ਤੈ. ਸਾਚਾ ਮਾਨਿਆ; ਕਿਹ ਬਿਚਾਰਿ ॥੧॥
Sri Guru Granth Sahib
Ang 1187
ਧਨੁ ਦਾਰਾ ਸੰਪਤਿ ਗ੍ਰੇਹ ॥
ਕਛੁ ਸੰਗਿ. ਨ ਚਾਲੈ; ਸਮਝ ਲੇਹ ॥੨॥
ਇਕ ਭਗਤਿ ਨਾਰਾਇਨ; ਹੋਇ ਸੰਗਿ ॥
ਕਹੁ ਨਾਨਕ. ਭਜੁ; ਤਿਹ ਏਕ ਰੰਗਿ ॥੩॥੪॥
ਬਸੰਤੁ ਮਹਲਾ ੯ ॥
ਕਹਾ ਭੂਲਿਓ ਰੇ; ਝੂਠੇ ਲੋਭ ਲਾਗ ॥
ਕਛੁ ਬਿਗਰਿਓ ਨਾਹਿਨ; ਅਜਹੁ ਜਾਗ ॥੧॥ ਰਹਾਉ ॥
ਸਮ ਸੁਪਨੈ ਕੈ; ਇਹੁ ਜਗੁ ਜਾਨੁ ॥
ਬਿਨਸੈ ਛਿਨ ਮੈ; ਸਾਚੀ ਮਾਨੁ ॥੧॥
ਸੰਗਿ ਤੇਰੈ; ਹਰਿ ਬਸਤ ਨੀਤ ॥
ਨਿਸ ਬਾਸੁਰ ਭਜੁ; ਤਾਹਿ ਮੀਤ ॥੨॥
ਬਾਰ ਅੰਤ ਕੀ; ਹੋਇ ਸਹਾਇ ॥
ਕਹੁ ਨਾਨਕ; ਗੁਨ ਤਾ ਕੇ ਗਾਇ ॥੩॥੫॥
ਬਸੰਤੁ ਮਹਲਾ ੧ ਅਸਟਪਦੀਆ ਘਰੁ ੧ ਦੁਤੁਕੀਆ ॥
ੴ ਸਤਿਗੁਰ ਪ੍ਰਸਾਦਿ ॥
ਜਗੁ ਕਊਆ; ਨਾਮੁ. ਨਹੀ ਚੀਤਿ ॥
ਨਾਮੁ ਬਿਸਾਰਿ ਗਿਰੈ; ਦੇਖੁ ਭੀਤਿ ॥
ਮਨੂਆ ਡੋਲੈ; ਚੀਤਿ ਅਨੀਤਿ ॥
ਜਗ ਸਿਉ ਤੂਟੀ; ਝੂਠ ਪਰੀਤਿ ॥੧॥
ਕਾਮੁ ਕ੍ਰੋਧੁ ਬਿਖੁ; ਬਜਰੁ ਭਾਰੁ ॥
ਨਾਮ ਬਿਨਾ; ਕੈਸੇ ਗੁਨ ਚਾਰੁ ॥੧॥ ਰਹਾਉ ॥
ਘਰੁ ਬਾਲੂ ਕਾ; ਘੂਮਨ ਘੇਰਿ ॥
ਬਰਖਸਿ ਬਾਣੀ; ਬੁਦਬੁਦਾ ਹੇਰਿ ॥
ਮਾਤ੍ਰ ਬੂੰਦ ਤੇ; ਧਰਿ ਚਕੁ ਫੇਰਿ ॥
ਸਰਬ ਜੋਤਿ; ਨਾਮੈ ਕੀ ਚੇਰਿ ॥੨॥
ਸਰਬ ਉਪਾਇ; ਗੁਰੂ ਸਿਰਿ ਮੋਰੁ ॥
ਭਗਤਿ ਕਰਉ; ਪਗ ਲਾਗਉ ਤੋਰ ॥
