ਅੰਤਿ ਹੋਵੈ ਵੈਰ ਵਿਰੋਧੁ; ਕੋ ਸਕੈ ਨ, ਛਡਾਇਆ ॥
Sri Guru Granth Sahib
Ang 1250
ਨਾਨਕ. ਵਿਣੁ ਨਾਵੈ ਧ੍ਰਿਗੁ ਮੋਹੁ; ਜਿਤੁ ਲਗਿ ਦੁਖੁ ਪਾਇਆ ॥੩੨॥
ਸਲੋਕ ਮਃ ੩ ॥
ਗੁਰਮੁਖਿ ਅੰਮ੍ਰਿਤੁ ਨਾਮੁ ਹੈ; ਜਿਤੁ ਖਾਧੈ ਸਭ ਭੁਖ ਜਾਇ ॥
ਤ੍ਰਿਸਨਾ ਮੂਲਿ. ਨ ਹੋਵਈ; ਨਾਮੁ ਵਸੈ ਮਨਿ ਆਇ ॥
ਬਿਨੁ ਨਾਵੈ. ਜਿ ਹੋਰੁ ਖਾਣਾ; ਤਿਤੁ ਰੋਗੁ ਲਗੈ ਤਨਿ ਧਾਇ ॥
ਨਾਨਕ. ਰਸ ਕਸ ਸਬਦੁ ਸਲਾਹਣਾ; ਆਪੇ ਲਏ ਮਿਲਾਇ ॥੧॥
ਮਃ ੩ ॥
ਜੀਆ ਅੰਦਰਿ ਜੀਉ ਸਬਦੁ ਹੈ; ਜਿਤੁ ਸਹ ਮੇਲਾਵਾ ਹੋਇ ॥
ਬਿਨੁ ਸਬਦੈ. ਜਗਿ ਆਨੑੇਰੁ ਹੈ; ਸਬਦੇ ਪਰਗਟੁ ਹੋਇ ॥
ਪੰਡਿਤ ਮੋਨੀ ਪੜਿ ਪੜਿ ਥਕੇ; ਭੇਖ ਥਕੇ ਤਨੁ ਧੋਇ ॥
ਬਿਨੁ ਸਬਦੈ ਕਿਨੈ. ਨ ਪਾਇਓ; ਦੁਖੀਏ ਚਲੇ ਰੋਇ ॥
ਨਾਨਕ. ਨਦਰੀ ਪਾਈਐ; ਕਰਮਿ ਪਰਾਪਤਿ ਹੋਇ ॥੨॥
ਪਉੜੀ ॥
ਇਸਤ੍ਰੀ ਪੁਰਖੈ ਅਤਿ ਨੇਹੁ; ਬਹਿ ਮੰਦੁ ਪਕਾਇਆ ॥
ਦਿਸਦਾ ਸਭੁ ਕਿਛੁ ਚਲਸੀ; ਮੇਰੇ ਪ੍ਰਭ ਭਾਇਆ ॥
ਕਿਉ ਰਹੀਐ ਥਿਰੁ ਜਗਿ; ਕੋ ਕਢਹੁ ਉਪਾਇਆ ॥
ਗੁਰ ਪੂਰੇ ਕੀ ਚਾਕਰੀ; ਥਿਰੁ ਕੰਧੁ ਸਬਾਇਆ ॥
ਨਾਨਕ. ਬਖਸਿ ਮਿਲਾਇਅਨੁ; ਹਰਿ ਨਾਮਿ ਸਮਾਇਆ ॥੩੩॥
ਸਲੋਕ ਮਃ ੩ ॥
ਮਾਇਆ ਮੋਹਿ ਵਿਸਾਰਿਆ; ਗੁਰ ਕਾ ਭਉ ਹੇਤੁ ਅਪਾਰੁ ॥
