ੴ ਸਤਿਗੁਰ ਪ੍ਰਸਾਦਿ ॥
Sri Guru Granth Sahib
Ang 366
ਰਾਗੁ ਆਸਾ ਘਰੁ ੨ ਮਹਲਾ ੪ ॥
ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥
ਕਿਸ ਹੀ ਧੜਾ ਕੀਆ; ਕੁੜਮ ਸਕੇ. ਨਾਲਿ ਜਵਾਈ ॥
ਕਿਸ ਹੀ ਧੜਾ ਕੀਆ; ਸਿਕਦਾਰ ਚਉਧਰੀ ਨਾਲਿ. ਆਪਣੈ ਸੁਆਈ ॥
ਹਮਾਰਾ ਧੜਾ; ਹਰਿ ਰਹਿਆ ਸਮਾਈ ॥੧॥
ਹਮ ਹਰਿ ਸਿਉ ਧੜਾ ਕੀਆ; ਮੇਰੀ ਹਰਿ ਟੇਕ ॥
ਮੈ ਹਰਿ ਬਿਨੁ, ਪਖੁ ਧੜਾ. ਅਵਰੁ ਨ ਕੋਈ; ਹਉ. ਹਰਿ ਗੁਣ ਗਾਵਾ. ਅਸੰਖ ਅਨੇਕ ॥੧॥ ਰਹਾਉ ॥
ਜਿਨੑ ਸਿਉ ਧੜੇ ਕਰਹਿ; ਸੇ ਜਾਹਿ ॥
ਝੂਠੁ ਧੜੇ ਕਰਿ; ਪਛੋਤਾਹਿ ॥
ਥਿਰੁ. ਨ ਰਹਹਿ; ਮਨਿ ਖੋਟੁ ਕਮਾਹਿ ॥
ਹਮ. ਹਰਿ ਸਿਉ ਧੜਾ ਕੀਆ; ਜਿਸ ਕਾ ਕੋਈ ਸਮਰਥੁ ਨਾਹਿ ॥੨॥
ਏਹ ਸਭਿ ਧੜੇ; ਮਾਇਆ ਮੋਹ ਪਸਾਰੀ ॥
ਮਾਇਆ ਕਉ ਲੂਝਹਿ; ਗਾਵਾਰੀ ॥
ਜਨਮਿ ਮਰਹਿ; ਜੂਐ ਬਾਜੀ ਹਾਰੀ ॥
ਹਮਰੈ ਹਰਿ ਧੜਾ; ਜਿ ਹਲਤੁ ਪਲਤੁ ਸਭੁ ਸਵਾਰੀ ॥੩॥
ਕਲਿਜੁਗ ਮਹਿ ਧੜੇ; ਪੰਚ ਚੋਰ ਝਗੜਾਏ ॥
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
ਜਿਸ ਨੋ ਕ੍ਰਿਪਾ ਕਰੇ; ਤਿਸੁ ਸਤਸੰਗਿ ਮਿਲਾਏ ॥
ਹਮਰਾ ਹਰਿ ਧੜਾ; ਜਿਨਿ ਏਹ ਧੜੇ ਸਭਿ ਗਵਾਏ ॥੪॥
ਮਿਥਿਆ ਦੂਜਾ ਭਾਉ; ਧੜੇ ਬਹਿ ਪਾਵੈ ॥
ਪਰਾਇਆ ਛਿਦ੍ਰੁ ਅਟਕਲੈ; ਆਪਣਾ ਅਹੰਕਾਰੁ ਵਧਾਵੈ ॥
ਜੈਸਾ ਬੀਜੈ; ਤੈਸਾ ਖਾਵੈ ॥
ਜਨ ਨਾਨਕ ਕਾ. ਹਰਿ ਧੜਾ ਧਰਮੁ; ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥
ਆਸਾ ਮਹਲਾ ੪ ॥
ਹਿਰਦੈ ਸੁਣਿ ਸੁਣਿ; ਮਨਿ ਅੰਮ੍ਰਿਤੁ ਭਾਇਆ ॥
ਗੁਰਬਾਣੀ; ਹਰਿ ਅਲਖੁ ਲਖਾਇਆ ॥੧॥
ਗੁਰਮੁਖਿ ਨਾਮੁ ਸੁਨਹੁ; ਮੇਰੀ ਭੈਨਾ ॥
ਏਕੋ ਰਵਿ ਰਹਿਆ. ਘਟ ਅੰਤਰਿ; ਮੁਖਿ ਬੋਲਹੁ. ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥
ਮੈ. ਮਨਿ ਤਨਿ ਪ੍ਰੇਮੁ; ਮਹਾ ਬੈਰਾਗੁ ॥
ਸਤਿਗੁਰੁ ਪੁਰਖੁ ਪਾਇਆ; ਵਡਭਾਗੁ ॥੨॥
ਦੂਜੈ ਭਾਇ; ਭਵਹਿ ਬਿਖੁ ਮਾਇਆ ॥
ਭਾਗਹੀਨ; ਨਹੀ ਸਤਿਗੁਰੁ ਪਾਇਆ ॥੩॥
ਅੰਮ੍ਰਿਤੁ ਹਰਿ ਰਸੁ; ਹਰਿ ਆਪਿ ਪੀਆਇਆ ॥
ਗੁਰਿ ਪੂਰੈ ਨਾਨਕ; ਹਰਿ ਪਾਇਆ ॥੪॥੩॥੫੫॥
ਆਸਾ ਮਹਲਾ ੪ ॥
ਮੇਰੈ ਮਨਿ ਤਨਿ ਪ੍ਰੇਮੁ; ਨਾਮੁ ਆਧਾਰੁ ॥
ਨਾਮੁ ਜਪੀ; ਨਾਮੋ ਸੁਖ ਸਾਰੁ ॥੧॥
ਨਾਮੁ ਜਪਹੁ; ਮੇਰੇ ਸਾਜਨ ਸੈਨਾ ॥
ਨਾਮ ਬਿਨਾ. ਮੈ ਅਵਰੁ ਨ ਕੋਈ; ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥
ਨਾਮ ਬਿਨਾ; ਨਹੀ ਜੀਵਿਆ ਜਾਇ ॥
ਵਡੈ ਭਾਗਿ; ਗੁਰਮੁਖਿ ਹਰਿ ਪਾਇ ॥੨॥
ਨਾਮਹੀਨ; ਕਾਲਖ ਮੁਖਿ ਮਾਇਆ ॥
ਨਾਮ ਬਿਨਾ; ਧ੍ਰਿਗੁ ਧ੍ਰਿਗੁ ਜੀਵਾਇਆ ॥੩॥