ਜਪਿ ਜੀਵਾ; ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥
Sri Guru Granth Sahib
Ang 563
ਦਇਆਲ ਪੁਰਖ; ਮੇਰੇ ਪ੍ਰਭ ਦਾਤੇ ॥
ਜਿਸਹਿ ਜਨਾਵਹੁ; ਤਿਨਹਿ ਤੁਮ ਜਾਤੇ ॥੨॥
ਸਦਾ ਸਦਾ; ਜਾਈ ਬਲਿਹਾਰੀ ॥
ਇਤ ਉਤ ਦੇਖਉ; ਓਟ ਤੁਮਾਰੀ ॥੩॥
ਮੋਹਿ ਨਿਰਗੁਣ; ਗੁਣੁ ਕਿਛੂ ਨ ਜਾਤਾ ॥
ਨਾਨਕ. ਸਾਧੂ ਦੇਖਿ; ਮਨੁ ਰਾਤਾ ॥੪॥੩॥
ਵਡਹੰਸੁ ਮਃ ੫ ॥
ਅੰਤਰਜਾਮੀ. ਸੋ ਪ੍ਰਭੁ ਪੂਰਾ ॥
ਦਾਨੁ ਦੇਇ. ਸਾਧੂ ਕੀ ਧੂਰਾ ॥੧॥
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥
ਜਲਿ ਥਲਿ ਮਹੀਅਲਿ; ਰਹਿਆ ਭਰਪੂਰੇ ॥
ਨਿਕਟਿ ਵਸੈ; ਨਾਹੀ ਪ੍ਰਭੁ ਦੂਰੇ ॥੨॥
ਜਿਸ ਨੋ ਨਦਰਿ ਕਰੇ. ਸੋ ਧਿਆਏ ॥
ਆਠ ਪਹਰ ਹਰਿ ਕੇ ਗੁਣ ਗਾਏ ॥੩॥
ਜੀਅ ਜੰਤ ਸਗਲੇ ਪ੍ਰਤਿਪਾਰੇ ॥
ਸਰਨਿ ਪਰਿਓ ਨਾਨਕ; ਹਰਿ ਦੁਆਰੇ ॥੪॥੪॥
ਵਡਹੰਸੁ ਮਹਲਾ ੫ ॥
ਤੂ ਵਡ ਦਾਤਾ ਅੰਤਰਜਾਮੀ ॥
ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥
ਮੇਰੇ ਪ੍ਰਭ ਪ੍ਰੀਤਮ; ਨਾਮੁ ਅਧਾਰਾ ॥
ਹਉ ਸੁਣਿ ਸੁਣਿ ਜੀਵਾ; ਨਾਮੁ ਤੁਮਾਰਾ ॥੧॥ ਰਹਾਉ ॥
ਤੇਰੀ ਸਰਣਿ; ਸਤਿਗੁਰ ਮੇਰੇ ਪੂਰੇ ॥
ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥
ਚਰਨ ਕਮਲ; ਹਿਰਦੈ ਉਰਿ ਧਾਰੇ ॥
ਤੇਰੇ ਦਰਸਨ ਕਉ; ਜਾਈ ਬਲਿਹਾਰੇ ॥੩॥
ਕਰਿ ਕਿਰਪਾ; ਤੇਰੇ ਗੁਣ ਗਾਵਾ ॥
ਨਾਨਕ ਨਾਮੁ ਜਪਤ; ਸੁਖੁ ਪਾਵਾ ॥੪॥੫॥
ਵਡਹੰਸੁ ਮਹਲਾ ੫ ॥
ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥
ਨਾ ਜੀਉ ਮਰੈ; ਨ ਕਬਹੂ ਛੀਜੈ ॥੧॥
ਵਡਭਾਗੀ ਗੁਰੁ ਪੂਰਾ ਪਾਈਐ ॥
ਗੁਰ ਕਿਰਪਾ ਤੇ; ਪ੍ਰਭੂ ਧਿਆਈਐ ॥੧॥ ਰਹਾਉ ॥
ਰਤਨ ਜਵਾਹਰ; ਹਰਿ ਮਾਣਕ ਲਾਲਾ ॥
ਸਿਮਰਿ ਸਿਮਰਿ ਪ੍ਰਭ; ਭਏ ਨਿਹਾਲਾ ॥੨॥
ਜਤ ਕਤ ਪੇਖਉ; ਸਾਧੂ ਸਰਣਾ ॥
ਹਰਿ ਗੁਣ ਗਾਇ; ਨਿਰਮਲ ਮਨੁ ਕਰਣਾ ॥੩॥
ਘਟ ਘਟ ਅੰਤਰਿ; ਮੇਰਾ ਸੁਆਮੀ ਵੂਠਾ ॥
ਨਾਨਕ. ਨਾਮੁ ਪਾਇਆ; ਪ੍ਰਭੁ ਤੂਠਾ ॥੪॥੬॥
ਵਡਹੰਸੁ ਮਹਲਾ ੫ ॥
ਵਿਸਰੁ ਨਾਹੀ; ਪ੍ਰਭ ਦੀਨ ਦਇਆਲਾ ॥
ਤੇਰੀ ਸਰਣਿ; ਪੂਰਨ ਕਿਰਪਾਲਾ ॥੧॥ ਰਹਾਉ ॥
ਜਹ ਚਿਤਿ ਆਵਹਿ; ਸੋ ਥਾਨੁ ਸੁਹਾਵਾ ॥
ਜਿਤੁ ਵੇਲਾ ਵਿਸਰਹਿ; ਤਾ ਲਾਗੈ ਹਾਵਾ ॥੧॥
ਤੇਰੇ ਜੀਅ; ਤੂ ਸਦ ਹੀ ਸਾਥੀ ॥
ਸੰਸਾਰ ਸਾਗਰ ਤੇ ਕਢੁ; ਦੇ ਹਾਥੀ ॥੨॥
ਆਵਣੁ ਜਾਣਾ; ਤੁਮ ਹੀ ਕੀਆ ॥
ਜਿਸੁ ਤੂ ਰਾਖਹਿ; ਤਿਸੁ ਦੂਖੁ. ਨ ਥੀਆ ॥੩॥
ਤੂ ਏਕੋ ਸਾਹਿਬੁ; ਅਵਰੁ. ਨ ਹੋਰਿ ॥
ਬਿਨਉ ਕਰੈ ਨਾਨਕੁ; ਕਰ ਜੋਰਿ ॥੪॥੭॥
ਵਡਹੰਸੁ ਮਃ ੫ ॥
ਤੂ ਜਾਣਾਇਹਿ; ਤਾ ਕੋਈ ਜਾਣੈ ॥
ਤੇਰਾ ਦੀਆ ਨਾਮੁ ਵਖਾਣੈ ॥੧॥
ਤੂ ਅਚਰਜੁ; ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