ਲੋਭਿ ਲਹਰਿ ਸੁਧਿ ਮਤਿ ਗਈ; ਸਚਿ. ਨ ਲਗੈ ਪਿਆਰੁ ॥
ਗੁਰਮੁਖਿ ਜਿਨਾ ਸਬਦੁ ਮਨਿ ਵਸੈ; ਦਰਗਹ ਮੋਖ ਦੁਆਰੁ ॥
ਨਾਨਕ. ਆਪੇ ਮੇਲਿ ਲਏ; ਆਪੇ ਬਖਸਣਹਾਰੁ ॥੧॥
ਮਃ ੪ ॥
ਨਾਨਕ. ਜਿਸੁ ਬਿਨੁ ਘੜੀ. ਨ ਜੀਵਣਾ; ਵਿਸਰੇ ਸਰੈ ਨ. ਬਿੰਦ ॥
ਤਿਸੁ ਸਿਉ. ਕਿਉ ਮਨ ਰੂਸੀਐ; ਜਿਸਹਿ ਹਮਾਰੀ ਚਿੰਦ ॥੨॥
ਮਃ ੪ ॥
ਸਾਵਣੁ ਆਇਆ ਝਿਮਝਿਮਾ; ਹਰਿ ਗੁਰਮੁਖਿ ਨਾਮੁ ਧਿਆਇ ॥
ਦੁਖ ਭੁਖ ਕਾੜਾ ਸਭੁ ਚੁਕਾਇਸੀ; ਮੀਹੁ ਵੁਠਾ ਛਹਬਰ ਲਾਇ ॥
ਸਭ ਧਰਤਿ ਭਈ ਹਰੀਆਵਲੀ; ਅੰਨੁ ਜੰਮਿਆ ਬੋਹਲ ਲਾਇ ॥
ਹਰਿ ਅਚਿੰਤੁ ਬੁਲਾਵੈ. ਕ੍ਰਿਪਾ ਕਰਿ; ਹਰਿ ਆਪੇ ਪਾਵੈ ਥਾਇ ॥
ਹਰਿ ਤਿਸਹਿ ਧਿਆਵਹੁ ਸੰਤ ਜਨਹੁ; ਜੁ. ਅੰਤੇ ਲਏ ਛਡਾਇ ॥
ਹਰਿ ਕੀਰਤਿ ਭਗਤਿ ਅਨੰਦੁ ਹੈ; ਸਦਾ ਸੁਖੁ ਵਸੈ ਮਨਿ ਆਇ ॥
ਜਿਨੑਾ ਗੁਰਮੁਖਿ ਨਾਮੁ ਅਰਾਧਿਆ; ਤਿਨਾ ਦੁਖ ਭੁਖ ਲਹਿ ਜਾਇ ॥
ਜਨ ਨਾਨਕੁ. ਤ੍ਰਿਪਤੈ ਗਾਇ ਗੁਣ; ਹਰਿ ਦਰਸਨੁ ਦੇਹੁ ਸੁਭਾਇ ॥੩॥
ਪਉੜੀ ॥
ਗੁਰ ਪੂਰੇ ਕੀ ਦਾਤਿ; ਨਿਤ ਦੇਵੈ ਚੜੈ ਸਵਾਈਆ ॥
ਤੁਸਿ ਦੇਵੈ ਆਪਿ ਦਇਆਲੁ; ਨ ਛਪੈ ਛਪਾਈਆ ॥
ਹਿਰਦੈ ਕਵਲੁ ਪ੍ਰਗਾਸੁ; ਉਨਮਨਿ ਲਿਵ ਲਾਈਆ ॥
ਜੇ ਕੋ ਕਰੇ ਉਸ ਦੀ ਰੀਸ; ਸਿਰਿ ਛਾਈ ਪਾਈਆ ॥
ਨਾਨਕ. ਅਪੜਿ ਕੋਇ, ਨ ਸਕਈ; ਪੂਰੇ ਸਤਿਗੁਰ ਕੀ ਵਡਿਆਈਆ ॥੩੪॥