ਨਾਮਿ ਰਤੋ; ਚਾਹਉ ਤੁਝ ਓਰੁ ॥
ਨਾਮੁ ਦੁਰਾਇ ਚਲੈ; ਸੋ ਚੋਰੁ ॥੩॥
ਪਤਿ ਖੋਈ; ਬਿਖੁ ਅੰਚਲਿ ਪਾਇ ॥
ਸਾਚ ਨਾਮਿ ਰਤੋ; ਪਤਿ ਸਿਉ ਘਰਿ ਜਾਇ ॥
ਜੋ ਕਿਛੁ ਕੀਨੑਸਿ; ਪ੍ਰਭੁ ਰਜਾਇ ॥
ਭੈ ਮਾਨੈ; ਨਿਰਭਉ ਮੇਰੀ ਮਾਇ ॥੪॥
ਕਾਮਨਿ ਚਾਹੈ; ਸੁੰਦਰਿ ਭੋਗੁ ॥
ਪਾਨ ਫੂਲ ਮੀਠੇ ਰਸ ਰੋਗ ॥
ਖੀਲੈ ਬਿਗਸੈ; ਤੇਤੋ ਸੋਗ ॥
ਪ੍ਰਭ ਸਰਣਾਗਤਿ; ਕੀਨੑਸਿ ਹੋਗ ॥੫॥
ਕਾਪੜੁ ਪਹਿਰਸਿ; ਅਧਿਕੁ ਸੀਗਾਰੁ ॥
ਮਾਟੀ ਫੂਲੀ; ਰੂਪੁ ਬਿਕਾਰੁ ॥
ਆਸਾ ਮਨਸਾ; ਬਾਂਧੋ ਬਾਰੁ ॥
ਨਾਮ ਬਿਨਾ; ਸੂਨਾ ਘਰੁ ਬਾਰੁ ॥੬॥
ਗਾਛਹੁ ਪੁਤ੍ਰੀ. ਰਾਜ ਕੁਆਰਿ ॥
ਨਾਮੁ ਭਣਹੁ ਸਚੁ; ਦੋਤੁ ਸਵਾਰਿ ॥
ਪ੍ਰਿਉ ਸੇਵਹੁ; ਪ੍ਰਭ ਪ੍ਰੇਮ ਅਧਾਰਿ ॥
ਗੁਰਸਬਦੀ; ਬਿਖੁ ਤਿਆਸ ਨਿਵਾਰਿ ॥੭॥
ਮੋਹਨਿ. ਮੋਹਿ ਲੀਆ; ਮਨੁ ਮੋਹਿ ॥
ਗੁਰ ਕੈ ਸਬਦਿ; ਪਛਾਨਾ ਤੋਹਿ ॥
ਨਾਨਕ. ਠਾਢੇ ਚਾਹਹਿ; ਪ੍ਰਭੂ ਦੁਆਰਿ ॥
ਤੇਰੇ ਨਾਮਿ ਸੰਤੋਖੇ; ਕਿਰਪਾ ਧਾਰਿ ॥੮॥੧॥
ਬਸੰਤੁ ਮਹਲਾ ੧ ॥
ਮਨੁ ਭੂਲਉ; ਭਰਮਸਿ ਆਇ ਜਾਇ ॥
ਅਤਿ ਲੁਬਧ ਲੁਭਾਨਉ; ਬਿਖਮ ਮਾਇ ॥
ਨਹ ਅਸਥਿਰੁ ਦੀਸੈ; ਏਕ ਭਾਇ ॥
ਜਿਉ ਮੀਨ; ਕੁੰਡਲੀਆ ਕੰਠਿ ਪਾਇ ॥੧॥
ਮਨੁ ਭੂਲਉ; ਸਮਝਸਿ ਸਾਚ ਨਾਇ ॥
ਗੁਰਸਬਦੁ ਬੀਚਾਰੇ; ਸਹਜ ਭਾਇ ॥੧॥ ਰਹਾਉ ॥