ਸੂਹੈ ਵੇਸਿ. ਪਿਰੁ ਕਿਨੈ, ਨ ਪਾਇਓ; ਮਨਮੁਖਿ ਦਝਿ ਮੁਈ ਗਾਵਾਰਿ ॥
Sri Guru Granth Sahib
Ang 787
ਸਤਿਗੁਰਿ ਮਿਲਿਐ. ਸੂਹਾ ਵੇਸੁ ਗਇਆ; ਹਉਮੈ ਵਿਚਹੁ ਮਾਰਿ ॥
ਮਨੁ ਤਨੁ ਰਤਾ ਲਾਲੁ ਹੋਆ; ਰਸਨਾ ਰਤੀ ਗੁਣ ਸਾਰਿ ॥
ਸਦਾ ਸੋਹਾਗਣਿ ਸਬਦੁ ਮਨਿ; ਭੈ ਭਾਇ ਕਰੇ ਸੀਗਾਰੁ ॥
ਨਾਨਕ. ਕਰਮੀ ਮਹਲੁ ਪਾਇਆ; ਪਿਰੁ ਰਾਖਿਆ ਉਰ ਧਾਰਿ ॥੧॥
ਮਃ ੩ ॥
ਮੁੰਧੇ ਸੂਹਾ ਪਰਹਰਹੁ; ਲਾਲੁ ਕਰਹੁ ਸੀਗਾਰੁ ॥
ਆਵਣ ਜਾਣਾ ਵੀਸਰੈ; ਗੁਰਸਬਦੀ ਵੀਚਾਰੁ ॥
ਮੁੰਧ ਸੁਹਾਵੀ ਸੋਹਣੀ; ਜਿਸੁ ਘਰਿ ਸਹਜਿ ਭਤਾਰੁ ॥
ਨਾਨਕ. ਸਾ ਧਨ ਰਾਵੀਐ; ਰਾਵੇ ਰਾਵਣਹਾਰੁ ॥੨॥
ਪਉੜੀ ॥
ਮੋਹੁ ਕੂੜੁ ਕੁਟੰਬੁ ਹੈ; ਮਨਮੁਖੁ ਮੁਗਧੁ ਰਤਾ ॥
ਹਉਮੈ ਮੇਰਾ ਕਰਿ ਮੁਏ; ਕਿਛੁ ਸਾਥਿ. ਨ ਲਿਤਾ ॥
ਸਿਰ ਉਪਰਿ ਜਮਕਾਲੁ. ਨ ਸੁਝਈ; ਦੂਜੈ ਭਰਮਿਤਾ ॥
ਫਿਰਿ ਵੇਲਾ ਹਥਿ. ਨ ਆਵਈ; ਜਮਕਾਲਿ ਵਸਿ ਕਿਤਾ ॥
ਜੇਹਾ ਧੁਰਿ ਲਿਖਿ ਪਾਇਓਨੁ; ਸੇ ਕਰਮ ਕਮਿਤਾ ॥੫॥
ਸਲੋਕੁ ਮਃ ੩ ॥
ਸਤੀਆ ਏਹਿ. ਨ ਆਖੀਅਨਿ; ਜੋ ਮੜਿਆ ਲਗਿ ਜਲੰਨੑਿ ॥
ਨਾਨਕ. ਸਤੀਆ ਜਾਣੀਅਨੑਿ; ਜਿ ਬਿਰਹੇ ਚੋਟ ਮਰੰਨੑਿ ॥੧॥
ਮਃ ੩ ॥
ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨੑਿ ॥
ਸੇਵਨਿ ਸਾਈ ਆਪਣਾ; ਨਿਤ ਉਠਿ ਸੰਮੑਾਲੰਨੑਿ ॥੨॥
ਮਃ ੩ ॥
ਕੰਤਾ ਨਾਲਿ ਮਹੇਲੀਆ; ਸੇਤੀ ਅਗਿ ਜਲਾਹਿ ॥
ਜੇ ਜਾਣਹਿ ਪਿਰੁ ਆਪਣਾ; ਤਾ ਤਨਿ ਦੁਖ ਸਹਾਹਿ ॥
ਨਾਨਕ. ਕੰਤ ਨ ਜਾਣਨੀ; ਸੇ ਕਿਉ ਅਗਿ ਜਲਾਹਿ ॥
ਭਾਵੈ ਜੀਵਉ ਕੈ ਮਰਉ; ਦੂਰਹੁ ਹੀ ਭਜਿ ਜਾਹਿ ॥੩॥
ਪਉੜੀ ॥
ਤੁਧੁ ਦੁਖੁ ਸੁਖੁ ਨਾਲਿ ਉਪਾਇਆ; ਲੇਖੁ ਕਰਤੈ ਲਿਖਿਆ ॥
ਨਾਵੈ ਜੇਵਡ. ਹੋਰ ਦਾਤਿ ਨਾਹੀ; ਤਿਸੁ ਰੂਪੁ ਨ ਰਿਖਿਆ ॥
ਨਾਮੁ ਅਖੁਟੁ ਨਿਧਾਨੁ ਹੈ; ਗੁਰਮੁਖਿ ਮਨਿ ਵਸਿਆ ॥
ਕਰਿ ਕਿਰਪਾ ਨਾਮੁ ਦੇਵਸੀ; ਫਿਰਿ ਲੇਖੁ. ਨ ਲਿਖਿਆ ॥
ਸੇਵਕ ਭਾਇ ਸੇ ਜਨ ਮਿਲੇ; ਜਿਨ ਹਰਿ ਜਪੁ ਜਪਿਆ ॥੬॥
ਸਲੋਕੁ ਮਃ ੨ ॥
ਜਿਨੀ ਚਲਣੁ ਜਾਣਿਆ; ਸੇ ਕਿਉ ਕਰਹਿ ਵਿਥਾਰ ॥
ਚਲਣ ਸਾਰ. ਨ ਜਾਣਨੀ; ਕਾਜ ਸਵਾਰਣਹਾਰ ॥੧॥
ਮਃ ੨ ॥
ਰਾਤਿ ਕਾਰਣਿ ਧਨੁ ਸੰਚੀਐ; ਭਲਕੇ ਚਲਣੁ ਹੋਇ ॥
ਨਾਨਕ ਨਾਲਿ. ਨ ਚਲਈ; ਫਿਰਿ ਪਛੁਤਾਵਾ ਹੋਇ ॥੨॥
ਮਃ ੨ ॥
ਬਧਾ ਚਟੀ ਜੋ ਭਰੇ; ਨਾ ਗੁਣੁ. ਨਾ ਉਪਕਾਰੁ ॥
ਸੇਤੀ ਖੁਸੀ ਸਵਾਰੀਐ; ਨਾਨਕ. ਕਾਰਜੁ ਸਾਰੁ ॥੩॥
ਮਃ ੨ ॥
ਮਨਹਠਿ ਤਰਫ. ਨ ਜਿਪਈ; ਜੇ ਬਹੁਤਾ ਘਾਲੇ ॥
ਤਰਫ ਜਿਣੈ, ਸਤ ਭਾਉ ਦੇ; ਜਨ ਨਾਨਕ. ਸਬਦੁ ਵੀਚਾਰੇ ॥੪॥
ਪਉੜੀ ॥
ਕਰਤੈ ਕਾਰਣੁ ਜਿਨਿ ਕੀਆ; ਸੋ ਜਾਣੈ ਸੋਈ ॥
ਆਪੇ ਸ੍ਰਿਸਟਿ ਉਪਾਈਅਨੁ; ਆਪੇ ਫੁਨਿ ਗੋਈ ॥