ਗਉੜੀ ਮਹਲਾ ੧ ॥
ਕਿਰਤੁ ਪਇਆ; ਨਹ ਮੇਟੈ ਕੋਇ ॥
Sri Guru Granth Sahib
ਗਉੜੀ ਮਹਲਾ ੧ ॥
ਗਉੜੀ ਮਹਲਾ ੧ ॥
ਕਿਰਤੁ ਪਇਆ; ਨਹ ਮੇਟੈ ਕੋਇ ॥
ਕਿਆ ਜਾਣਾ; ਕਿਆ ਆਗੈ ਹੋਇ ॥
ਜੋ ਤਿਸੁ ਭਾਣਾ; ਸੋਈ ਹੂਆ ॥
ਅਵਰੁ; ਨ ਕਰਣੈ ਵਾਲਾ ਦੂਆ ॥੧॥
ਨਾ ਜਾਣਾ ਕਰਮ; ਕੇਵਡ ਤੇਰੀ ਦਾਤਿ ॥
ਕਰਮੁ ਧਰਮੁ; ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥
ਤੂ ਏਵਡੁ ਦਾਤਾ; ਦੇਵਣਹਾਰੁ ॥
ਤੋਟਿ ਨਾਹੀ; ਤੁਧੁ ਭਗਤਿ ਭੰਡਾਰ ॥
ਕੀਆ ਗਰਬੁ; ਨ ਆਵੈ ਰਾਸਿ ॥
ਜੀਉ ਪਿੰਡੁ; ਸਭੁ ਤੇਰੈ ਪਾਸਿ ॥੨॥
ਤੂ ਮਾਰਿ ਜੀਵਾਲਹਿ; ਬਖਸਿ ਮਿਲਾਇ ॥
ਜਿਉ ਭਾਵੀ; ਤਿਉ ਨਾਮੁ ਜਪਾਇ ॥
ਤੂੰ ਦਾਨਾ ਬੀਨਾ; ਸਾਚਾ ਸਿਰਿ ਮੇਰੈ ॥
ਗੁਰਮਤਿ ਦੇਇ; ਭਰੋਸੈ ਤੇਰੈ ॥੩॥
ਤਨ ਮਹਿ ਮੈਲੁ ਨਾਹੀ; ਮਨੁ ਰਾਤਾ ॥
ਗੁਰ ਬਚਨੀ; ਸਚੁ ਸਬਦਿ ਪਛਾਤਾ ॥
ਤੇਰਾ ਤਾਣੁ; ਨਾਮ ਕੀ ਵਡਿਆਈ ॥
ਨਾਨਕ; ਰਹਣਾ ਭਗਤਿ ਸਰਣਾਈ ॥੪॥੧੦॥
ਗਉੜੀ ਮਹਲਾ ੧ ॥
ਜਿਨਿ. ਅਕਥੁ ਕਹਾਇਆ; ਅਪਿਓ ਪੀਆਇਆ ॥
ਅਨ ਭੈ ਵਿਸਰੇ; ਨਾਮਿ ਸਮਾਇਆ ॥੧॥
ਕਿਆ ਡਰੀਐ; ਡਰੁ ਡਰਹਿ ਸਮਾਨਾ ॥
ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥
ਜਿਸੁ ਨਰ; ਰਾਮੁ ਰਿਦੈ ਹਰਿ ਰਾਸਿ ॥
ਸਹਜਿ ਸੁਭਾਇ ਮਿਲੇ ਸਾਬਾਸਿ ॥੨॥
ਜਾਹਿ ਸਵਾਰੈ ਸਾਝ ਬਿਆਲ ॥
ਇਤ ਉਤ ਮਨਮੁਖ; ਬਾਧੇ ਕਾਲ ॥੩॥
