ਬਿਨੁ ਭੈ ਕਿਨੈ, ਨ ਪ੍ਰੇਮੁ ਪਾਇਆ; ਬਿਨੁ ਭੈ ਪਾਰਿ, ਨ ਉਤਰਿਆ ਕੋਈ ॥
Sri Guru Granth Sahib
Ang 1116
ਭਉ ਭਾਉ ਪ੍ਰੀਤਿ ਨਾਨਕ. ਤਿਸਹਿ ਲਾਗੈ; ਜਿਸੁ ਤੂ ਆਪਣੀ ਕਿਰਪਾ ਕਰਹਿ ॥
ਤੇਰੀ ਭਗਤਿ ਭੰਡਾਰ ਅਸੰਖ; ਜਿਸੁ ਤੂ ਦੇਵਹਿ ਮੇਰੇ ਸੁਆਮੀ, ਤਿਸੁ ਮਿਲਹਿ ॥੪॥੩॥
ਤੁਖਾਰੀ ਮਹਲਾ ੪ ॥
ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ, ਦਰਸੁ ਭਇਆ ॥
ਦੁਰਮਤਿ ਮੈਲੁ ਹਰੀ; ਅਗਿਆਨੁ ਅੰਧੇਰੁ ਗਇਆ ॥
ਗੁਰ ਦਰਸੁ ਪਾਇਆ. ਅਗਿਆਨੁ ਗਵਾਇਆ; ਅੰਤਰਿ ਜੋਤਿ ਪ੍ਰਗਾਸੀ ॥
ਜਨਮ ਮਰਣ ਦੁਖ ਖਿਨ ਮਹਿ ਬਿਨਸੇ; ਹਰਿ ਪਾਇਆ ਪ੍ਰਭੁ ਅਬਿਨਾਸੀ ॥
ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ. ਕੁਲਖੇਤਿ ਨਾਵਣਿ ਗਇਆ ॥
ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ ਦਰਸੁ ਭਇਆ ॥੧॥
ਮਾਰਗਿ ਪੰਥਿ ਚਲੇ ਗੁਰ; ਸਤਿਗੁਰ ਸੰਗਿ ਸਿਖਾ ॥
ਅਨਦਿਨੁ ਭਗਤਿ ਬਣੀ; ਖਿਨੁ ਖਿਨੁ ਨਿਮਖ ਵਿਖਾ ॥
ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ; ਸਭੁ ਲੋਕੁ ਵੇਖਣਿ ਆਇਆ ॥
ਜਿਨ ਦਰਸੁ ਸਤਿਗੁਰ ਗੁਰੂ ਕੀਆ; ਤਿਨ ਆਪਿ ਹਰਿ ਮੇਲਾਇਆ ॥
ਤੀਰਥ. ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥
ਮਾਰਗਿ ਪੰਥਿ ਚਲੇ ਗੁਰ; ਸਤਿਗੁਰ ਸੰਗਿ ਸਿਖਾ ॥੨॥
ਪ੍ਰਥਮ. ਆਏ ਕੁਲਖੇਤਿ ਗੁਰ; ਸਤਿਗੁਰ ਪੁਰਬੁ ਹੋਆ ॥
ਖਬਰਿ ਭਈ ਸੰਸਾਰਿ; ਆਏ ਤ੍ਰੈ ਲੋਆ ॥
ਦੇਖਣਿ ਆਏ ਤੀਨਿ ਲੋਕ; ਸੁਰਿ ਨਰ ਮੁਨਿ ਜਨ, ਸਭਿ ਆਇਆ ॥
ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ; ਤਿਨ ਕੇ ਕਿਲਵਿਖ ਨਾਸ ਗਵਾਇਆ ॥
ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ; ਕਰਿ ਗਏ ਗੋਸਟਿ ਢੋਆ ॥
ਪ੍ਰਥਮ ਆਏ ਕੁਲਖੇਤਿ; ਗੁਰ ਸਤਿਗੁਰ ਪੁਰਬੁ ਹੋਆ ॥੩॥
ਦੁਤੀਆ. ਜਮੁਨ ਗਏ ਗੁਰਿ; ਹਰਿ ਹਰਿ ਜਪਨੁ ਕੀਆ ॥
ਜਾਗਾਤੀ ਮਿਲੇ. ਦੇ ਭੇਟ; ਗੁਰ ਪਿਛੈ. ਲੰਘਾਇ ਦੀਆ ॥
ਸਭ ਛੁਟੀ ਸਤਿਗੁਰੂ ਪਿਛੈ; ਜਿਨਿ ਹਰਿ ਹਰਿ ਨਾਮੁ ਧਿਆਇਆ ॥
ਗੁਰ ਬਚਨਿ ਮਾਰਗਿ. ਜੋ ਪੰਥਿ ਚਾਲੇ; ਤਿਨ ਜਮੁ ਜਾਗਾਤੀ ਨੇੜਿ. ਨ ਆਇਆ ॥
ਸਭ ਗੁਰੂ ਗੁਰੂ ਜਗਤੁ ਬੋਲੈ; ਗੁਰ ਕੈ ਨਾਇ ਲਇਐ. ਸਭਿ ਛੁਟਕਿ ਗਇਆ ॥
ਦੁਤੀਆ. ਜਮੁਨ ਗਏ ਗੁਰਿ; ਹਰਿ ਹਰਿ ਜਪਨੁ ਕੀਆ ॥੪॥
ਤ੍ਰਿਤੀਆ. ਆਏ ਸੁਰਸਰੀ; ਤਹ ਕਉਤਕੁ ਚਲਤੁ ਭਇਆ ॥
ਸਭ ਮੋਹੀ ਦੇਖਿ ਦਰਸਨੁ, ਗੁਰ ਸੰਤ; ਕਿਨੈ ਆਢੁ. ਨ ਦਾਮੁ ਲਇਆ ॥
ਆਢੁ ਦਾਮੁ ਕਿਛੁ ਪਇਆ ਨ, ਬੋਲਕ; ਜਾਗਾਤੀਆ. ਮੋਹਣ ਮੁੰਦਣਿ ਪਈ ॥
ਭਾਈ ਹਮ ਕਰਹ ਕਿਆ. ਕਿਸੁ ਪਾਸਿ ਮਾਂਗਹ; ਸਭ ਭਾਗਿ ਸਤਿਗੁਰ ਪਿਛੈ ਪਈ ॥