ਤਿਸੁ ਗੁਰ ਕਉ. ਸਦ ਬਲਿਹਾਰਣੈ; ਜਿਨਿ. ਹਰਿ ਸੇਵਾ ਬਣਤ ਬਣਾਈ ॥
Sri Guru Granth Sahib
Ang 588
ਸੋ ਸਤਿਗੁਰੁ ਪਿਆਰਾ. ਮੇਰੈ ਨਾਲਿ ਹੈ; ਜਿਥੈ ਕਿਥੈ ਮੈਨੋ ਲਏ ਛਡਾਈ ॥
ਤਿਸੁ ਗੁਰ ਕਉ ਸਾਬਾਸਿ ਹੈ; ਜਿਨਿ ਹਰਿ ਸੋਝੀ ਪਾਈ ॥
ਨਾਨਕੁ. ਗੁਰ ਵਿਟਹੁ ਵਾਰਿਆ. ਜਿਨਿ ਹਰਿ ਨਾਮੁ ਦੀਆ; ਮੇਰੇ ਮਨ ਕੀ ਆਸ ਪੁਰਾਈ ॥੫॥
ਸਲੋਕ ਮਃ ੩ ॥
ਤ੍ਰਿਸਨਾ ਦਾਧੀ ਜਲਿ ਮੁਈ; ਜਲਿ ਜਲਿ ਕਰੇ ਪੁਕਾਰ ॥
ਸਤਿਗੁਰ ਸੀਤਲ ਜੇ ਮਿਲੈ; ਫਿਰਿ ਜਲੈ ਨ. ਦੂਜੀ ਵਾਰ ॥
ਨਾਨਕ. ਵਿਣੁ ਨਾਵੈ, ਨਿਰਭਉ ਕੋ ਨਹੀ; ਜਿਚਰੁ ਸਬਦਿ. ਨ ਕਰੇ ਵੀਚਾਰੁ ॥੧॥
ਮਃ ੩ ॥
ਭੇਖੀ. ਅਗਨਿ ਨ ਬੁਝਈ; ਚਿੰਤਾ ਹੈ ਮਨ ਮਾਹਿ ॥
ਵਰਮੀ ਮਾਰੀ. ਸਾਪੁ ਨਾ ਮਰੈ; ਤਿਉ. ਨਿਗੁਰੇ ਕਰਮ ਕਮਾਹਿ ॥
ਸਤਿਗੁਰੁ ਦਾਤਾ ਸੇਵੀਐ; ਸਬਦੁ ਵਸੈ ਮਨਿ ਆਇ ॥
ਮਨੁ ਤਨੁ ਸੀਤਲੁ ਸਾਂਤਿ ਹੋਇ; ਤ੍ਰਿਸਨਾ ਅਗਨਿ ਬੁਝਾਇ ॥
ਸੁਖਾ ਸਿਰਿ ਸਦਾ ਸੁਖੁ ਹੋਇ; ਜਾ ਵਿਚਹੁ ਆਪੁ ਗਵਾਇ ॥
ਗੁਰਮੁਖਿ ਉਦਾਸੀ ਸੋ ਕਰੇ; ਜਿ ਸਚਿ ਰਹੈ ਲਿਵ ਲਾਇ ॥
ਚਿੰਤਾ. ਮੂਲਿ ਨ ਹੋਵਈ; ਹਰਿ ਨਾਮਿ ਰਜਾ ਆਘਾਇ ॥
ਨਾਨਕ. ਨਾਮ ਬਿਨਾ, ਨਹ ਛੂਟੀਐ; ਹਉਮੈ ਪਚਹਿ ਪਚਾਇ ॥੨॥
ਪਉੜੀ ॥
ਜਿਨੀ ਹਰਿ ਹਰਿ ਨਾਮੁ ਧਿਆਇਆ; ਤਿਨੀ ਪਾਇਅੜੇ ਸਰਬ ਸੁਖਾ ॥
ਸਭੁ ਜਨਮੁ ਤਿਨਾ ਕਾ ਸਫਲੁ ਹੈ; ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥
ਜਿਨੀ. ਗੁਰ ਕੈ ਬਚਨਿ ਆਰਾਧਿਆ; ਤਿਨ. ਵਿਸਰਿ ਗਏ ਸਭਿ ਦੁਖਾ ॥
ਤੇ ਸੰਤ ਭਲੇ ਗੁਰਸਿਖ ਹੈ; ਜਿਨ. ਨਾਹੀ ਚਿੰਤ ਪਰਾਈ ਚੁਖਾ ॥
ਧਨੁ ਧੰਨੁ ਤਿਨਾ ਕਾ ਗੁਰੂ ਹੈ; ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥
ਸਲੋਕ ਮਃ ੩ ॥
ਕਲਿ ਮਹਿ ਜਮੁ ਜੰਦਾਰੁ ਹੈ; ਹੁਕਮੇ ਕਾਰ ਕਮਾਇ ॥
ਗੁਰਿ ਰਾਖੇ ਸੇ ਉਬਰੇ; ਮਨਮੁਖਾ ਦੇਇ ਸਜਾਇ ॥
ਜਮਕਾਲੈ ਵਸਿ ਜਗੁ ਬਾਂਧਿਆ; ਤਿਸ ਦਾ ਫਰੂ. ਨ ਕੋਇ ॥
ਜਿਨਿ ਜਮੁ ਕੀਤਾ ਸੋ ਸੇਵੀਐ; ਗੁਰਮੁਖਿ. ਦੁਖੁ ਨ ਹੋਇ ॥
ਨਾਨਕ ਗੁਰਮੁਖਿ. ਜਮੁ ਸੇਵਾ ਕਰੇ; ਜਿਨ ਮਨਿ ਸਚਾ ਹੋਇ ॥੧॥
ਮਃ ੩ ॥
ਏਹਾ ਕਾਇਆ ਰੋਗਿ ਭਰੀ; ਬਿਨੁ ਸਬਦੈ. ਦੁਖੁ ਹਉਮੈ ਰੋਗੁ. ਨ ਜਾਇ ॥
ਸਤਿਗੁਰੁ ਮਿਲੈ. ਤਾ ਨਿਰਮਲ ਹੋਵੈ; ਹਰਿ ਨਾਮੋ ਮੰਨਿ ਵਸਾਇ ॥
ਨਾਨਕ. ਨਾਮੁ ਧਿਆਇਆ ਸੁਖਦਾਤਾ; ਦੁਖੁ ਵਿਸਰਿਆ ਸਹਜਿ ਸੁਭਾਇ ॥੨॥
ਪਉੜੀ ॥
ਜਿਨਿ ਜਗਜੀਵਨੁ ਉਪਦੇਸਿਆ; ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥
ਤਿਸੁ ਗੁਰ ਕਉ. ਹਉ ਖੰਨੀਐ; ਜਿਨਿ. ਮਧੁਸੂਦਨੁ ਹਰਿ ਨਾਮੁ ਸੁਣਾਇਆ ॥
ਤਿਸੁ ਗੁਰ ਕਉ. ਹਉ ਵਾਰਣੈ; ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥
ਤਿਸੁ ਸਤਿਗੁਰ ਕਉ. ਵਡ ਪੁੰਨੁ ਹੈ; ਜਿਨਿ ਅਵਗਣ ਕਟਿ. ਗੁਣੀ ਸਮਝਾਇਆ ॥