈ; ਸਭ ਝਖਿ ਝਖਿ ਪਵੈ ਝੜਿ ॥੨॥