ਲਾਲਿ ਰਤਾ ਮਨੁ ਮਾਨਿਆ; ਗੁਰੁ ਪੂਰਾ ਪਾਇਆ ॥੨॥
Sri Guru Granth Sahib
Ang 752
ਹਉ ਜੀਵਾ ਗੁਣ ਸਾਰਿ; ਅੰਤਰਿ ਤੂ ਵਸੈ ॥
ਤੂੰ ਵਸਹਿ ਮਨ ਮਾਹਿ; ਸਹਜੇ ਰਸਿ ਰਸੈ ॥੩॥
ਮੂਰਖ ਮਨ ਸਮਝਾਇ; ਆਖਉ ਕੇਤੜਾ ॥
ਗੁਰਮੁਖਿ ਹਰਿ ਗੁਣ ਗਾਇ; ਰੰਗਿ ਰੰਗੇਤੜਾ ॥੪॥
ਨਿਤ ਨਿਤ ਰਿਦੈ ਸਮਾਲਿ; ਪ੍ਰੀਤਮੁ ਆਪਣਾ ॥
ਜੇ ਚਲਹਿ ਗੁਣ ਨਾਲਿ; ਨਾਹੀ ਦੁਖੁ ਸੰਤਾਪਣਾ ॥੫॥
ਮਨਮੁਖ ਭਰਮਿ ਭੁਲਾਣਾ; ਨਾ ਤਿਸੁ ਰੰਗੁ ਹੈ ॥
ਮਰਸੀ ਹੋਇ ਵਿਡਾਣਾ; ਮਨਿ ਤਨਿ ਭੰਗੁ ਹੈ ॥੬॥
ਗੁਰ ਕੀ ਕਾਰ ਕਮਾਇ; ਲਾਹਾ ਘਰਿ ਆਣਿਆ ॥
ਗੁਰਬਾਣੀ ਨਿਰਬਾਣੁ; ਸਬਦਿ ਪਛਾਣਿਆ ॥੭॥
ਇਕ ਨਾਨਕ ਕੀ ਅਰਦਾਸਿ; ਜੇ ਤੁਧੁ ਭਾਵਸੀ ॥
ਮੈ ਦੀਜੈ ਨਾਮ ਨਿਵਾਸੁ; ਹਰਿ ਗੁਣ ਗਾਵਸੀ ॥੮॥੧॥੩॥
ਸੂਹੀ ਮਹਲਾ ੧ ॥
ਜਿਉ ਆਰਣਿ ਲੋਹਾ ਪਾਇ; ਭੰਨਿ ਘੜਾਈਐ ॥
ਤਿਉ ਸਾਕਤੁ ਜੋਨੀ ਪਾਇ; ਭਵੈ ਭਵਾਈਐ ॥੧॥
ਬਿਨੁ ਬੂਝੇ. ਸਭੁ ਦੁਖੁ; ਦੁਖੁ ਕਮਾਵਣਾ ॥
ਹਉਮੈ ਆਵੈ ਜਾਇ; ਭਰਮਿ ਭੁਲਾਵਣਾ ॥੧॥ ਰਹਾਉ ॥
ਤੂੰ ਗੁਰਮੁਖਿ ਰਖਣਹਾਰੁ; ਹਰਿ ਨਾਮੁ ਧਿਆਈਐ ॥
ਮੇਲਹਿ ਤੁਝਹਿ ਰਜਾਇ; ਸਬਦੁ ਕਮਾਈਐ ॥੨॥
ਤੂੰ ਕਰਿ ਕਰਿ ਵੇਖਹਿ ਆਪਿ; ਦੇਹਿ ਸੁ ਪਾਈਐ ॥
ਤੂ ਦੇਖਹਿ ਥਾਪਿ ਉਥਾਪਿ; ਦਰਿ ਬੀਨਾਈਐ ॥੩॥
ਦੇਹੀ ਹੋਵਗਿ ਖਾਕੁ; ਪਵਣੁ ਉਡਾਈਐ ॥
ਇਹੁ ਕਿਥੈ. ਘਰੁ ਅਉਤਾਕੁ; ਮਹਲੁ. ਨ ਪਾਈਐ ॥੪॥
ਦਿਹੁ ਦੀਵੀ ਅੰਧ ਘੋਰੁ; ਘਬੁ ਮੁਹਾਈਐ ॥
ਗਰਬਿ ਮੁਸੈ ਘਰੁ ਚੋਰੁ; ਕਿਸੁ ਰੂਆਈਐ ॥੫॥
ਗੁਰਮੁਖਿ. ਚੋਰੁ ਨ ਲਾਗਿ; ਹਰਿ ਨਾਮਿ ਜਗਾਈਐ ॥
ਸਬਦਿ ਨਿਵਾਰੀ ਆਗਿ; ਜੋਤਿ ਦੀਪਾਈਐ ॥੬॥
ਲਾਲੁ ਰਤਨੁ ਹਰਿ ਨਾਮੁ; ਗੁਰਿ ਸੁਰਤਿ ਬੁਝਾਈਐ ॥
ਸਦਾ ਰਹੈ ਨਿਹਕਾਮੁ; ਜੇ ਗੁਰਮਤਿ ਪਾਈਐ ॥੭॥
ਰਾਤਿ ਦਿਹੈ ਹਰਿ ਨਾਉ; ਮੰਨਿ ਵਸਾਈਐ ॥
ਨਾਨਕ ਮੇਲਿ ਮਿਲਾਇ; ਜੇ ਤੁਧੁ ਭਾਈਐ ॥੮॥੨॥੪॥
ਸੂਹੀ ਮਹਲਾ ੧ ॥
ਮਨਹੁ. ਨ ਨਾਮੁ ਵਿਸਾਰਿ; ਅਹਿਨਿਸਿ ਧਿਆਈਐ ॥
ਜਿਉ ਰਾਖਹਿ ਕਿਰਪਾ ਧਾਰਿ; ਤਿਵੈ ਸੁਖੁ ਪਾਈਐ ॥੧॥
ਮੈ ਅੰਧੁਲੇ; ਹਰਿ ਨਾਮੁ ਲਕੁਟੀ ਟੋਹਣੀ ॥
ਰਹਉ ਸਾਹਿਬ ਕੀ ਟੇਕ; ਨ ਮੋਹੈ ਮੋਹਣੀ ॥੧॥ ਰਹਾਉ ॥
ਜਹ ਦੇਖਉ ਤਹ ਨਾਲਿ; ਗੁਰਿ ਦੇਖਾਲਿਆ ॥
ਅੰਤਰਿ ਬਾਹਰਿ ਭਾਲਿ; ਸਬਦਿ ਨਿਹਾਲਿਆ ॥੨॥
ਸੇਵੀ ਸਤਿਗੁਰ ਭਾਇ; ਨਾਮੁ ਨਿਰੰਜਨਾ ॥
ਤੁਧੁ ਭਾਵੈ ਤਿਵੈ ਰਜਾਇ; ਭਰਮੁ ਭਉ ਭੰਜਨਾ ॥੩॥
ਜਨਮਤ ਹੀ ਦੁਖੁ ਲਾਗੈ; ਮਰਣਾ ਆਇ ਕੈ ॥
ਜਨਮੁ ਮਰਣੁ ਪਰਵਾਣੁ; ਹਰਿ ਗੁਣ ਗਾਇ ਕੈ ॥੪॥
ਹਉ ਨਾਹੀ. ਤੂ ਹੋਵਹਿ; ਤੁਧ ਹੀ ਸਾਜਿਆ ॥