ਅਹਿਨਿਸਿ ਰਾਮੁ ਰਿਦੈ; ਸੇ ਪੂਰੇ ॥
ਨਾਨਕ. ਰਾਮ ਮਿਲੇ; ਭ੍ਰਮ ਦੂਰੇ ॥੪॥੧੧॥
ਗਉੜੀ ਮਹਲਾ ੧ ॥
ਜਨਮਿ ਮਰੈ; ਤ੍ਰੈ ਗੁਣ ਹਿਤਕਾਰੁ ॥
ਚਾਰੇ ਬੇਦ; ਕਥਹਿ ਆਕਾਰੁ ॥
ਤੀਨਿ ਅਵਸਥਾ ਕਹਹਿ ਵਖਿਆਨੁ ॥
ਤੁਰੀਆਵਸਥਾ; ਸਤਿਗੁਰ ਤੇ. ਹਰਿ ਜਾਨੁ ॥੧॥
ਰਾਮ ਭਗਤਿ; ਗੁਰ ਸੇਵਾ ਤਰਣਾ ॥
ਬਾਹੁੜਿ; ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥
ਚਾਰਿ ਪਦਾਰਥ; ਕਹੈ ਸਭੁ ਕੋਈ ॥
ਸਿੰਮ੍ਰਿਤਿ ਸਾਸਤ; ਪੰਡਿਤ ਮੁਖਿ ਸੋਈ ॥
ਬਿਨੁ ਗੁਰ; ਅਰਥੁ ਬੀਚਾਰੁ. ਨ ਪਾਇਆ ॥
ਮੁਕਤਿ ਪਦਾਰਥੁ; ਭਗਤਿ ਹਰਿ ਪਾਇਆ ॥੨॥
ਜਾ ਕੈ ਹਿਰਦੈ; ਵਸਿਆ ਹਰਿ ਸੋਈ ॥
ਗੁਰਮੁਖਿ ਭਗਤਿ; ਪਰਾਪਤਿ ਹੋਈ ॥
ਹਰਿ ਕੀ ਭਗਤਿ; ਮੁਕਤਿ ਆਨੰਦੁ ॥
ਗੁਰਮਤਿ ਪਾਏ; ਪਰਮਾਨੰਦੁ ॥੩॥
ਜਿਨਿ ਪਾਇਆ; ਗੁਰਿ ਦੇਖਿ ਦਿਖਾਇਆ ॥
ਆਸਾ ਮਾਹਿ; ਨਿਰਾਸੁ ਬੁਝਾਇਆ ॥
ਦੀਨਾ ਨਾਥੁ; ਸਰਬ ਸੁਖਦਾਤਾ ॥
ਨਾਨਕ; ਹਰਿ ਚਰਣੀ ਮਨੁ ਰਾਤਾ ॥੪॥੧੨॥
ਗਉੜੀ ਚੇਤੀ ਮਹਲਾ ੧ ॥
ਅੰਮ੍ਰਿਤ ਕਾਇਆ ਰਹੈ ਸੁਖਾਲੀ; ਬਾਜੀ ਇਹੁ ਸੰਸਾਰੋ ॥
ਲਬੁ ਲੋਭੁ ਮੁਚੁ ਕੂੜੁ ਕਮਾਵਹਿ; ਬਹੁਤੁ ਉਠਾਵਹਿ ਭਾਰੋ ॥
ਤੂੰ ਕਾਇਆ. ਮੈ ਰੁਲਦੀ ਦੇਖੀ; ਜਿਉ ਧਰ ਉਪਰਿ ਛਾਰੋ ॥੧॥
ਸੁਣਿ ਸੁਣਿ ਸਿਖ ਹਮਾਰੀ ॥
ਸੁਕ੍ਰਿਤੁ ਕੀਤਾ. ਰਹਸੀ ਮੇਰੇ ਜੀਅੜੇ; ਬਹੁੜਿ. ਨ ਆਵੈ ਵਾਰੀ ॥੧॥ ਰਹਾਉ ॥